ਪੰਜਸ਼ੀਰ ਵਿੱਚ ਤਾਲਿਬਾਨ ਅਤੇ ਉੱਤਰੀ ਗੱਠਜੋੜ ਵਿਚਾਲੇ ਗੱਲਬਾਤ ਅਸਫਲ ਹੋਣ ਤੋਂ ਬਾਅਦ ਯੁੱਧ ਜਾਰੀ ਹੈ । ਤਾਲਿਬਾਨ ਨੇਤਾ ਨੇ ਇੱਕ ਆਡੀਓ ਸੰਦੇਸ਼ ਵਿੱਚ ਉੱਤਰੀ ਗੱਠਜੋੜ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ ।
ਤਾਲਿਬਾਨ ਲੜਾਕਿਆਂ ਅਤੇ ਅਹਿਮਦ ਮਸੂਦ ਦੀ ਅਗਵਾਈ ਵਾਲੇ ਵਿਰੋਧ ਮੋਰਚੇ ਦੀਆਂ ਫੌਜਾਂ ਵਿਚਾਲੇ ਦੋ ਦਿਨਾਂ ਤੋਂ ਲੜਾਈ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਪੰਜਸ਼ੀਰ ਵਿੱਚ 300 ਤੋਂ ਵੱਧ ਤਾਲਿਬਾਨੀ ਲੜਾਕੇ ਮਾਰੇ ਜਾ ਚੁੱਕੇ ਹਨ।
ਇਸ ਬਾਰੇ ਉੱਤਰੀ ਗਠਜੋੜ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਨੇ ਪੰਜਸ਼ੀਰ ‘ਤੇ ਤਾਲਿਬਾਨ ਦੇ ਹਮਲੇ ਨੂੰ ਪਿੱਛੇ ਧੱਕ ਦਿੱਤਾ ਹੈ ਅਤੇ ਤਾਲਿਬਾਨ ਨੂੰ ਭਾਰੀ ਨੁਕਸਾਨ ਹੋਇਆ ਹੈ । ਉੱਥੇ ਹੀ ਦੂਜੇ ਪਾਸੇ ਤਾਲਿਬਾਨ ਨੇ ਪੰਜਸ਼ੀਰ ‘ਤੇ ਹਮਲਾ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਸ ਦੀ ਫ਼ੌਜ ‘ਤੇ ਮਸੂਦ ਸਮਰਥਕਾਂ ਨੇ ਹਮਲਾ ਕੀਤਾ ਅਤੇ ਉਨ੍ਹਾਂ ਨੇ ਇਸ ਹਮਲੇ ਦਾ ਜਵਾਬ ਦਿੱਤਾ।
ਦੋਹਾਂ ਧਿਰਾਂ ਵਿਚਾਲੇ ਜਾਰੀ ਲੜਾਈ ਵਿੱਚ ਤਾਲਿਬਾਨ ਨੇਤਾ ਆਮਿਰ ਖਾਨ ਮੁਤਾਕੀ ਨੇ ਬੁੱਧਵਾਰ ਨੂੰ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਗੱਲਬਾਤ ਹੁਣ ਤੱਕ ਅਸਫਲ ਰਹੀ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਤਾਲਿਬਾਨ ਅਜੇ ਵੀ ਇਸ ਮੁੱਦੇ ਨੂੰ ਸ਼ਾਂਤੀਪੂਰਨ ਢੰਗ ਨਾਲ ਸੁਲਝਾਉਣਾ ਚਾਹੁੰਦਾ ਹੈ ।
ਦੱਸ ਦੇਈਏ ਕਿ ਅਫ਼ਗ਼ਾਨਿਸਤਾਨ ਵਿੱਚੋਂ ਅਮਰੀਕੀ ਫੌਜ ਦੇ ਬਾਹਰ ਨਿਕਲਣ ‘ਤੇ ਤਾਲਿਬਾਨ ਹਵਾ ਵਿੱਚ ਗੋਲੀਆਂ ਚਲਾ ਕੇ ਜਸ਼ਨ ਮਨਾ ਰਿਹਾ ਹੈ, ਜਦੋਂ ਕਿ ਇੱਕਲਾ ਪੰਜਸ਼ੀਰ ਤਾਲਿਬਾਨ ਦੇ ਵਿਰੁੱਧ ਮਜ਼ਬੂਤੀ ਨਾਲ ਖੜ੍ਹਾ ਹੈ । ਇਸ ਦੀ ਅਗਵਾਈ ਅਹਿਮਦ ਸ਼ਾਹ ਮਸੂਦ ਦੇ ਪੁੱਤਰ ਅਹਿਮਦ ਮਸੂਦ ਕਰ ਰਹੇ ਹਨ ।
ਇਹ ਵੀ ਦੇਖੋ: 25 ਹੋਰ ਵੱਧ ਕੇ 925 ਦਾ ਹੋਇਆ, ਸੁਆਣੀਆਂ ਨੇ ਜੰਮ ਕੇ ਕੱਢੀ ਮੋਦੀ ਖਿਲਾਫ ਭੜਾਸ