ਹੁਣ ਫਰਾਂਸ ਨੇ Pegasus ਫੋਨ ਟੇਪਿੰਗ ਮਾਮਲੇ ਵਿੱਚ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਹੈ ਜਿਸ ਨੇ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਫਰਾਂਸ ਵਿੱਚ Pegasus ਮੀਡੀਆ ਜਾਸੂਸੀ ਦੇ ਮਾਮਲੇ ਸਬੰਧੀ ਜਾਂਚ ਸ਼ੁਰੂ ਕਰਵਾ ਦਿੱਤੀ ਗਈ ਹੈ।
ਅੰਤਰਰਾਸ਼ਟਰੀ ਮੀਡੀਆ ਕੰਪਨੀਆਂ ਦੁਆਰਾ ਜੋ ਖੁਲਾਸਾ ਕੀਤਾ ਗਿਆ ਹੈ, ਦੇ ਅਨੁਸਾਰ ਲੱਗਭਗ 1000 ਫ੍ਰੈਂਚ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਉਨ੍ਹਾਂ ਦੇ ਫ਼ੋਨ ਟੇਪਿੰਗ ਲਈ Pegasus ਸਪਾਈਵੇਅਰ ਦੀ ਵਰਤੋਂ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਲੱਗਭਗ 1000 ਫ੍ਰੈਂਚ ਲੋਕਾਂ ਨੂੰ Pegasus ਰਾਹੀਂ ਮੋਰੋਕੋ ਦੀ ਏਜੰਸੀ ਨੇ ਨਿਸ਼ਾਨਾ ਬਣਾਇਆ ਸੀ। ਇਨ੍ਹਾਂ ਵਿੱਚ 30 ਪੱਤਰਕਾਰ ਅਤੇ ਹੋਰ ਮੀਡੀਆ ਵਿਅਕਤੀ ਸ਼ਾਮਿਲ ਹਨ।
ਇਹ ਵੀ ਪੜ੍ਹੋ : ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ Sidhu ਨੇ ਲਾਇਆ ਨਾਅਰਾ, ਕਿਹਾ – ‘ਭਗਤ ਸਿੰਘ ਤੇਰੀ ਸੋਚ ‘ਤੇ, ਪਹਿਰਾ ਦਿਆਂਗੇ ਠੋਕ ਕੇ’ ਦੇਖੋ ਵੀਡੀਓ
ਤੁਹਾਨੂੰ ਦੱਸ ਦੇਈਏ ਕਿ Pegasus ਜਾਸੂਸੀ ਵਿਵਾਦ ਦੇ ਕਾਰਨ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਹੰਗਾਮਾ ਜਾਰੀ ਹੈ। ਭਾਰਤ ਵਿੱਚ, 40 ਤੋਂ ਵੱਧ ਪੱਤਰਕਾਰਾਂ, ਰਾਹੁਲ ਗਾਂਧੀ, ਕੇਂਦਰੀ ਮੰਤਰੀਆਂ ਅਤੇ ਹੋਰਾਂ ਸਮੇਤ ਕਈ ਵਿਰੋਧੀ ਨੇਤਾਵਾਂ ਦੇ ਫੋਨ ਹੈਕ ਕੀਤੇ ਜਾਣ ਦੀ ਗੱਲ ਕਹੀ ਗਈ ਹੈ।
ਦੇਖੋ ਵੀਡੀਓ : ਮਜ਼ਬੂਰੀ ‘ਚ ਬਣਾਉਣਾ ਪਿਆ ‘Navjot Sidhu’ ਨੂੰ ਪ੍ਰਧਾਨ’, LIVE ਇੰਟਰਵਿਊ ‘ਚ Tripat Rajinder Bajwa ਦਾ ਵੱਡਾ ਬਿਆਨ