ਦੁਨੀਆ ਵਿਚ ਸੈਂਕੜੇ ਦੇਸ਼ ਹਨ ਤੇ ਉਨ੍ਹਾਂ ਦਾ ਆਪਣਾ ਸੱਭਿਆਚਾਰ ਹੈ। ਕਿਤੇ ਬੇਹਤਰੀਨ ਵਾਈਲਡ ਲਾਈਫ ਹੈ ਤੇ ਕਿਤੇ ਸ਼ਾਂਤੀ। ਹਾਲਾਂਕਿ ਕੁਝ ਥਾਵਾਂ ਅਜਿਹੀਆਂ ਵੀ ਹਨ ਜਿਥੇ ਲੋਕਾਂ ਦੀ ਜ਼ਿੰਦਗੀ ਸਾਧਾਰਨ ਲੋਕਾਂ ਤੋਂ ਥੋੜ੍ਹੀ ਵਖਰੀ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਦੀਪ ਬਾਰੇ ਦੱਸਾਂਗੇ ਜਿਥੇ ਲੋਕ ਸ਼ਾਂਤੀ ਨਾਲ ਸੌਂਦੇ ਵੀ ਨਹੀਂ ਹਨ। ਇਨ੍ਹਾਂ ਦ ਘਰਾਂ ਵਿਚ ਬਿਜਲੀ ਤੇ ਟੈਲੀਵਿਜ਼ਨ ਹਮੇਸ਼ਾ ਹੀ ਚੱਲਦਾ ਰਹਿੰਦਾ ਹੈ ਭਾਵੇਂ ਅੱਧੀ ਰਾਤ ਹੋਵੇ।
ਤੁਸੀਂ ਸੌਂਦੇ ਸਮੇਂ ਪਿਨ ਡ੍ਰਾਪ ਸਾਈਲੈਂਸ ਤੇ ਹਲਕੀ ਰੌਸ਼ਨੀ ਚਾਹੁੰਦੇ ਹੋਵੋਗੇ ਪਰ ਦੁਨੀਆ ਵਿਚ ਇਕ ਅਜਿਹੀ ਥਾਂ ਵੀ ਹੈ ਜਿਥੇ ਲੋਕ ਬਿਨਾਂ ਟੀਵੀ ਦੇ ਸੌਂਦੇ ਹੀ ਨਹੀਂ ਹਨ। ਇਹ ਜਗ੍ਹਾ ਏਸ਼ੀਆ ਵਿਚ ਹੀ ਹੈ ਪਰ ਸ਼ਾਇਦ ਹੀ ਤੁਸੀਂ ਇਸ ਬਾਰੇ ਜਾਣਦੇ ਹੋਵੋਗੇ। ਇਸ ਜਗ੍ਹਾ ਦਾ ਨਾਂ Yeongpyeong ਹੈ, ਜੋ ਇਕ ਛੋਟਾ ਜਿਹਾ ਦੀਪ ਹੈ।
ਦੱਖਣ ਕੋਰੀਆ ਵਿਚ ਮੌਜੂਦ ਛੋਟੇ ਦੀਪ Yeongpyeong ਦੇ ਲੋਕਾਂ ਦੀ ਜ਼ਿੰਦਗੀ ਵਿਚ ਬਿਲਕੁਲ ਸੁੱਖ-ਸ਼ਾਂਤੀ ਨਹੀਂ ਹੈ। ਉੁਨ੍ਹਾਂ ਨੂੰ ਲਗਾਤਾਰ ਅਲਰਟ ਰਹਿਣਾ ਪੈਂਦਾ ਹੈ। ਇਹ ਦੀਪ ਦੱਖਣ ਕੋਰੀਆ ਦੇ ਦੁਸ਼ਮਣ ਦੇਸ਼ ਉੱਤਰ ਕੋਰੀਆ ਤੋਂ ਸਿਰਫ 3 ਕਿਲੋਮੀਟਰ ਦੀ ਦੂਰੀ ‘ਤੇ ਹੈ ਕਿਉਂਕਿ ਇਸੇ ਸਾਲ ਜਨਵਰੀ ਵਿਚ ਉੱਤਰ ਕੋਰੀਆ ਵੱਲੋਂ ਇਥੇ ਫਾਇਰਿੰਗ ਕੀਤੀ ਗਈ ਸੀ। ਅਜਿਹੇ ਵਿਚ ਲਗਾਤਾਰ ਲੋਕ ਅਲਰਟ ਰਹਿੰਦੇ ਹਨ। ਉਨ੍ਹਾਂ ਨੇ ਅਟੈਕ ਤੋਂ ਬਚਣ ਲਈ ਬੰਬ ਸ਼ੈਲਟਰਾਂ ਵਿਚ ਪਨਾਹ ਲਈ ਸੀ। ਜੁੰਗ ਯੁਨ ਜਿਨ ਮਾਂ ਦੀ ਮਹਿਲਾ ਨੇ ਦੱਸਿਆ ਕਿ ਬਿਨਾਂ ਟੀਵੀ ਤੇ ਲਾਈਟ ਸਾੜੇ ਅਸੀਂ ਸੋਂਦੇ ਨਹੀਂ ਹਨ ਕਿਉਂਕਿ ਮੇਰਾ ਪਰਿਵਾਰ ਇਥੇ ਨਹੀਂ ਹੈ, ਅਜਿਹੇ ਵਿਚ ਡਰ ਲੱਗਦਾ ਹੈ ਕਿ ਕਦੋਂ ਕੀ ਹੋ ਜਾਵੇ?
ਇਹ ਵੀ ਪੜ੍ਹੋ : ਕਾਜੋਲ ਦੀ ਕੋ-ਸਟਾਰ ਨੂਰ ਮਾਲਾਬਿਕਾ ਦਾਸ ਨੇ ਕੀਤੀ ਆਪਣੀ ਜੀਵਨ ਲੀਲਾ ਸਮਾਪਤ, ਕਮਰੇ ‘ਚੋਂ ਮਿਲੀ ਦੇ/ਹ
ਸਾਲ 2010 ਵਿਚ ਹਮਲੇ ਦੀ ਵਜ੍ਹਾ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਸੀ। ਅਜਿਹੇ ਵਿਚ ਇਥੇ ਕਈ ਬੰਬ ਸ਼ੈਲਰਟਸ ਬਣਾਏ ਗਏ ਹਨ। ਇਥੇ ‘ਤੇ ਬਣੇ ਬੰਕਰਸ ਵਿਚ ਹਫਤੇ ਭਰ ਲਈ ਖਾਣਾ, ਮੈਡੀਕਲ ਸਹੂਲਤਾਂ ਤੇ ਗੈਸ ਮਾਸਕ ਦੇ ਨਾਲ ਬੇਡਿੰਗ ਸ਼ਾਵਰਸ ਤੇ ਵੱਡੀਆਂ-ਵੱਡੀਆਂ ਸਕ੍ਰੀਨ ਲਗਾਈਆਂ ਗਈਆਂ ਹਨ। ਇਥੇ ਰਹਿਣ ਵਾਲਿਆਂ ਨੂੰ ਡਰ ਲੱਗਦਾ ਹੈ ਕਿ ਜਿਸ ਦਿਨ ਨਾਰਥ ਕੋਰੀਆ ਚਾਹੇਗਾ, ਉਸ ਦੇ ਇਕ ਹਮਲੇ ਵਿਚ ਆਈਲੈਂਡ ਤਬਾਹ ਹੋ ਜਾਵੇਗਾ।