ਉਂਝ ਤਾਂ ਤੁਸੀਂ ਬਹੁਤ ਸਾਰੇ ਕਾਰ ਲਵਰਸ ਦੇਖੇ ਹਣਗੇ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਸ਼ਖਸ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੇ ਆਪਣੇ ਕਾਰ ਨਾਲ ‘ਇਸ਼ਕ’ ਦੇ ਚੱਕਰ ਵਿਚ ਕੁਝ ਅਜਿਹਾ ਕਾਰਨਾਮਾ ਕੀਤਾ ਹੈ ਜਿਸ ਬਾਰੇ ਜਾਣ ਕੇ ਲੋਕ ਕਹਿ ਰਹੇ ਹਨ ‘ਅਜਿਹਾ ਦੀਵਾਨਾ ਨਹੀਂ ਦੇਖਿਆ’। ਦਰਅਸਲ ਬ੍ਰਿਟੇਨ ਦੇ ਇਸ ਸ਼ਖਸ ਨੂੰ ਇਕ ਕਾਰ ਇੰਨੀ ਪਸੰਦ ਆਈ ਕਿ ਉਸ ਨੇ ਉਸੇ ਮਾਡਲ ਦੀਆਂ 10 ਗੱਡੀਆਂ ਖਰੀਦ ਲਈਆਂ। ਆਪਣੇ ਪਿਆਰ ਨੂੰ ਸਾਬਤ ਕਰਨ ਲਈ ਸ਼ਖਸ ਨੇ ਹੁਣ ਜੋ ਵੀ ਕੀਤਾ ਹੈ, ਤੁਸੀਂ ਉਸ ਦੀ ਕਲਪਨਾ ਵੀ ਨਹੀਂ ਕਰ ਸਕਦੇ ਹੋ।
30 ਸਾਲਾ ਰਾਬਿਨ ਬਾਰਟਲੇ ਨੇ ਰਿਨਾਲਟ ਦੀ ਐਸਪੇਸ ਕਾਰ ਪ੍ਰਤੀ ਆਪਣੀ ਦੀਵਾਨਗੀ ਨੂੰ ਵੱਖਰੇ ਹੀ ਲੈਵਲ ‘ਤੇ ਪਹੁੰਚਾ ਦਿੱਤਾ। ਬਾਰਟਲੇ ਨੂੰ ਇਸ ਕਾਰ ਨਾਲ ਇੰਨਾ ਪਿਆਰ ਹੈ ਕਿ ਉਸ ਨੇ ਇਕ ਨਹੀਂ, ਦੋ ਨਹੀਂ ਸਗੋਂ ਇਸੇ ਮਾਡਲ ਦੀਆਂ 10 ਗੱਡੀਆਂ ਖਰੀਦ ਲਈਆਂ।
ਰਿਨਾਲਟ ਇਸ ਕਾਰ ਨੂੰ 1983 ਤੋਂ ਬਣਾ ਰਹੀ ਹੈ। ਬਾਰਟਲੇ ਨੇ ਤੈਅ ਕਰ ਲਿਆ ਸੀ ਕਿ ਜਦੋਂ ਇਸ ਕਾਰਨ ਦੇ ਬਣਨ ਦੇ 40 ਸਾਲ ਪੂਰੇ ਹੋ ਜਾਣਗੇ ਉੁਦੋਂ ਉਹ ਪੈਰ ‘ਤੇ ਇਸ ਦਾ ਇਕ ਟੈਟੂ ਬਣਵਾਉਣਗੇ। ਇਸ ਸ਼ਖਸ ਦੀ ਲਾਈਫ ਵਿਚ ਇਸ ਦਾ ਇਹ ਸ਼ੌਕ ਇੰਨਾ ਹਾਵੀ ਹੋ ਗਿਆ ਕਿ ਉਸ ਨੇ ਅਜਿਹਾ ਕਰਕੇ ਦਿਖਾਇਆ ਹੈ।
ਇਹ ਵੀ ਪੜ੍ਹੋ : ਇੰਸਟਾਗ੍ਰਾਮ ‘ਤੇ ਰੀਲਾਂ ਬਣਾਉਣੀਆਂ ਪਤਨੀ ਨੂੰ ਪਈਆਂ ਭਾਰੀ, ਨਾਰਾਜ਼ ਹੋ ਪਤੀ ਨੇ ਚੁੱਕਿਆ ਖੌਫ਼/ਨਾਕ ਕਦਮ
ਬਾਰਟਲੇ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਟੈਟੂ ਦਾ ਫੋਟੋ ਸ਼ੇਅ ਕਰ ਕੇ ਲਿਖਿਆ ਹੈ, ਕੁਝ ਦੋਸਤਾਂ ਨੂੰ ਮੇਰਾ ਇਹ ਸ਼ੌਕ ਮਜ਼ਾਕੀਆ ਲੱਗਾ ਤਾਂ ਕੁਝ ਨੇ ਇਹ ਵੀ ਕਿਹਾ ਕਿ ਮੈਂ ‘ਸਨਕੀ’ ਹੋ ਗਿਆ ਹਾਂ ਪਰ ਮੈਂ ਦੱਸ ਦੇਵਾਂ ਕਿ ਮੈਂ ਪੂਰੇ ਹੋਸ਼ ਵਿਚ ਇਹ ਫੈਸਲਾ ਕੀਤਾ ਸੀ ਕਿਉਂਕਿ ਮੈਨੂੰ ਐਸਪੇਸ ਨਾਲ ਬਹੁਤ ਪਿਆਰ ਹੈ। ਹਾਲਾਂਕਿ ਬਾਰਟਲ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਹੈ।