ਮੈਡੀਕਲ ਖੇਤਰ ਵਿਚ ਵੱਡਾ ਚਮਤਕਾਰ ਹੋਇਆ ਹੈ। ਦੁਨੀਆ ਵਿਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਕਿਸੇ ਸੂਰ ਦੀ ਕਿਡਨੀ ਇਨਸਾਨ ਵਿਚ ਟਰਾਂਸਪਲਾਂਟ ਕੀਤੀ ਗਈ ਹੈ। ਇਹ ਕਾਰਨਾਮਾ ਅਮਰੀਕਾ ਵਿਚ ਮੈਸੇਚਿਉਸੇਟਸ ਹਸਪਤਾਲ ਦੇ ਡਾਕਟਰਾਂ ਨੇ ਕੀਤਾ ਹੈ। ਡਾਕਟਰਾਂ ਨੇ ਰਿਚਰਡ ਸਲਾਯਮੇਨ ਨਾਂ ਦੇ ਵਿਅਕਤੀ ਦੀ ਕਿਡਨੀ ਟਰਾਂਸਪਲਾਂਟ ਕੀਤੀ ਹੈ ਜਿਸ ਦੀ ਉਮਰ 62 ਸਾਲ ਹੈ।
ਅੱਜਕੱਲ੍ਹ ਦੁਨੀਆ ਵਿਚ ਬਹੁਤ ਤੇਜ਼ੀ ਨਾਲ ਕਿਡਨੀ ਖਰਾਬ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹੇ ਵਿਚ ਬਿਨਾਂ ਮੈਚ ਦੇ ਕਿਡਨੀ ਟਰਾਂਸਪਲਾਂਟ ਨਹੀਂ ਕੀਤੀ ਜਾ ਸਕਦੀ ਹੈ। ਇਸ ਰਿਸਰਚ ਨੂੰ ਕਿਸੇ ਚਮਤਕਾਰ ਤੋਂ ਘੱਟ ਨਹੀਂ ਮੰਨਿਆ ਜਾ ਰਿਹਾ ਹੈ।
ਰਿਪੋਰਟ ਮੁਤਾਬਕ ਰਿਚਰਡ ਕਾਫੀ ਸਮੇਂ ਤੋਂ ਸ਼ੂਗਰ ਦਾ ਸ਼ਿਕਾਰ ਸੀ। ਉੁਸ ਦੀ ਕਿਡਨੀ ਖਰਾਬ ਹੋ ਗਈ। ਲਗਭਗ 7 ਸਾਲ ਤੱਕ ਡਾਇਲਸਿਸ ‘ਤੇ ਰਹਿਣ ਦੇ ਬਾਅਦ 2018 ਵਿਚ ਇਸੇ ਹਸਪਤਾਲ ਵਿਚ ਉਨ੍ਹਾਂ ਨੂੰ ਇਕ ਵਿਅਕਤੀ ਦੀ ਕਿਡਨੀ ਟਰਾਂਸਪਲਾਂਟ ਕੀਤੀ ਗਈ ਸੀ ਪਰ 5 ਸਾਲ ਦੇ ਅੰਦਰ ਹੀ ਉਹ ਫੇਲ੍ਹ ਹੋ ਗਈ। ਹੁਣ ਰਿਚਰਡ ਨੂੰ ਜਿਸ ਸੂਰ ਦੀ ਕਿਡਨੀ ਲਗਾਈ ਗਈ ਹੈ, ਇਸ ਨੂੰ ਮੈਸੇਚਿਉਸੇਟਸ ਦੇ ਕੈਮਬ੍ਰਿਜ ਸੈਂਟਰ ਦੇ ਈਜੇਨੇਸਿਸ ‘ਤੇ ਵਿਕਸਿਤ ਕੀਤਾ ਗਿਆ ਹੈ। ਡਾਕਟਰਾਂ ਨੇ ਇਸ ਸੂਰ ਵਿੱਚੋਂ ਜੀਨ ਕੱਢ ਦਿੱਤਾ ਸੀ ਜੋ ਇਨਸਾਨਾਂ ਲਈ ਖਤਰਾ ਬਣ ਸਕਦਾ ਸੀ। ਨਾਲ ਹੀ ਕੁਝ ਇਨਸਾਨ ਦੇ ਜੀਨ ਨੂੰ ਵੀ ਜੋੜਿਆ ਗਿਆ ਜਿਸ ਨਾਲ ਇਸ ਦੀ ਸਮਰੱਥਾ ਵਿਚ ਵਾਧਾ ਹੋਇਆ।
ਇਹ ਵੀ ਪੜ੍ਹੋ : CM ਨੇ ਲਾਡਲੀ ਧੀ ਦਾ ਨਾਂ ਰੱਖਿਆ ਨਿਆਮਤ ਕੌਰ ਮਾਨ, ਪਤਨੀ ਡਾ. ਗੁਰਪ੍ਰੀਤ ਕੌਰ ਨਾਲ ਪਹੁੰਚੇ ਸੀਐੱਮ ਰਿਹਾਇਸ਼ ‘ਤੇ
ਈਜੇਨੇਸਿਸ ਕੰਪਨੀ ਨੇ ਸੂਰਾਂ ਦੇ ਉਨ੍ਹਾਂ ਵਾਇਰਸਾਂ ਨੂੰ ਵੀ ਬੰਦ ਕਰ ਦਿੱਤਾ, ਜੋ ਮਨੁੱਖਾਂ ਨੂੰ ਲਾਗ ਦਾ ਕਾਰਨ ਬਣ ਸਕਦੇ ਹਨ। ਇਸ ਤਰ੍ਹਾਂ, ਇੰਜਨੀਅਰਿੰਗ ਦੁਆਰਾ ਬਚਾਏ ਗਏ ਸੂਰ ਦੇ ਗੁਰਦੇ ਵਿੱਚ ਬਹੁਤ ਘੱਟ ਸੂਰ ਦੇ ਗੁਣ ਬਚੇ ਹਨ।
ਵੀਡੀਓ ਲਈ ਕਲਿੱਕ ਕਰੋ -: