ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ‘ਚ ਸ਼ਨੀਵਾਰ ਨੂੰ ਇਕ ਭਿਆਨਕ ਜਹਾਜ਼ ਹਾਦਸਾ ਵਾਪਰ ਗਿਆ। ਇਸ ਘਟਨਾ ਵਿੱਚ ਦੋ ਭਾਰਤੀ ਟਰੇਨੀ ਪਾਇਲਟਾਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਜਹਾਜ਼ ਉਡਾਣ ਭਰਨ ਦੌਰਾਨ ਦਰੱਖਤ ਨਾਲ ਟਕਰਾ ਗਿਆ ਸੀ। ਇਸ ਛੋਟੇ ਆਕਾਰ ਦੇ ਜਹਾਜ਼ ਦੀ ਵਰਤੋਂ ਪਾਇਲਟਾਂ ਦੀ ਸਿਖਲਾਈ ਲਈ ਕੀਤੀ ਜਾਂਦੀ ਸੀ।
ਹਾਦਸਾਗ੍ਰਸਤ ਹੋਇਆ ਜਹਾਜ਼ ਪਾਈਪਰ ਪੀਏ-34 ਸੇਨੇਕਾ ਸੀ। ਇਹ ਦੋ-ਇੰਜਣ ਵਾਲਾ ਹਲਕਾ ਹਵਾਈ ਜਹਾਜ਼ ਹੈ। ਜਹਾਜ਼ ਡਾਊਨਟਾਊਨ ਚਿਲੀਵੈਕ ਵਿੱਚ ਇੱਕ ਮੋਟਲ ਦੇ ਪਿੱਛੇ ਦਰੱਖਤਾਂ ਅਤੇ ਝਾੜੀਆਂ ਨਾਲ ਟਕਰਾ ਗਿਆ। ਇਸ ਘਟਨਾ ਵਿੱਚ ਜਹਾਜ਼ ਵਿੱਚ ਸਵਾਰ ਭਾਰਤੀ ਨਾਗਰਿਕਾਂ ਤੋਂ ਇਲਾਵਾ ਇੱਕ ਹੋਰ ਪਾਇਲਟ ਦੀ ਵੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : ਅਮਰੀਕਾ : ਭਾਰਤੀ ਮੂਲ ਦੇ ਪਤੀ-ਪਤਨੀ ਸਣੇ 2 ਬੱਚਿਆਂ ਦੀਆਂ ਮਿਲੀਆਂ ਮ੍ਰਿਤ.ਕ ਦੇਹਾਂ, ਜਾਂਚ ‘ਚ ਜੁਟੀ ਪੁਲਿਸ
ਕੈਨੇਡਾ ਦੇ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਪਾਇਲਟਾਂ ਦੀ ਪਛਾਣ ਅਭੈ ਗਡਰੂ ਅਤੇ ਯਸ਼ ਵਿਜੇ ਰਾਮੂਗੜੇ ਵਜੋਂ ਹੋਈ ਹੈ। ਦੋਵੇਂ ਮੁੰਬਈ ਦੇ ਰਹਿਣ ਵਾਲੇ ਸਨ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਕਿਹਾ ਕਿ ਉਹ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: