ਦੱਖਣ ਕੋਰੀਆ ਤੋਂ ਤਾਇਵਾਨ ਜਾਣ ਵਾਲੀ ਬੋਇੰਗ ਦੀ ਫਲਾਈਟ ਉਡਾਣ ਭਰਨ ਦੇ ਕੁਝ ਦੇਰ ਬਾਅਦ ਅਚਾਨਕ 26,900 ਫੁੱਟ ਹੇਠਾਂ ਆ ਗਈ ਜਿਸ ਦੇ ਬਾਅਦ ਐਮਰਜੈਂਸੀ ਲੈਂਡਿੰਗ ਕਰਨੀ ਪਈ। ਇਸ ਦੌਰਾਨ ਕਈ ਯਾਤਰੀਆਂ ਨੂੰ ਸਾਹ ਲੈਣ ਵਿਚ ਦਿੱਕਤ ਹੋਈ ਤੇ ਕੰਨ ਵਿਚ ਦਰਦ ਹੋਇਆ। ਇਸ ਦੇ ਬਾਅਦ ਫਲਾਈਟ ਦੇ ਕਰੂ ਮੈਂਬਰਸ ਨੇ ਯਾਤਰੀਆਂ ਨੂੰ ਆਕਸੀਜਨ ਮਾਸਕ ਲਗਾਉਣ ਲਈ ਕਿਹਾ।
ਰਿਪੋਰਟ ਮੁਤਾਬਕ ਫਲਾਈਟ ਨੇ ਸ਼ਨੀਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ 4 ਵਜ ਕੇ 45 ਮਿੰਟ ‘ਤੇ ਦੱਖਣ ਕੋਰੀਆ ਦੇ ਇੰਚੀਓਨ ਇੰਟਰਨੈਸ਼ਨਲ ਏਅਰਪੋਰਟ ਤੋਂ ਉਡਾਣ ਭਰੀ ਸੀ। ਉਡਾਣ ਦੇ 50 ਮਿੰਟ ਬਾਅਦ ਹੀ ਉਸ ਵਿਚ ਤਕਨੀਕੀ ਖਰਾਬੀ ਆ ਗਈ।
ਇਸ ਕਾਰਨ ਫਲਾਈਟ 15 ਮਿੰਟ ਵਿਚ ਹੀ 26,900 ਫੁੱਟ ਹੇਠਾਂ ਆ ਗਈ। ਉਸ ਸਮੇਂ ਇਹ ਦੱਖਣ ਕੋਰੀਆ ਦੇ ਜੇਜੂ ਦੀਪ ਦੇ ਉਪਰ ਸੀ। ਉਦੋਂ ਜਹਾਜ਼ ਦੇ ਪ੍ਰੈਸ਼ਰ ਸਿਸਟਮ ਨੇ ਤਕਨੀਕੀ ਖਰਾਬੀ ਦਾ ਸਿਗਨਲ ਦਿੱਤਾ ਜਿਸ ਦੇ ਬਾਅਦ ਫਲਾਈਟ ਨੂੰ ਟੇਕਆਫ ਦੀ ਲੋਕੇਸ਼ਨ ਇੰਚੀਓਨ ਕੌਮਾਂਤਰੀ ਹਵਾਈ ਅੱਡੇ ‘ਤੇ ਉਤਾਰਿਆ ਗਿਆ।
ਫਲਾਈਟ ਦੀ ਉਚਾਈ ਅਚਾਨਕ ਘੱਟ ਹੋਣ ਦੀ ਵਜ੍ਹਾ ਨਾਲ ਜ਼ਖਮੀ ਹੋਏ 17 ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ। ਹਾਲਾਂਕਿ ਉਨ੍ਹਾਂ ਨੂੰ ਕੁਝ ਸਮੇਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ ਸੀ। ਦੂਜੇ ਪਾਸੇ 15 ਯਾਤਰੀਆਂ ਨੇ ਕੰਨ ਦੇ ਪਰਦੇ ਵਿਚ ਦਰਦ ਜਾਂ ਹਾਈਪਰਵੈਂਟੀਲੇਸ਼ਨ ਦੀ ਸ਼ਿਕਾਇਤ ਕੀਤੀ।
ਇਹ ਵੀ ਪੜ੍ਹੋ : ਸਹੁੰ ਚੁੱਕਣ ਤੋਂ ਬਾਅਦ ਸਪੀਕਰ ਨੂੰ ਮਿਲਣਾ ਹੀ ਭੁੱਲ ਗਏ ਰਾਹੁਲ ਗਾਂਧੀ, ਸਾਂਸਦਾਂ ਦੇ ਕਹਿਣ ‘ਤੇ ਮੁੜ ਆਏ ਵਾਪਿਸ
ਯਾਤਰੀਆਂ ਨੇ ਦੱਸਿਆ ਕਿ ਉਹ ਲੋਕ ਬਹੁਤ ਡਰ ਗਏ ਸਨ ਤੇ ਜਹਾਜ਼ ਵਿਚ ਮੌਜੂਦ ਰੋਣ ਲੱਗੇ ਸਨ। ਯਾਤਰੀਆਂ ਨੂੰ ਡਰ ਸੀ ਕਿ ਕਿਤੇ ਫਲਾਈਟ ਹੇਠਾਂ ਨਾ ਡਿੱਗ ਜਾਵੇ। ਕੋਰੀਅਨ ਏਵੀਏਸ਼ਨ ਅਥਾਰਟੀ ਨੇ ਫਲਾਈਟ ਦੀ ਤਕਨੀਕੀ ਖਰਾਬੀ ਦਾ ਕਾਰਨ ਜਾਣਨ ਲਈ ਜਾਂਚ ਦੇ ਹੁਕਮ ਦਿੱਤੇ ਹਨ। ਸਾਰੇ ਯਾਤਰੀਆਂ ਨੂੰ 19 ਘੰਟੇ ਬਾਅਦ ਇਕ ਦੂਜੀ ਫਲਾਈਟ ਤੋਂ ਤਾਇਵਾਨ ਦੇ ਤਾਇਪੇ ਪਹੁੰਚਾਇਆ ਗਿਆ।
ਵੀਡੀਓ ਲਈ ਕਲਿੱਕ ਕਰੋ -: