ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਵਾਡ ਸੰਮੇਲਨ ਲਈ ਜਾਪਾਨ ਦੇ ਟੋਕੀਓ ਪਹੁੰਚ ਗਏ ਹਨ । ਜਾਪਾਨ ਦੀ ਰਾਜਧਾਨੀ ਵਿੱਚ ਭਾਰਤੀ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਹੈ । ਇਸ ਮੌਕੇ ‘ਤੇ ਕਈ ਬੱਚੇ ਵੀ ਪ੍ਰਧਾਨ ਮੰਤਰੀ ਦੀ ਝਲਕ ਪਾਉਣ ਲਈ ਉਤਸ਼ਾਹਿਤ ਸਨ । ਮੋਦੀ ਨੇ ਖੁਦ ਵੀ ਸਾਰੇ ਬੱਚਿਆਂ ਨਾਲ ਮੁਲਾਕਾਤ ਕੀਤੀ, ਉਨ੍ਹਾਂ ਨਾਲ ਗੱਲਬਾਤ ਕੀਤੀ ਅਤੇ ਸਾਰਿਆਂ ਦਾ ਹੌਸਲਾ ਵਧਾਇਆ ।
ਇਸ ਸਬੰਧੀ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਟੋਕੀਓ ਪਹੁੰਚਦੇ ਹੀ ਭਾਰਤੀ ਭਾਈਚਾਰੇ ਦੇ ਲੋਕਾਂ ਵਲੋਂ ‘ਮੋਦੀ ਮੋਦੀ’ ਦੇ ਨਾਅਰੇ ਲਾਏ ਗਏ। ਇਸ ਮੌਕੇ ਜਾਪਾਨ ਅਤੇ ਭਾਰਤੀ ਭਾਈਚਾਰੇ ਦੇ ਬਹੁਤ ਸਾਰੇ ਬੱਚੇ ਵੀ ਮੌਜੂਦ ਰਹੇ । ਉਸ ਸਮੇਂ ਪੀਐਮ ਮੋਦੀ ਦੀ ਨਜ਼ਰ ਇੱਕ ਜਾਪਾਨੀ ਬੱਚੇ ‘ਤੇ ਪਈ ਜੋ ਉਨ੍ਹਾਂ ਦਾ ਆਟੋਗ੍ਰਾਫ ਚਾਹੁੰਦਾ ਸੀ । ਇਸ ਤੋਂ ਇਲਾਵਾ ਪੀਐਮ ਮੋਦੀ ਹੋਰ ਬੱਚਿਆਂ ਨਾਲ ਵੀ ਗੱਲ ਕਰਦੇ ਨਜ਼ਰ ਆਏ।
ਇਹ ਵੀ ਪੜ੍ਹੋ: ‘ਕਿਸਾਨਾਂ ਨੂੰ ਸਟੇਡੀਅਮ ‘ਚ ਕੈਦ ਕਰਨਾ ਚਾਹੁੰਦੀ ਸੀ ਕੇਂਦਰ ਸਰਕਾਰ’- ਚੰਡੀਗੜ੍ਹ ‘ਚ ਬੋਲੇ ਕੇਜਰੀਵਾਲ
ਇਸ ਤੋਂ ਪਹਿਲਾਂ ਉਨ੍ਹਾਂ ਨੇ ਟਵੀਟ ਕਰਕੇ ਕਿਹਾ ਸੀ ਕਿ ਮੈਂ ਟੋਕੀਓ ਵਿੱਚ ਲੈਂਡ ਕਰ ਗਿਆ ਹਾਂ। ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਜਾ ਰਿਹਾ ਹਾਂ, ਕਵਾਡ ਸਮਿਟ ਵਿੱਚ ਵੀ ਹਿੱਸਾ ਲੈਣਾ ਹੈ। ਉਥੇ ਰਹਿੰਦੇ ਭਾਰਤ ਦੇ ਲੋਕਾਂ ਨਾਲ ਵੀ ਗੱਲ ਕਰਨੀ ਹੈ । ਵੈਸੇ, ਜਦੋਂ ਵੀ ਪੀਐਮ ਮੋਦੀ ਵਿਦੇਸ਼ ਦੌਰੇ ‘ਤੇ ਜਾਂਦੇ ਹਨ ਤਾਂ ਉੱਥੇ ਮੌਜੂਦ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ ਉਨ੍ਹਾਂ ਦਾ ਸੰਪਰਕ ਜ਼ਰੂਰ ਹੁੰਦਾ ਹੈ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਇਸ ਦੌਰੇ ਵਿੱਚ ਕਰੀਬ 23 ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨਗੇ ਅਤੇ ਨਾਲ ਹੀ ਨਾਲ ਕਈ ਵੱਡੀਆਂ ਮੁਲਾਕਾਤਾਂ ਵੀ ਕਰਨ ਵਾਲੇ ਹਨ। ਨਰਿੰਦਰ ਮੋਦੀ ਜਾਪਾਨ ਵਿੱਚ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕਰਨਗੇ । ਇਸ ਤੋਂ ਇਲਾਵਾ ਉਹ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਵੀ ਮੁਲਾਕਾਤ ਕਰਨ ਜਾ ਰਹੇ ਹਨ । ਪ੍ਰਧਾਨ ਮੰਤਰੀ ਦਾ ਇਹ ਦੌਰਾ ਸਿਆਸੀ ਅਤੇ ਕੂਟਨੀਤਕ ਨਜ਼ਰੀਏ ਤੋਂ ਬਹੁਤ ਮਹੱਤਵਪੂਰਨ ਹੈ।
ਵੀਡੀਓ ਲਈ ਕਲਿੱਕ ਕਰੋ -: