ਆਇਰਲੈਂਡ ਦੀ ਤਸਵੀਰ ਹੁਣ ਬਦਲ ਸਕਦੀ ਹੈ ਕਿਉਂਕਿ ਇਥੇ ਲੀਓ ਵਰਾਡਕਰ ਦੇ ਅਸਤੀਫੇ ਦੇ ਬਾਅਦ ਦੇਸ਼ ਦੀ ਕਮਾਨ ਨੌਜਵਾਨ ਹੱਥਾਂ ਵਿਚ ਸੌਂਪੀ ਜਾ ਰਹੀ ਹੈ। ਸੱਤਾਧਾਰੀ ਫਾਈਨ ਗੇਲ ਪਾਰਟੀ ਨੇ ਭਾਰਤੀ ਮੂਲ ਦੇ ਸਾਈਮਨ ਹੈਰਿਸ ਨੂੰ ਪ੍ਰਧਾਨ ਮੰਤਰੀ ਵਜੋਂ ਚੁਣਿਆ ਹੈ। 37 ਸਾਲ ਦੇ ਹੈਰਿਸ ਦੇਸ਼ ਦੇ ਸਭ ਤੋਂ ਘੱਟ ਉਮਰ ਦੇ ਪੀਐੱਮ ਬਣ ਗਏ ਹਨ।
ਇਸ ਤੋਂ ਪਹਿਲਾਂ ਭਾਰਤੀ ਮੂਲ ਦੇ ਲੀਓ ਵਰਾਡਕਰ ਆਇਰਲੈਂਡ ਦੇ ਸਭ ਤੋਂ ਯੁਵਾ ਪ੍ਰਧਾਨ ਮੰਤਰੀ ਸਨ। ਉਨ੍ਹਾਂ ਨੇ ਪਿਛਲੇ ਮਹੀਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਨ੍ਹਾਂ ਦੇ ਅਸਤੀਫੇ ਦੇ ਬਾਅਦ ਤੋਂ ਹੀ ਕਿਆਸ ਲਗਾਏ ਜਾ ਰਹੇ ਸਨ ਕਿ ਹੈਰਿਸ ਪੀਐੱਮ ਬਣ ਸਕਦੇ ਹਨ ਅਤੇ ਇਜਾਹ ੋੀ ਹੋਇਆ। ਆਇਰਲੈਂਡ ਦੀ ਸੰਸਦ ਵਿਚ ਮੰਗਲਵਾਰ ਨੂੰ ਹੈਰਿਸ ਦੇ ਸਮਰਥਨ ਵਿਚ 88 ਵੋਟਾਂ ਪਈਆਂ। ਉਨ੍ਹਾਂ ਨੂੰ ਗਠਜੋੜ ਦੀ ਸਾਂਝੇਦਾਰ ਪਾਰਟੀਆਂ ਫੀਏਨਾ ਫੇਲ ਤੇ ਗ੍ਰੀਨ ਪਾਰਟੀ ਤੋਂ ਇਲਾਵਾ ਕਈ ਆਜ਼ਾਦ ਸਾਂਸਦਾਂ ਦਾ ਵੀ ਸਮਰਥਨ ਮਿਲਿਆ।
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਇਰਲੈਂਡ ਦੇ ਸਭ ਤੋਂ ਯੁਵਾ ਪ੍ਰਧਾਨ ਬਣਨ ‘ਤੇ ਸਾਈਮਨ ਹੈਰਿਸ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਕਿਹਾ, ‘ਅਸੀਂ ਆਪਣੇ ਇਤਿਹਾਸਕ ਸਬੰਧਾਂ ਨੂੰ ਜ਼ਿਆਦਾ ਮਹੱਤਵ ਦਿੰਦੇ ਹਾਂ ਜੋ ਲੋਕਤਾਂਤ੍ਰਿਕ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ‘ਤੇ ਆਧਾਰਿਤ ਹੈ। ਭਾਰਤ-ਆਇਰਲੈਂਡ ਦੋ-ਪੱਖੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਨ ਨੂੰ ਲੈ ਕੇ ਆਸਵੰਦ ਹਾਂ।
ਇਹ ਵੀ ਪੜ੍ਹੋ : ਕੁਦਰਤ ਦਾ ਕ੍ਰਿਸ਼ਮਾ! ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਕੁੜੀ ਦੀ ਆਵਾਜ਼ ਆਈ ਵਾਪਸ
ਸਾਈਮਨ ਹੈਰਿਸ ਪਾਰਟੀ ਦੇ ਯੂਥ ਵਿੰਗ ਤੋਂ ਗ੍ਰੈਜੂਏਟ ਹੋ ਕੇ ਛੋਟੀ ਉਮਰ ਤੋਂ ਹੀ ਰਾਜਨੀਤੀ ਵਿੱਚ ਸਰਗਰਮ ਹਨ। ਆਪਣੀ ਗ੍ਰੈਜੂਏਸ਼ਨ ਦੀ ਡਿਗਰੀ ਪੂਰੀ ਨਾ ਕਰਨ ਦੇ ਬਾਵਜੂਦ, ਉਸਨੇ ਜਲਦੀ ਹੀ ਆਪਣੇ ਆਪ ਨੂੰ ਇੱਕ ਸਮਰਪਿਤ ਸਿਆਸਤਦਾਨ ਵਜੋਂ ਸਥਾਪਿਤ ਕਰ ਲਿਆ। ਉਨ੍ਹਾਂ ਪਾਰਟੀ ਅੰਦਰ ਵੱਖ-ਵੱਖ ਭੂਮਿਕਾਵਾਂ ਨਿਭਾਈਆਂ। ਇਸਦੇ ਬਾਅਦ ਉਸ ਦੇ ਤਜਰਬੇ ਦੀ ਗੱਲ ਕਰੀਏ ਤਾਂ ਹੈਰਿਸ ਨੇ 2016 ਤੋ 2020 ਦੇ ਵਿਚਕਾਰ ਤੱਕ ਇਕ ਮਹੱਤਵਪੂਰਨ ਮਿਆਦ ਦੌਰਾਨ ਆਇਰਲੈਂਡ ਦੇ ਸਿਹਤ ਮੰਤਰੀ ਦੀ ਜ਼ਿੰਮੇਵਾਰੀ ਸੰਭਾਲੀ ਜਿਥੇ ਉਨ੍ਹਾਂ ਨੇ ਕੋਵਿਡ-19 ਮਹਾਮਾਰੀ ਲਈ ਦੇਸ਼ ਦੀ ਪ੍ਰਤੀਕਿਰਿਆ ਦੇ ਮੈਨੇਜਮੈਂਟ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਵਰਾਡਕਰ ਦੀ ਸਰਕਾਰ ਵਿਚ ਉੱਚ ਸਿੱਖਿਆ ਮੰਤਰੀ ਦਾ ਅਹੁਦਾ ਸੰਭਾਲਦੇ ਹੋਏ ਇਨ੍ਹਾਂ ਭੂਮਿਕਾਵਾਂ ਵਿਚ ਉਨ੍ਹਾਂ ਦੇ ਕਾਰਜਕਾਰ ਨੇ ਉਨ੍ਹਾਂ ਦੀਆਂ ਲੀਡਰਸ਼ਿਪ ਸਮਰਥਾਵਾਂ ਤੇ ਨੀਤੀ ਮਾਹਿਰਾਂ ਨੂੰ ਆਕਾਰ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: