ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦਿਨਾਂ ਯੂਰਪ ਦੌਰੇ ਦੌਰਾਨ ਮੰਗਲਵਾਰ ਨੂੰ ਡੈਨਮਾਰਕ ਪਹੁੰਚੇ । ਜਿੱਥੇ ਡੈਨਮਾਰਕ ਦੇ ਪ੍ਰਧਾਨ ਮੰਤਰੀ ਫਰੈਡਰਿਕਸਨ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੈੱਨਮਾਰਕ ਦੇ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਭਾਰਤ-ਡੈੱਨਮਾਰਕ ਦੇ ਚੋਟੀ ਦੇ ਵਪਾਰਕ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਪੀਐਮ ਮੋਦੀ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਨ ਲਈ ਬੇਲਾ ਸੈਂਟਰ ਪਹੁੰਚੇ । ਜਿੱਥੇ ਉਨ੍ਹਾਂ ਨੇ ਸਾਰੇ ਭਾਰਤੀਆਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ‘ਚਲੋ ਭਾਰਤ’ ਦਾ ਨਾਅਰਾ ਵੀ ਦਿੱਤਾ । ਉਨ੍ਹਾਂ ਕਿਹਾ ਕਿ ਜੇਕਰ ਦੁਨੀਆ ਵਿੱਚ ਰਹਿ ਰਿਹਾ ਹਰ ਭਾਰਤੀ ਪੰਜ ਗੈਰ-ਭਾਰਤੀਆਂ ਨੂੰ ਘੁੰਮਣ ਲਈ ਭਾਰਤ ਭੇਜਣ ਦਾ ਕੰਮ ਕਰੇਗਾ ਤਾਂ ਭਾਰਤ ਦੁਨੀਆ ਦਾ ਸਭ ਤੋਂ ਮਸ਼ਹੂਰ ਸਥਾਨ ਬਣ ਜਾਵੇਗਾ।
ਪ੍ਰਧਾਨ ਮੰਤਰੀ ਨੇ ਭਾਰਤੀ ਭਾਈਚਾਰੇ ਵਿੱਚ ‘ਚਲੋ ਇੰਡੀਆ’ ਦਾ ਨਾਅਰਾ ਦਿੱਤਾ । ਪੀਐਮ ਨੇ ਕਿਹਾ ਕਿ ਸਾਡਾ ਦੇਸ਼ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਦੁਨੀਆ ਵਿੱਚ ਰਹਿੰਦੇ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਹਰ ਸਾਲ 5 ਗੈਰ-ਭਾਰਤੀ ਦੋਸਤਾਂ ਨੂੰ ਭਾਰਤ ਆਉਣ ਲਈ ਭੇਜ ਸਕਦੇ ਹੋ। ਹੁਣ ਤੋਂ ਹੀ ਟਾਰਗੇਟ ਕਰੋ । ਤੁਸੀਂ ਉਨ੍ਹਾਂ ਨੂੰ ਦੱਸੋ ਕਿ ਸਾਡੇ ਇੱਥੇ ਬਹੁਤ ਕੁਝ ਹੈ। ਇਸ ਨਾਲ ਅਸੀਂ ਇੱਕ ਤਾਕਤ ਬਣ ਸਕਦੇ ਹਾਂ।
ਇਹ ਵੀ ਪੜ੍ਹੋ: ਮੌਤ ਵੀ ਨਾ ਪਾ ਸਕੀ ਵਿਛੋੜਾ: ਵੱਡੇ ਭਰਾ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਛੋਟੇ ਭਰਾ ਨੇ ਵੀ ਤੋੜਿਆ ਦਮ
ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਹਾਲ ਵਿੱਚ ਮੌਜੂਦ ਲੋਕਾਂ ਨੂੰ ਕਿਹਾ ਕਿ ਇੱਥੇ ਕੋਈ ਪੰਜਾਬੀ, ਕੋਈ ਬੰਗਾਲੀ, ਕੋਈ ਗੁਜਰਾਤੀ ਤੇ ਕੋਈ ਦੂਜੀ ਭਾਸ਼ਾ ਦਾ ਹੈ। ਪਰ ਭਾਸ਼ਾ ਕੋਈ ਵੀ ਹੋਵੇ, ਪਰ ਸਾਡੇ ਸਭ ਦੇ ਸੰਸਕਾਰ ਭਾਰਤੀ ਹੀ ਹਨ। ਇਸ ਮੌਕੇ ਹਾਲ ਵਿੱਚ ਮੋਦੀ-ਮੋਦੀ ਦੇ ਨਾਅਰਿਆਂ ਨਾਲ ਗੂੰਜ ਉਠਿਆ। ਉਨ੍ਹਾਂ ਕਿਹਾ ਕਿ ਸਾਡੀ ਭੋਜਨ ਦੀ ਥਾਲੀ ਬਦਲ ਜਾਂਦੀ ਹੈ, ਸਵਾਦ ਬਦਲ ਜਾਂਦਾ ਹੈ ਪਰ ਵਾਰ-ਵਾਰ ਬੇਨਤੀ ਕਰਨ ਦਾ ਤਰੀਕਾ ਨਹੀਂ ਬਦਲਦਾ।
ਵੀਡੀਓ ਲਈ ਕਲਿੱਕ ਕਰੋ -: