ਪ੍ਰਧਾਨ ਮੰਤਰੀ ਮੋਦੀ ਯੂਰਪ ਦੌਰੇ ‘ਤੇ ਹਨ। ਤਿੰਨ ਦਿਨਾਂ ਦੇ ਇਸ ਦੌਰੇ ‘ਤੇ ਪੀਐੱਮ ਮੋਦੀ ਜਰਮਨੀ ਅਤੇ ਡੈੱਨਮਾਰਕ ਦੇ ਬਾਅਦ ਬੁੱਧਵਾਰ ਨੂੰ ਫਰਾਂਸ ਜਾਣਗੇ। ਯੂਰਪ ਦੇ ਆਪਣੇ 3 ਦਿਨਾਂ ਦੌਰੇ ਦੇ ਆਖਰੀ ਦਿਨ ਪੀਐੱਮ ਮੋਦੀ ਨਵੇਂ ਚੁਣੇ ਗਏ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਮਿਲਣ ਦੇ ਲਈ ਪੈਰਿਸ ਜਾਣ ਤੋਂ ਪਹਿਲਾਂ ਡੈੱਨਮਾਰਕ ਵਿੱਚ ਦੂਜੇ ਭਾਰਤ-ਨਾਰਡਿਕ ਸਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ । ਪ੍ਰਧਾਨ ਮੰਤਰੀ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਵਿਚਾਲੇ ਬੁੱਧਵਾਰ ਨੂੰ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਹੋਵੇਗੀ। ਆਪਣੀ ਮੁਲਾਕਾਤ ਦੌਰਾਨ ਯੂਕ੍ਰੇਨ ਸੰਕਟ ਦੇ ਵਿਸ਼ਵ ਪੱਧਰੀ ਆਰਥਿਕ ਨਤੀਜਿਆਂ ਨੂੰ ਘੱਟ ਦੇ ਨਾਲ-ਨਾਲ ਯੁੱਧ ਪ੍ਰਭਾਵਿਤ ਦੇਸ਼ ਵਿੱਚ ਦੁਸ਼ਮਣੀ ਨੂੰ ਖਤਮ ਕਰਨ ਦੇ ਤਰੀਕਿਆਂ ਤੇ ਚਰਚਾ ਤਕ ਸਕਦੇ ਹਨ।
ਸੂਤਰਾਂ ਮੁਤਾਬਕ ਇਸ ਮੁਲਾਕਾਤ ਦੌਰਾਨ ਇਸ ਗੱਲ ‘ਤੇ ਵੀ ਚਰਚਾ ਹੋਵੇਗੀ ਕਿ ਰੱਖਿਆ ਨਿਰਮਾਣ ਦੇ ਖੇਤਰ ਵਿੱਚ ਆਤਮ-ਨਿਰਭਰ ਬਣਨ ਦੀ ਆਪਣੀ ਖੋਜ ਵਿੱਚ ਫਰਾਂਸ ਕਿਵੇਂ ਭਾਰਤ ਦਾ ਪਸੰਦੀਦਾ ਭਾਈਵਾਲ ਬਣਿਆ ਰਹਿ ਸਕਦਾ ਹੈ। ਦੋਨੋਂ ਨੇਤਾਵਾਂ ਵਿਚਾਲੇ ਟੈਕਨਾਲੋਜੀ, ਪੁਲਾੜ ਅਤੇ ਊਰਜਾ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਦੇ ਤਰੀਕਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ । ਉੱਥੇ ਹੀ ਦੋਵੇਂ ਨੇਤਾ ਇਸ ਗੱਲ ‘ਤੇ ਵੀ ਚਰਚਾ ਕਰਨਗੇ ਕਿ ਕਿਵੇਂ ਯੂਕਰੇਨ ਵਿੱਚ ਦੁਸ਼ਮਣੀ ਨੂੰ ਖਤਮ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਸੰਘਰਸ਼ ਦੇ ਵਿਸ਼ਵ ਆਰਥਿਕ ਨਤੀਜਿਆਂ ਨੂੰ ਘੱਟ ਕੀਤਾ ਜਾਵੇ।
ਇਹ ਵੀ ਪੜ੍ਹੋ: IPS ਸੁਖਚੈਨ ਗਿੱਲ ਨੂੰ ਬਣਾਇਆ ਗਿਆ ਨੋਡਲ ਅਫਸਰ, ਪੁਲਿਸ ਦੇ ਹਰ ਮਾਮਲੇ ਦੀ ਜਾਣਕਾਰੀ ਦੇਣਗੇ CM ਮਾਨ ਨੂੰ
ਦੱਸ ਦੇਈਏ ਕਿ ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਅੱਜ ਡੈਨਮਾਰਕ ਵਿੱਚ ਦੂਜੇ ਇੰਡੋ-ਨੋਰਡਿਕ ਸਿਖਰ ਸੰਮੇਲਨ ਵਿੱਚ ਸ਼ਾਮਿਲ ਹੋਣਗੇ। ਡੈਨਮਾਰਕ ਤੋਂ ਇਲਾਵਾ ਇਸ ਸੰਮੇਲਨ ਵਿੱਚ ਫਿਨਲੈਂਡ, ਆਈਸਲੈਂਡ, ਨਾਰਵੇ ਅਤੇ ਸਵੀਡਨ ਸ਼ਾਮਿਲ ਹਨ। ਨੋਰਡਿਕ ਦੇਸ਼ ਭਾਰਤ ਲਈ ਸਥਿਰਤਾ, ਨਵਿਆਉਣਯੋਗ ਊਰਜਾ, ਡਿਜੀਟਾਈਜੇਸ਼ਨ ਅਤੇ ਨਵੀਨਤਾ ਵਿੱਚ ਮਹੱਤਵਪੂਰਨ ਹਿੱਸੇਦਾਰ ਹਨ। ਡੈੱਨਮਾਰਕ ਦੀ ਰਾਜਧਾਨੀ ਕੋਪੇਨਹੇਗਨ ਵਿੱਚ ਹੋਣ ਵਾਲੀ ਮੀਟਿੰਗ ਵਿੱਚ ਆਰਥਿਕ ਸੁਧਾਰ, ਜਲਵਾਯੂ ਪਰਿਵਰਤਨ, ਇਨੋਵੇਸ਼ਨ, ਟੈਕਨੋਲੋਜੀ ਅਤੇ ਆਰਕਟਿਕ ਖੇਤਰ ਵਿੱਚ ਭਾਰਤ-ਨੋਰਡਿਕ ਸਹਿਯੋਗ ਵਰਗੇ ਵਿਸ਼ਿਆਂ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ ।
ਵੀਡੀਓ ਲਈ ਕਲਿੱਕ ਕਰੋ -: