ਸਾਈਪ੍ਰਸ ਨੇ ਪੀਐੱਮ ਮੋਦੀ ਨੂੰ ਦੇਸ਼ ਦੇ ਸਰਵਉੱਚ ਸਨਮਾਨ ‘ਗ੍ਰੈਂਡ ਕ੍ਰਾਸ ਆਫ਼ ਦਿ ਆਰਡਰ ਆਫ਼ ਮਕਾਰੀਓਸ III’ ਨਾਲ ਨਿਵਾਜਿਆ। ਰਾਸ਼ਟਰਪਤੀ ਨਿਕੋਲ ਕ੍ਰਿਸਟੋਡੌਲਿਡੇਸ ਨੇ ਰਾਸ਼ਟਰਪਤੀ ਭਵਨ ਵਿਚ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ। ਮੋਦੀ ਦੋ ਦਿਨ ਦੇ ਦੌਰੇ ‘ਤੇ ਸਾਈਪ੍ਰਸ ਪਹੁੰਚੇ ਸਨ।
PM ਮੋਦੀ ਨੇ ਕਿਹਾ ਕਿ ਮੈਂ ਸਾਈਪ੍ਰਸ ਸਰਕਾਰ ਦਾ ਤੇ ਸਾਈਪ੍ਰਸ ਦੇ ਲੋਕਾਂ ਦਾ ਦਿਲ ਤੋਂ ਧੰਨਵਾਦੀ ਹਾਂ। ਇਹ ਸਿਰਫ ਨਰਿੰਦਰ ਮੋਦੀ ਦਾ ਨਹੀਂ ਸਗੋਂ 140 ਕਰੋੜ ਭਾਰਤੀਆਂ ਦਾ ਸਨਮਾਨ ਹੈ। ਇਹ ਉਨ੍ਹਾਂ ਦੀਆਂ ਸਮਰੱਥਾਵਾਂ ਤੇ ਇੱਛਾਵਾਂ ਦਾ ਸਨਮਾਨ ਹੈ। ਇਹ ਸਾਡੀ ਸੰਸਕ੍ਰਿਤੀ, ਭਾਈਚਾਰੇ ਤੇ ਵਸੁਧੈਵ ਕੁਟੁਮਬਕਮ ਦੀ ਵਿਚਾਰਧਾਰਾ ਦਾ ਸਨਮਾਨ ਹੈ।
ਇਸ ਤੋਂ ਪਹਿਲਾਂ PM ਮੋਦੀ ਦਾ ਪ੍ਰੈਸੀਡੈਂਸ਼ੀਅਲ ਪੈਲੇਸ ਵਿਚ ਸਵਾਗਤ ਕੀਤਾ ਗਿਆ। ਇਸਦੇ ਬਾਅਦ ਦੋਵੇਂ ਦੇਸ਼ਾਂ ਦੇ ਰਾਸ਼ਟਰ ਪ੍ਰਧਾਨਾਂ ਵਿਚ ਬੈਠਕ ਹੋਈ। ਮੋਦੀ ਐਤਵਾਰ ਨੂੰ ਸਾਈਪ੍ਰਸ ਪਹੁੰਚੇ ਸਨ। ਹੁਣ ਪੀਐੱਮ G7 ਸਮਿਟ ਵਿਚ ਹਿੱਸਾ ਲੈਣ ਲਈ ਕੈਨੇਡਾ ਰਵਾਨਾ ਹੋ ਗਏ ਹਨ।
ਇਹ ਵੀ ਪੜ੍ਹੋ : ਲੁਧਿਆਣਾ ਪੱਛਮੀ ਜ਼ਿਮਨੀ ਚੋਣ ਤੋਂ ਪਹਿਲਾਂ ਕਾਂਗਰਸ ਨੂੰ ਮਿਲਿਆ ਹੁੰਗਾਰਾ, ਸਰਬਜੋਤ ਸਿੰਘ ਸਾਬੀ ਕਾਂਗਰਸ ‘ਚ ਹੋਏ ਸ਼ਾਮਲ
ਪੀਐੱਮ ਮੋਦੀ ਤੇ ਰਾਸ਼ਟਰਪਤੀ ਨਿਕੋਸ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਦੋ-ਪੱਖੀ ਸੰਬੰਧਾਂ, ਭਾਰਤੀ-ਯੂਰਪੀ ਸੰਘ ਦੇ ਰਿਸ਼ਤਿਆਂ ਤੇ IMEEC ਕਾਰੀਡੋਰ ‘ਤੇ ਵੀ ਗੱਲਬਾਤ ਕੀਤੀ। ਸਾਈਪ੍ਰਸ-ਤੁਰਕੀ ਮੁੱਦੇ ਅਤੇ ਸਾਈਪ੍ਰਸ ਦੇ ਦੁਬਾਰਾ ਏਕੀਕਰਨ ਵੀ ਚਰਚਾ ਵਿਚ ਸ਼ਾਮਲ ਰਿਹਾ। ਸਾਈਪ੍ਰਸ ਕਿਸੇ ਵੀ ਤਰ੍ਹਾਂ ਦੇ ਅੱਤਵਾਦ ਖਿਲਾਫ ਭਾਰਤ ਦੇ ਨਾਲ ਖੜ੍ਹਾ ਹੈ। ਪੀਐੱਮ ਮੋਦੀ ਨੇ ਕਿਹਾ ਕਿ ਲੋਕਤੰਤਰ ਵਿਚ ਆਪਸੀ ਵਿਸ਼ਵਾਸ ਸਾਡੇ ਸਬੰਧਾਂ ਦੀ ਮਜ਼ਬੂਤ ਨੀਂਹ ਹੈ। ਭਾਰਤ ਤੇ ਸਾਈਪ੍ਰਸ ਦੇ ਵਿਚ ਰਿਸ਼ਤੇ ਨਾ ਤਾਂ ਹਾਲਾਤਾਂ ਤੋਂ ਬਣੇ ਹਨ ਤੇ ਨਾ ਹੀ ਇਹ ਸੀਮਤ ਹਨ। ਅਸੀਂ ਇਕ-ਦੂਜੇ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦੇ ਹਾਂ। ਹੁਣ ਤੱਕ 20 ਤੋਂ ਵੱਧ ਦੇਸ਼ PM ਮੋਦੀ ਦਾ ਸਨਮਾਨ ਕਰ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -:
























