Protests erupt in PoK: ਪਾਕਿਸਤਾਨ ਅਤੇ ਚੀਨ ਦੀ ਜ਼ਹਿਰੀਲੀ ਜੁਗਲਬੰਦੀ ਖਿਲਾਫ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਗੁੱਸੇ ਦੀ ਅੱਗ ਭੜਕ ਗਈ ਹੈ। ਪੀਓਕੇ ਦੇ ਲੋਕ ਇਸ ਗੱਲ ਨੂੰ ਲੈ ਕੇ ਗੁੱਸੇ ਵਿੱਚ ਹਨ ਕਿ ਚੀਨ ਡੈਮ ਬਣਾ ਕੇ ਨੀਲਮ ਅਤੇ ਜੇਹਲਮ ਨਦੀਆਂ ਦੇ ਪਾਣੀਆਂ ਤੋਂ ਲੋਕਾਂ ਨੂੰ ਵਾਂਝਾ ਕਰ ਰਿਹਾ ਹੈ।
ਪੂਰੀ ਦੁਨੀਆ ਚੀਨ ਦੀ ਧੋਖਾਧੜੀ ਦੀ ਆਦਤ ਤੋਂ ਜਾਣੂ ਹੈ, ਜਦੋਂ ਕਿ ਲੋਕ ਪਾਕਿਸਤਾਨ ਦੇ ਧੋਖੇ ਬਾਰੇ ਵੀ ਲੋਕ ਜਾਣਦੇ ਹਨ। ਅਜਿਹੀ ਸਥਿਤੀ ਵਿੱਚ ਦੋਵੇਂ ਦੇਸ਼ਾਂ ਨੇ ਪੀਓਕੇ ਨੂੰ ਸ਼ੋਸ਼ਣ ਦੀ ਧਰਤੀ ਬਣਾ ਦਿੱਤਾ ਹੈ । ਲਗਾਤਾਰ ਸਾਜ਼ਿਸ਼ ਰਚਣ ਵਾਲੇ ਪਾਕਿਸਤਾਨ ਤੇ ਧੋਖੇਬਾਜ਼ ਚੀਨ ਖਿਲਾਫ਼ ਪੀਓਕੇ ਦੇ ਮੁਜੱਫਰਾਬਾਦ ਵਿੱਚ ਜ਼ਬਰਦਸਤ ਪ੍ਰਸਰਸ਼ਨ ਹੋ ਰਿਹਾ ਹੈ। ਪਾਕਿਸਤਾਨ ਅਤੇ ਚੀਨ ਨੇ ਪੀਓਕੇ ਵਿੱਚ ਆਜ਼ਾਦ ਪੱਟਨ ਅਤੇ ਕੋਹਲਾ ਪਣ ਬਿਜਲੀ ਪ੍ਰਾਜੈਕਟ ਬਣਾਉਣ ਲਈ ਸਮਝੌਤਾ ਕੀਤਾ ਸੀ । ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦੇ ਤਹਿਤ ਅਜ਼ਾਦ ਪਟਨ ਹਾਈਡਲ ਪਾਵਰ ਪ੍ਰਾਜੈਕਟ ਨੂੰ ਲੈ ਕੇ 6 ਜੁਲਾਈ ਨੂੰ ਹਸਤਾਖਰ ਕੀਤੇ ਗਏ ਸਨ । ਇਸ ਨਾਲ 700.7 ਮੈਗਾਵਾਟ ਬਿਜਲੀ ਪੈਦਾ ਹੋਵੇਗੀ।
ਦੱਸ ਦੇਈਏ ਕਿ 1.54 ਅਰਬ ਡਾਲਰ ਦਾ ਇਹ ਪ੍ਰਾਜੈਕਟ ਚੀਨ ਦੇ ਜੀਓਜਾਬਾ ਗਰੁੱਪ ਦੀ ਕੰਪਨੀ ਵੱਲੋਂ ਬਣਾਇਆ ਜਾ ਰਿਹਾ ਹੈ। ਕੋਹਲਾ ਪਣ ਬਿਜਲੀ ਬਿਜਲੀ ਪ੍ਰਾਜੈਕਟ ਜੇਹਲਮ ਨਦੀ ‘ਤੇ ਬਣਾਇਆ ਜਾਵੇਗਾ। ਇਸ ਪ੍ਰਾਜੈਕਟ ਦੇ 2026 ਤੱਕ ਪੂਰਾ ਹੋਣ ਦੀ ਉਮੀਦ ਹੈ। ਇਸ ਨੂੰ ਚੀਨ ਦੇ ਥ੍ਰੀ ਗੋਰਜੇਸ ਕਾਰਪੋਰੇਸ਼ਨ, ਅੰਤਰਰਾਸ਼ਟਰੀ ਵਿੱਤ ਕਾਰਪੋਰੇਸ਼ਨ ਅਤੇ ਸਿਲਕ ਬੈਂਕ ਫੰਡ ਦੁਆਰਾ ਬਣਾਇਆ ਜਾ ਰਿਹਾ ਹੈ। ਚੀਨ ਦੇ ਇਸ ਡ੍ਰੀਮ ਪ੍ਰਾਜੈਕਟ ‘ਤੇ ਹੁਣ ਵਿਰੋਧ ਦੀ ਮਸ਼ਾਲ ਜਗ ਗਈ ਹੈ । ਮੁਜ਼ੱਫਰਾਬਾਦ ਵਿੱਚ ਚੀਨ ਖਿਲਾਫ ਅਜਿਹਾ ਪ੍ਰਦਰਸ਼ਨ ਪਹਿਲੀ ਵਾਰ ਨਹੀਂ ਹੋਇਆ। ਪਹਿਲਾਂ ਵੀ ਕਈ ਵਾਰ ਲੋਕਾਂ ਨੇ ਚੀਨ ਅਤੇ ਪਾਕਿਸਤਾਨ ਦੋਵਾਂ ਖ਼ਿਲਾਫ਼ ਮੋਰਚਾ ਖੋਲ੍ਹਿਆ ਹੈ । ਉਨ੍ਹਾਂ ਦਾ ਗੁੱਸਾ ਇਹ ਹੈ ਕਿ ਡੈਮ ਬਣਾਉਣ ਦੇ ਫੈਸਲੇ ਤੋਂ ਪਹਿਲਾਂ ਉਨ੍ਹਾਂ ਨਾਲ ਸਲਾਹ ਨਹੀਂ ਲਈ ਗਈ ਸੀ ।