33 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ‘ਚ ਰਹਿ ਰਹੀ ਸੀ ਪੰਜਾਬਣ ਹਰਜੀਤ ਕੌਰ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ICE ਦੀ ਰੁਟੀਨ ਚੈਕਿੰਗ ਦੌਰਾਨ ਹਰਜੀਤ ਕੌਰ ਨੂੰ ਹਿਰਾਸਤ ‘ਚ ਲਿਆ ਗਿਆ ਸੀ। ਪਿਛਲੇ ਦਿਨਾਂ ਦੌਰਾਨ ਅਮਰੀਕਾ ਵਿਚ ਹਰਜੀਤ ਕੌਰ ਦੇ ਡਿਪੋਰਟ ਦੇ ਵਿਰੋਧ ‘ਚ ਪ੍ਰਦਰਸ਼ਨ ਵੀ ਹੋਏ ਸਨ।
ਪਰਿਵਾਰ ਵੱਲੋਂ ਹਰਜੀਤ ਕੌਰ ਦੀ ਰਿਹਾਈ ਦੀ ਮੰਗ ਕਰਨ ਦੀ ਅਪੀਲ ਕੀਤੀ ਜਾ ਰਹੀ ਸੀ ਤੇ ਪਰਿਵਾਰ ਵੱਲੋਂ ਤਰਕ ਦਿੱਤਾ ਜਾ ਰਿਹਾ ਸੀ ਕਿ ਹਰਜੀਤ ਕੌਰ ਥਾਇਰਾਇਡ, ਮਾਈਗ੍ਰੇਨ ਅਤੇ ਗੋਡਿਆਂ ਦੀ ਸਮੱਸਿਆ ਤੋਂ ਪੀੜਤ ਹੈ। ਉਸਨੂੰ ਹਿਰਾਸਤ ਕੇਂਦਰ ਵਿੱਚ ਲੋੜੀਂਦੀਆਂ ਦਵਾਈਆਂ ਵੀ ਨਹੀਂ ਮਿਲ ਰਹੀਆਂ ਸਨ ਪਰ ਹੁਣ ਟਰੰਪ ਸਰਕਾਰ ਵੱਲੋਂ ਹਰਜੀਤ ਕੌਰ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਤੜਕਸਾਰ ਵੱਡੀ ਵਾ.ਰ.ਦਾਤ, ਜਿੰਮ ਮਾਲਕ ‘ਤੇ ਚੱਲੀਆਂ ਗੋ.ਲੀ/ਆਂ, CCTV ‘ਚ ਕੈਦ ਹੋਈ ਘਟਨਾ
ਇਥੇ ਇਹ ਵੀ ਦੱਸਣਯੋਗ ਹੈ ਕਿ ਹਰਜੀਤ ਕੌਰ ਅਮਰੀਕਾ ਵਿਚ ‘ਪੰਜਾਬੀ ਦਾਦੀ’ ਦੇ ਨਾਂ ਨਾਲ ਮਸ਼ਹੂਰ ਹੈ। ਹਰਜੀਤ ਕੌਰ ਦਾ ਕੋਈ ਪਿਛਲਾ ਅਪਰਾਧਿਕ ਰਿਕਾਰਡ ਵੀ ਨਹੀਂ ਸੀ ਤੇ ਉਹ ਇਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਨਿਯਮਾਂ ਦਾ ਪਾਲਣ ਵੀ ਕਰ ਰਹੀ ਸੀ ਤੇ ਅਜਿਹੇ ਵਿਚ ICE ਨੂੰ ਅਪਰਾਧੀਆਂ ‘ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ, ਨਾ ਕਿ ਇੱਕ ਬਜ਼ੁਰਗ ਦਾਦੀ ‘ਤੇ। ਲੋਕਾਂ ਦੇ ਮਨਾਂ ਵਿਚ ਹਰਜੀਤ ਕੌਰ ਨੂੰ ਡਿਪੋਰਟ ਕੀਤੇ ਜਾਣ ਕਰਕੇ ਕਾਫੀ ਨਾਰਾਜ਼ਗੀ ਹੈ।
ਵੀਡੀਓ ਲਈ ਕਲਿੱਕ ਕਰੋ -:
























