Punjabi truck driver deported from Canada: ਪੰਜਾਬ ਦੇ ਨੌਜਵਾਨ ਆਪਣੇ ਸੁਨਹਿਰੇ ਭਵਿੱਖ ਅਤੇ ਸੁਪਨਿਆਂ ਨੂੰ ਪੂਰਾ ਕਰਨ ਲਈ ਅਕਸਰ ਦੀ ਵੱਖੋ ਵੱਖਰੇ ਵਿਦੇਸ਼ਾਂ ਦੇ ਵਿੱਚ ਜਾਂਦੇ ਹਨ। ਕੁੱਝ ਇਸੇ ਤਰਾਂ ਆਪਣੇ ਸੁਨਹਿਰੇ ਭਵਿੱਖ ਦਾ ਸੁਪਨਾ ਲੈ ਜਸਕੀਰਤ ਸਿੰਘ ਸਿੱਧੂ ਨਾਮ ਦਾ ਨੌਜਵਾਨ ਵੀ ਕੈਨੇਡਾ ਵਿੱਚ ਗਿਆ ਸੀ। ਕੈਨੇਡਾ ਵਿੱਚ ਅਪ੍ਰੈਲ 2018 ‘ਚ ਉਸ ਤੋਂ ਇੱਕ ਅਜਿਹਾ ਭਿਆਨਕ ਹਾਦਸਾ ਵਾਪਰ ਗਿਆ ਜਿਸ ਨੇ ਉਸ ਦੀ ਜਿੰਦਗੀ ਹੀ ਬਦਲ ਦਿੱਤੀ। ਦਰਅਸਲ ਅਪ੍ਰੈਲ 2018 ਵਿੱਚ ਉਸ ਨੇ ਗਲਤੀ ਕਰ ਇੱਕ ਲਾਲ ਬੱਤੀ ਪਾਰ ਕੀਤੀ ਸੀ, ਜਸਕੀਰਤ ਦੀ ਇਸ ਗਲਤੀ ਦਾ 16 ਲੋਕ ਸ਼ਿਕਾਰ ਹੋ ਗਏ ਸਨ। ਜਸਕੀਰਤ ਦੇ ਲਾਲ ਬੱਤੀ ਕ੍ਰਾਸ ਕਰਨ ਨਾਲ 16 ਕੈਨੇਡੀਅਨ ਜੂਨੀਅਰ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਸੀ | ਜਦਕਿ 13 ਹੋਰ ਲੋਕ ਜ਼ਖਮੀ ਹੋ ਗਏ ਸੀ। ਜਸਕੀਰਤ ਨੇ 6 ਅਪ੍ਰੈਲ 2018 ਨੂੰ ਸਸਕੈਚਵਨ ਸੂਬੇ ਦੇ ਆਰਮਲੇ ਸ਼ਹਿਰ ਦੇ ਕੋਲ ਇੱਕ ਚੌਕ ‘ਚ ਹਾਕੀ ਦੇ ਖਿਡਾਰੀਆਂ ਨੂੰ ਲਿਜਾ ਰਹੀ ਬੱਸ ਨੂੰ ਆਪਣੇ ਟਰੱਕ ਨਾਲ ਟੱਕਰ ਮਾਰ ਦਿੱਤੀ ਸੀ| ਕਰੀਬ 100 ਕਿੱਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟਰੱਕ ਚਲਾਉਂਦੇ ਹੋਏ ਸਿੱਧੂ ਨੇ ਲਾਲ ਬੱਤੀ ‘ਤੇ ਧਿਆਨ ਨਹੀਂ ਦਿੱਤਾ ਤੇ ਲਾਲ ਬੱਤੀ ਨੂੰ ਪਾਰ ਕਰ ਬੱਸ ਨਾਲ ਟੱਕਰ ਮਾਰ ਦਿੱਤੀ | 2013 ‘ਚ ਪੰਜਾਬ ਤੋਂ ਕੈਨੇਡਾ ਆਏ ਸਿੱਧੂ ਨੂੰ ਮਾਰਚ 2019 ‘ਚ ਖਤਰਨਾਕ ਡਰਾਈਵਿੰਗ ਲਈ 5 ਸਾਲ ਦੀ ਸਜ਼ਾ ਸੁਣਾਈ ਗਈ ਸੀ | ਪਰ ਹੁਣ ਸਬੰਧਿਤ ਅਧਿਕਾਰੀਆਂ ਵਲੋਂ 2021 ਤੱਕ ਦੇਸ਼ ਨਿਕਾਲੇ ਦਾ ਫੈਸਲਾ ਆਉਣ ਦੀ ਸੰਭਾਵਨਾ ਹੈ |
ਸਿੱਧੂ ਦੇ ਵਕੀਲ ਮਾਈਕਲ ਗ੍ਰੀਨ ਨੇ ਵੀਰਵਾਰ ਨੂੰ ਕਿਹਾ ਕਿ ਕਿਉਂਕਿ ਉਸਦੇ ਮੁਵੱਕਲ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਹੈ, ਇਸ ਲਈ ਉਸਨੂੰ ਦੇਸ਼ ਨਿਕਾਲਾ ਨਹੀਂ ਦਿੱਤਾ ਜਾਣਾ ਚਾਹੀਦਾ। ਵਕੀਲ ਨੇ ਕਿਹਾ ਕਿ ਸਿੱਧੂ ਸਪੱਸ਼ਟ ਤੌਰ ‘ਤੇ ਅਜਿਹਾ ਮੁੰਡਾ ਨਹੀਂ ਹੈ ਜੋ ਇੱਕ ਹੋਰ ਜੁਰਮ ਕਰਨ ਜਾ ਰਿਹਾ ਸੀ। ਇਸ ਲਈ ਸਭ ਨੂੰ ਇਕੱਠੇ ਰੱਖੋ, ਇਹ (ਇਮੀਗ੍ਰੇਸ਼ਨ) ਅਧਿਕਾਰੀ ਲਈ ਕਰਨਾ ਬਹੁਤ ਮੁਸ਼ਕਿਲ ਫੈਸਲਾ ਹੋਵੇਗਾ।” ਵੀਰਵਾਰ ਨੂੰ ਰੇਡੀਓ ਸ਼ੋਅ ‘ਤੇ ਸਿੱਧੂ ਦਾ ਦੇਸ਼ ਨਿਕਾਲਾ ਇੱਕ ਪ੍ਰਮੁੱਖ ਵਿਸ਼ਾ ਰਿਹਾ ਸੀ, ਜਿਸ ਨਾਲ ਕੈਨੇਡੀਅਨਾਂ ਵਿੱਚ ਇਸ ਗੱਲ ‘ਤੇ ਵੰਡੀਆਂ ਪਈਆਂ ਕਿ ਕੀ ਉਨ੍ਹਾਂ ਨੂੰ ਦੇਸ਼ ਵਿੱਚ ਰਹਿਣ ਦਿੱਤਾ ਜਾਵੇ ਜਾ ਨਹੀਂ।