ਆਰਥਿਕ ਤੇ ਰਾਜਨੀਤਿਕ ਸੰਕਟ ਦਾ ਸਾਹਮਣਾ ਕਰ ਰਹੇ ਗੁਆਂਢੀ ਦੇਸ਼ ਸ਼੍ਰੀਲੰਕਾ ਨੂੰ ਬੁੱਧਵਾਰ ਨੂੰ ਨਵਾਂ ਰਾਸ਼ਟਰਪਤੀ ਮਿਲ ਗਿਆ ਹੈ। ਰਾਨਿਲ ਵਿਕਰਮਸਿੰਘੇ ਸ਼੍ਰੀਲੰਕਾ ਦੇ ਨਵੇਂ ਰਾਸ਼ਟਰਪਤੀ ਬਣੇ ਗਏ ਹਨ । ਉਨ੍ਹਾਂ ਨੇ ਰਾਸ਼ਟਰਪਤੀ ਚੋਣਾਂ ਵਿੱਚ ਜਿੱਤ ਦਰਜ ਕਰ ਲਈ ਹੈ । ਰਾਨਿਲ ਨੇ ਦੁੱਲਾਸ ਅਲ੍ਹਾਪੇਰਮਾ ਅਤੇ ਅਨੁਰਾ ਕੁਮਾਰਾ ਦਿਸਾਨਾਇਕੇ ਨੂੰ ਮਾਤ ਦਿੱਤੀ। ਰਾਨਿਲ ਨੂੰ 134 ਵੋਟਾਂ ਮਿਲੀਆਂ ਹਨ। ਇਸ ਮੌਕੇ ਸੰਸਦ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਵੀ ਮੌਜੂਦ ਸਨ।
ਬੁੱਧਵਾਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ਦੀ ਵੋਟਿੰਗ ਕੋਲੰਬੋ ਵਿੱਚ ਹੋਈ। ਅੰਤਰਿਮ ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਨੇ ਆਪਣੀ ਵੋਟ ਪਾਈ। ਤਮਿਲ ਨੈਸ਼ਨਲ ਪੀਪੁਲਸ ਫਰੰਟ ਦੇ ਬੁਲਾਰੇ ਤੇ ਸਾਂਸਦ ਸੇਲਵਰਾਸਾ ਗਜੇਂਦਰਨ ਨੇ ਵੋਟਿੰਗ ਨਹੀਂ ਕੀਤੀ।
ਇਹ ਵੀ ਪੜ੍ਹੋ: ਦਲੇਰ ਮਹਿੰਦੀ ਨਹੀਂ ਮਿਲੀ ਹਾਈਕੋਰਟ ਤੋਂ ਰਾਹਤ, 15 ਸਤੰਬਰ ਤੱਕ ਰਹਿਣਾ ਪਊ ਜੇਲ੍ਹ ‘ਚ
ਦੱਸ ਦੇਈਏ ਕਿ ਰਾਨਿਲ ਵਿਕਰਮਸਿੰਘੇ ਰਾਜਨੀਤੀ ਵਿੱਚ ਬਹੁਤ ਜ਼ਿਆਦਾ ਹੈ। ਵਿਕਰਮਸਿੰਘੇ ਸ਼੍ਰੀਲੰਕਾ ਦੇ ਪੰਜ ਵਾਰ ਰਹਿ ਚੁੱਕੇ ਹਨ। ਸੰਸਦ ਵਿੱਚ ਉਨ੍ਹਾਂ ਦੀ ਯੂਨਾਈਟਡ ਨੈਸ਼ਨਲ ਪਾਰਟੀ ਦਾ ਸਿਰਫ਼ ਇੱਕ ਹੀ ਸਾਂਸਦ ਹੈ। ਰਾਨਿਲ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਇੱਕ ਪੱਤਰਕਾਰ ਅਤੇ ਵਕੀਲ ਵੀ ਰਹਿ ਚੁੱਕੇ ਹਨ। 1977 ਵਿੱਚ ਉਹ ਵਾਰ ਆਮ ਚੋਣਾਂ ਵਿੱਚ ਜਿੱਤ ਹਾਸਿਲ ਕਰ ਕੇ ਸੰਸਦ ਮੈਂਬਰ ਬਣੇ ਸਨ।
ਵੀਡੀਓ ਲਈ ਕਲਿੱਕ ਕਰੋ -: