ਧੁੱਪ ਸੇਕਣ ਲਈ ਲੋਕ ਆਪਣੀਆਂ ਛੱਤਾਂ ਜਾਂ ਫਿਰ ਪਾਰਕ ਵਿਚ ਬੈਠਣਾ ਪਸੰਦ ਕਰਦੇ ਹਨ। ਕੁਝ ਲੋਕ ਲੰਚ ਕਰਨ ਲਈ ਰੂਫਟਾਪ ਹੋਟਲ ਜਾਂ ਰੈਸਟੋਰੈਂਟ ਜਾਣਾ ਪਸੰਦ ਕਰਦੇ ਹਨ। ਹਾਲਾਂਕਿ ਕੀ ਤੁਸੀਂ ਕਦੇ ਸੁਣਿਆ ਹੈ ਕਿ ਕੋਈ ਰੈਸਟੋਰੈਂਟ ਵਿਚ ਧੁੱਪ ਵਿਚ ਬੈਠ ਕੇ ਖਾਣਾ ਖਾਣ ਲਈ ਐਕਸਟ੍ਰਾ ਪੈਸੇ ਲੈਂਦੇ ਹੋਣ। ਸੂਰਜ ਦੀ ਰੌਸ਼ਨੀ ਵੀ ਉਨ੍ਹਾਂ ਸਾਧਨਾਂ ਵਿਚੋਂ ਇਕ ਹੈ ਜਿਸ ਨੂੰ ਮੁਫਤ ਮੰਨਿਆ ਜਾਂਦਾ ਹੈ। ਇਸ ਦਾ ਲੁਤਫ ਉਠਾਉਣ ਲਈ ਤੁਹਾਨੂੰ ਇਕ ਵੀ ਪੈਸਾ ਖਰਚ ਕਰਨ ਦੀ ਲੋੜ ਨਹੀਂ ਹੁੰਦੀ ਪਰ ਉਤਰੀ ਸਪੇਨ ਦੇ ਸੇਵਿਲੇ ਸ਼ਹਿਰ ਵਿਚ ਅਜਿਹਾ ਨਹੀਂ ਹੈ, ਉਥੋਂ ਦੇ ਰੈਸਟੋਰੈਂਟ ਵਿਚ ਤੁਹਾਨੂੰ ਇਸ ਲਈ ਚਾਰਜ ਦੇਣਾ ਪੈ ਸਕਦਾ ਹੈ।
ਨਾਰਥ ਸਪੇਨ ਸਥਿਤ ਸੇਵਿਲੇ ਦੇ ਰੈਸਟੋਰੈਂਟਸ ਵਿਚ ਘੁੰਮਣ ਆਏ ਲੋਕਾਂ ਨੂੰ ਧੁੱਪ ਸੇਕਣ ਲਈ ਫੀਸ ਦੇਣੀ ਪੈਂਦੀ ਹੈ। ਇਹ ਰੈਸਟੋਰੈਂਟਸ ‘ਧੁੱਪ ਵਾਲੀ ਸੀਟ’ ਲਈ ਚਾਰਜ ਲੈ ਰਹੇ ਹਨ। ਸਪੇਨ ਵਿਚ ਜ਼ਿਆਦਾਤਰ ਠੰਡ ਰਹਿੰਦੀ ਹੈ। ਇਸ ਵਜ੍ਹਾ ਨਾਲ ਲੋਕ ਧੁੱਪ ਵਿਚ ਬੈਠ ਕੇ ਖਾਣਾ ਪਸੰਦ ਕਰਦੇ ਹਨ। ਕਈ ਰੈਸਟੋਰੈਂਟਸ ਅਜਿਹੇ ਹਨ ਜਿਨ੍ਹਾਂ ਦੇ ਟੇਬਲ ਸਿੱਧੇ ਧੁੱਪ ਵਿਚ ਲੱਗੇ ਹੁੰਦੇ ਹਨ ਪਰ ਇਨ੍ਹਾਂ ਟੇਬਲਾਂ ‘ਤੇ ਬੈਠ ਕੇ ਖਾਣ ਨਾਲ ਰੈਸਟੋਰੈਂਟ ਤੁਹਾਨੂੰ 8.50 ਡਾਲਰ ਯਾਨੀ ਲਗਭਗ 897 ਰੁਪਏ ਲੈ ਲੈਂਦੇ ਹੈ। ਇਸ ਚਾਰਜ ਦੀ ਵਜ੍ਹਾ ਨਾਲ ਗਾਹਕ ਕਾਫੀ ਨਾਰਾਜ਼ ਹਨ ਤੇ ਉਨ੍ਹਾਂ ਨੇ ਅਜਿਹੇ ਕਈ ਰੈਸੋਟਰੈਂਟਸ ਨੂੰ ਖਰਾਬ ਰੇਟਿੰਗ ਦਿੱਤੀ ਹੈ।
ਇਹ ਵੀ ਪੜ੍ਹੋ : ਕੈਨੇਡਾ ਦੇ Island ‘ਚ ਭੂਚਾਲ ਦੇ ਝਟਕੇ, ਇੱਕ ਦਿਨ ‘ਚ 2000 ਵਾਰ ਭੂਚਾਲ ਦੇ ਝਟਕਿਆਂ ਨਾਲ ਕੰਬਿਆ ਕੈਨੇਡਾ
ਜ਼ਿਕਰਯੋਗ ਹੈ ਕਿ ਸਿਰਫ ਟੂਰਿਸਟ ਹੀ ਨਹੀਂ ਸਗੋਂ ਸਥਾਨਕ ਲੋਕ ਵੀ ਇਸ ਚਾਰਜ ਦਾ ਵਿਰੋਧ ਕਰ ਰਹੇ ਹਨ। ਇਹ ਜਾਣਕੇ ਹੋਰ ਵੀ ਹੈਰਾਨੀ ਹੁੰਦੀ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸਪੇਨ ਦੇ ਸ਼ਹਿਰਾਂ ਦੇ ਰੈਸਟੋਰੈਂਟ ਆਪਣੇ ਗਾਹਕਾਂ ‘ਤੇ ਇਸ ਤਰ੍ਹਾਂ ਦੇ ਬੇਤੁਕੇ ਚਾਰਜ ਲਗਾ ਰਹੇ ਹਨ। ਇਨ੍ਹਾਂ ਵਿਚੋਂ ਕੁਝ ਤਾਂ ਤੁਹਾਨੂੰ ਹੈਰਾਨ ਕਰ ਦੇਣਗੇ। ਸਪੇਨ ਦੇ ਕੁਝ ਰੈਸਟੋਰੈਂਟ ਆਪਣੇ ਅਜੀਬ-ਗਰੀਬ ਫੀਸਾਂ ਲਈ ਬਦਨਾਮ ਹਨ।
ਵੀਡੀਓ ਲਈ ਕਲਿੱਕ ਕਰੋ -: