ਯੂਕਰੇਨ-ਰੂਸ ਹੁਣ ਜੰਗ ਦੇ ਬਹੁਤ ਕਰੀਬ ਪਹੁੰਚ ਗਏ ਹਨ । ਰੂਸ ਦੇ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨੇ ਯੂਕਰੇਨ ਖਿਲਾਫ ਫੌਜੀ ਕਾਰਵਾਈ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਯੂਕਰੇਨ-ਰੂਸ ਯੁੱਧ ਨੂੰ ਟਾਲਿਆ ਨਹੀਂ ਜਾ ਸਕਦਾ। ਵਲਾਦਿਮਿਰ ਪੁਤਿਨ ਵੱਲੋਂ ਕਿਹਾ ਗਿਆ ਹੈ ਕਿ ਰੂਸ ਵਿਸ਼ੇਸ਼ ਫੌਜੀ ਮੁਹਿੰਮ ਸ਼ੁਰੂ ਕਰ ਰਿਹਾ ਹੈ । ਇਸਦਾ ਟੀਚਾ ਯੂਕਰੇਨ ਦਾ ਗੈਰ-ਫੌਜੀਕਰਨ ਹੈ। ਯੂਕਰੇਨ ਦੀ ਫੌਜ ਨੂੰ ਪੁਤਿਨ ਨੇ ਹਥਿਆਰ ਸੁੱਟਣ ਅਤੇ ਘਰ ਜਾਣ ਲਈ ਕਿਹਾ ਹੈ।
ਰੂਸੀ ਰਾਸ਼ਟਰਪਤੀ ਨੇ ਯੂਕਰੇਨ ਖਿਲਾਫ ਫੌਜੀ ਕਾਰਵਾਈ ਦਾ ਐਲਾਨ ਕਰਦੇ ਹੋਏ ਵੱਡੀ ਧਮਕੀ ਦਿੱਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ‘ਜੋ ਕੋਈ ਬਾਹਰੋਂ ਇਸ ਵਿੱਚ ਦਖਲਅੰਦਾਜ਼ੀ ਕਰਨਾ ਚਾਹੁੰਦਾ ਹੈ, ਜੇਕਰ ਉਹ ਅਜਿਹਾ ਕਰਦਾ ਹੈ ਤਾਂ ਉਸ ਨੂੰ ਅਜਿਹੇ ਨਤੀਜੇ ਭੁਗਤਣੇ ਪੈਣਗੇ, ਜੋ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਭੁਗਤੇ ਹੋਣਗੇ। ਸਾਰੇ ਜ਼ਰੂਰੀ ਫੈਸਲੇ ਲਏ ਗਏ ਹਨ । ਮੈਨੂੰ ਉਮੀਦ ਹੈ ਕਿ ਤੁਸੀਂ ਮੈਨੂੰ ਸੁਣ ਲਿਆ ਹੋਵੇਗਾ।’
ਇਹ ਵੀ ਪੜ੍ਹੋ: ਕੇ.ਐੱਲ. ਰਾਹੁਲ ਨੇ ਬਚਾਈ 11 ਸਾਲਾਂ ਬੱਚੇ ਦੀ ਜ਼ਿੰਦਗੀ, ਸਰਜਰੀ ਲਈ ਦਿੱਤੇ 31 ਲੱਖ ਰੁ.
ਆਪਣੇ ਐਮਰਜੈਂਸੀ ਭਾਸ਼ਣ ਵਿੱਚ ਪੁਤਿਨ ਨੇ ਕਿਹਾ ਕਿ ਇਹ ਵਿਵਾਦ ਸਾਡੇ ਲਈ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ । ਉਨ੍ਹਾਂ (ਯੂਕਰੇਨ) ਨੇ ਲਾਲ ਲਕੀਰ ਪਾਰ ਕੀਤੀ । ਉਨ੍ਹਾਂ ਕਿਹਾ ਕਿ ਯੂਕਰੇਨ ਨਿਓ-ਨਾਜ਼ੀ ਦਾ ਸਮਰਥਨ ਕਰ ਰਿਹਾ ਹੈ, ਇਸ ਲਈ ਅਸੀਂ ਵਿਸ਼ੇਸ਼ ਫੌਜੀ ਮੁਹਿੰਮ ਸ਼ੁਰੂ ਕੀਤੀ ਹੈ । ਰੂਸ ਨੇ ਆਪਣੇ ਸੰਬੋਧਨ ਵਿੱਚ ਯੂਕਰੇਨ ਦੇ ਸੈਨਿਕਾਂ ਨੂੰ ਵੀ ਸੰਬੋਧਨ ਕੀਤਾ। ਜਿਸ ਵਿੱਚ ਕਿਹਾ ਗਿਆ ਹੈ ਕਿ ਤੁਹਾਡੇ ਪੁਰਖੇ ਨਾਜ਼ੀਆਂ ਨਾਲ ਲੜੇ ਸਨ । ਕੀਵ ਦੇ ਨਾਜ਼ੀਆਂ ਦੇ ਹੁਕਮਾਂ ਦੀ ਪਾਲਣਾ ਨਾ ਕਰੋ । ਆਪਣੇ ਹਥਿਆਰ ਰੱਖੋ ਅਤੇ ਘਰ ਜਾਓ।
ਦੱਸ ਦੇਈਏ ਕਿ UN ਵਿੱਚ ਅਮਰੀਕਾ ਨੇ ਕਿਹਾ ਕਿ ਅਸੀਂ ਰੂਸ ਦੀ ਕਾਰਵਾਈ ਦਾ ਏਕਤਾ ਦੇ ਨਾਲ ਜਵਾਬ ਦੇਣਾ ਜਾਰੀ ਰੱਖਾਂਗੇ। ਅਸੀਂ ਰੂਸ ਨੂੰ ਰੋਕਣ, ਆਪਣੀ ਸਰਹੱਦ ‘ਤੇ ਪਰਤਣ, ਫੌਜਾਂ ਨੂੰ ਵਾਪਸ ਬੈਰਕ ਵਿੱਚ ਭੇਜਣ ਦੇ ਲਈ ਕਹਿਣ ਆਏ ਹਾਂ। ਆਪਣੀ ਰਾਜਨੀਤਿਕ ਗੱਲਬਾਤ ਨੂੰ ਮੇਜ਼ ‘ਤੇ ਲਿਆਓ। ਇਸ ਤੋਂ ਪਹਿਲਾਂ ਸੰਯੁਕਤ ਰਾਸ਼ਟਰ ਦੇ ਬੁਲਾਰੇ ਐਨਟੋਨਿਓ ਗੁਟਰੇਸ ਨੇ ਕਿਹਾ ਕਿ ਰੂਸ ਵੱਲੋਂ ਆਪ੍ਰੇਸ਼ਨ ਤਿਆਰ ਕੀਤਾ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: