Russia leading scientist: ਕੋਰੋਨਾ ਵੈਕਸੀਨ ਤਿਆਰ ਕਰਨ ਵਿੱਚ ਜੁਟੇ ਹੋਏ ਰੂਸ ਦੇ ਇੱਕ ਪ੍ਰਮੁੱਖ ਵਿਗਿਆਨਿਕ ਸ਼ੱਕੀ ਹਾਲਤ ਦੇ ਮੌਤ ‘ਚ ਪਾਏ ਗਏ ਹਨ। ਰਿਪੋਟਸ ਦਾ ਕਹਿਣਾ ਹੈ ਕਿ, 45 ਸਾਲ ਦਾ ਵਿਗਿਆਨਿਕ ਅਲੇਕਜੈਂਡਰ ਸਾਸ਼ਾ ਕਗਨਸਕੀ ਆਪਣੇ ਫਲੈਟ ਦੇ 14ਵੀਂ ਮੰਜ਼ਿਲ ਤੋਂ ਨੀਚੇ ਡਿੱਗੇ ਸੀ। ਘਟਨਾ ਦੇ ਟਾਈਮ ਉਹ ਸਿਰਫ਼ ਅੰਡਰਵੀਅਰ ‘ਚ ਸੀ। ਪੁਲਿਸ ਹੱਤਿਆ ਨੂੰ ਲੈ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ 45 ਸਾਲ ਦੇ ਇਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵਿਗਿਆਨਿਕ ਦੇ ਸਰੀਰ ‘ਤੇ ਚਾਕੂ ਦੇ ਹਮਲੇ ਦੇ ਵੀ ਨਿਸ਼ਾਨ ਮਿਲੇ ਹਨ। ਅਲੈਕਜ਼ੇਂਡਰ ਸਾਸ਼ਾ ਕਗਨਸਕੀ ਬਾਯੋਲੋਜਿਸਟ ਦੇ ਤੌਰ ਤੇ ਕੰਮ ਕਰ ਰਹੇ ਸੀ ਅਤੇ ਬ੍ਰਿਟੇਨ ਦੇ ਏਡੀਨਬਰਗ ਯੂਨੀਵਰਸਿਟੀ ਨਾਲ ਵੀ ਜੁੜੇ ਹੋਏ ਸੀ। ਕਰੀਬ 13 ਸਾਲ ਤੱਕ ਕਗਨਸਕੀ ਨੇ ਸਕੌਟਲੈਂਡ ਵਿੱਚ ਕੰਮ ਕੀਤਾ ਸੀ।
ਰੂਸੀ ਅਖ਼ਬਾਰ (Moskovsky Komsomolets) ਦੀ ਰਿਪੋਟ ਦੇ ਮੁਤਾਬਿਕ, ਕਗਨਸਕੀ ਕੋਰੋਨਾ ਵੈਕਸੀਨ ਤਿਆਰ ਕਰਨ ਵਿੱਚ ਜੁਟੇ ਹੋਏ ਸੀ ਅਤੇ ਉਨ੍ਹਾਂ ਦੀ ਮੌਤ ਸ਼ੱਕ ਦੇ ਹਾਲਤ ‘ਚ ਹੋਈ ਸੀ। ਪਰ ਇਹ ਗੱਲ ਸਾਫ਼ ਨਹੀਂ ਹੋਈ ਕਿ ਉਹ ਕੋਰੋਨਾ ਦੇ ਕਿਸ ਵੈਕਸੀਨ ‘ਤੇ ਕੰਮ ਕਰ ਰਹੇ ਸੀ। ਰੂਸ ਦੀ ਇੱਕ ਯੂਨੀਵਰਸਿਟੀ ਵਿੱਚ ਕਗਨਸਕੀ ਨੇ ਸੈਂਟਰ ਫਾਰ ਜੀਨੋਮਿਕ ਐਂਡ ਰਿਜ਼ਨੇਰਿਟੀਵ ਮੈਡੀਸਿਨ ਦੇ ਡਾਇਰੈਕਟਰ ਦੇ ਪਦ ‘ਤੇ ਵੀ ਕੰਮ ਕੀਤਾ ਹੋਇਆ ਹੈ। ਰੂਸੀ ਮੀਡੀਆ ਦੇ ਰਿਪੋਟਸ ਦੇ ਮੁਤਾਬਿਕ, ਪੁਲਿਸ ਦਾ ਮੰਨਣਾ ਹੈ ਕਿ ਫਲੈਟ ਦੀ 14ਵੀਂ ਮੰਜ਼ਿਲ ਤੋਂ ਨੀਚੇ ਡਿੱਗਣ ਤੋਂ ਪਹਿਲਾਂ ਵਿਗਿਆਨਿਕ ਦਾ ਕਿਸੇ ਨਾਲ ਝਗੜਾ ਹੋਇਆ ਸੀ। ਹਾਲ ਹੀ ‘ਚ ਰੂਸ ਸਰਕਾਰ ਨੇ ਰਿਸਰਚ ਲਈ ਗ੍ਰਰਾਂਟ ਵੀ ਦਿੱਤਾ ਸੀ।