ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਜ਼ਿਆਦਾਤਰ ਦੇਸ਼ ਉੱਥੋਂ ਆਪਣੇ ਦੂਤਾਵਾਸ ਖਾਲੀ ਕਰ ਰਹੇ ਹਨ ਅਤੇ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢ ਰਹੇ ਹਨ।
ਉੱਥੇ ਹੀ ਚੀਨ ਤੇ ਪਾਕਿਸਤਾਨ ਵਰਗੇ ਦੇਸ਼ ਤਾਲਿਬਾਨ ਦਾ ਖੁੱਲ੍ਹ ਕੇ ਸਮਰਥਨ ਕਰ ਰਹੇ ਹਨ। ਹੁਣ ਇਸ ਲਿਸਟ ਵਿੱਚ ਰੂਸ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ।ਦਰਅਸਲ, ਰੂਸ ਵੱਲੋਂ ਅਫ਼ਗ਼ਾਨਿਸਤਾਨ ਦੇ ਵਿਗੜਦੇ ਹਾਲਾਤਾਂ ਵਿਚਾਲੇ ਇੱਕ ਹੈਰਾਨ ਕਰਨ ਵਾਲਾ ਬਿਆਨ ਦਿੱਤਾ ਗਿਆ ਹੈ। ਰੂਸ ਨੇ ਹੈਰਾਨੀਜਨਕ ਬਿਆਨ ਦਿੰਦਿਆਂ ਕਿਹਾ ਕਿ ਤਾਲਿਬਾਨੀ ਸ਼ਾਸਨ ਵਿੱਚ ਕਾਬੁਲ ਦੀ ਸਥਿਤੀ ਗਨੀ ਦੀ ਤੁਲਨਾ ਵਿੱਚ ਵਧੀਆ ਹੋਵੇਗੀ।
ਇਹ ਵੀ ਪੜ੍ਹੋ: ਅਫਗਾਨਿਸਤਾਨ ‘ਚ ਵਿਗੜ ਰਹੇ ਹਾਲਾਤਾਂ ‘ਤੇ Khalsa Aid ਦੇ ਮੁਖੀ ਰਵੀ ਸਿੰਘ ਖਾਲਸਾ ਨੇ ਜਤਾਈ ਚਿੰਤਾ
ਅਫ਼ਗ਼ਾਨਿਸਤਾਨ ਵਿੱਚ ਰੂਸ ਦੇ ਰਾਜਦੂਤ ਜਿਨਰੋਵ ਨੇ ਤਾਲਿਬਾਨ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਕੱਟੜਪੰਥੀ ਇਸਲਾਮੀ ਸਮੂਹ ਤਾਲਿਬਾਨ ਨੇ ਪਹਿਲਾਂ 24 ਘੰਟਿਆਂ ਵਿੱਚ ਕਾਬੁਲ ਨੂੰ ਗਨੀ ਦੇ ਸ਼ਾਸਨ ਦੀ ਤੁਲਨਾ ਵਿੱਚ ਵਧੇਰੇ ਸੁਰੱਖਿਅਤ ਬਣਾ ਦਿੱਤਾ ਹੈ। ਸਥਿਤੀ ਸ਼ਾਂਤੀਪੂਰਨ ਤੇ ਵਧੀਆ ਹੈ ਤੇ ਸ਼ਹਿਰ ਵਿੱਚ ਹੁਣ ਸਭ ਕੁਝ ਸ਼ਾਂਤ ਹੋ ਗਿਆ ਹੈ।
ਇਸ ਤੋਂ ਇਲਾਵਾ ਰੂਸ ਨੇ ਕਾਬੁਲ ਵਿੱਚ ਆਪਣੇ ਦੂਤਾਵਾਸ ਨੂੰ ਖਾਲੀ ਕਰਨ ਦੀ ਕਿਸੇ ਵੀ ਯੋਜਨਾ ਤੋਂ ਇਨਕਾਰ ਕਰ ਕੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਤਾਲਿਬਾਨ ਸਰਕਾਰ ਨੂੰ ਮਾਨਤਾ ਦਿੱਤੀ ਜਾ ਸਕਦੀ ਹੈ। ਰੂਸ ਦੇ ਰਾਜਦੂਤ ਦੇ ਇਸ ਬਿਆਨ ਨੂੰ ਤਾਲਿਬਾਨ ਦੇ ਨਾਲ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਸਭ ਨਾਲ ਰੂਸ ਤਾਲਿਬਾਨ ਨਾਲ ਆਪਣੇ ਰਿਸ਼ਤਿਆਂ ਨੂੰ ਬਿਹਤਰ ਕਰਨਾ ਚਾਹੁੰਦਾ ਹੈ।