ਲੰਬੇ ਤਣਾਅ ਤੋਂ ਬਾਅਦ ਰੂਸ ਨੇ ਵੀਰਵਾਰ ਸਵੇਰੇ 5 ਵਜੇ ਯੂਕਰੇਨ ‘ਤੇ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਯੂਕਰੇਨ ‘ਤੇ ਰੂਸ ਦਾ ਮਿਲਟਰੀ ਐਕਸ਼ਨ ਜਾਰੀ ਹੈ। ਇਸ ਵਿੱਚ ਯੂਕਰੇਨ ‘ਤੇ ਰੂਸ ਵੱਲੋਂ ਹਵਾਈ ਹਮਲੇ ਕੀਤੇ ਜਾ ਰਹੇ ਹਨ। ਰੂਸ ਦੀ ਫੌਜ ਨੇ ਦੱਸਿਆ ਉਨ੍ਹਾਂ ਨੇ ਯੂਕਰੇਨ ਦੇ ਫੌਜੀ ਠਿਕਾਣਿਆਂ ਤੇ ਹਵਾਈ ਅੱਡਿਆਂ ਨੂੰ ਨਿਸ਼ਾਨਾ ਬਣਾ ਕੇ ਤਬਾਹ ਕਰ ਦਿੱਤਾ ਹੈ। ਉੱਥੇ ਹੀ ਦੂਜੇ ਪਾਸੇ ਯੂਕਰੇਨ ਨੇ ਸਖਤ ਤੇਵਰ ਦਿਖਾਉਂਦੇ ਹੋਏ ਕਿਹਾ ਕਿ ਉਹ ਹਾਰ ਮੰਨਣ ਵਾਲਿਆਂ ਵਿੱਚੋਂ ਨਹੀਂ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਦੇਸ਼ ਦੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਯੂਕਰੇਨ ਦੇ ਲੋਕ ਤੇ ਸਰਕਾਰ ਸ਼ਾਂਤੀ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਾਡੇ ‘ਤੇ ਹਮਲਾ ਹੁੰਦਾ ਹੈ ਜਾਂ ਸਾਡੇ ਦੇਸ਼ ਨੂੰ ਸਾਡੇ ਤੋਂ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਸਾਡੀ ਆਜ਼ਾਦੀ ਖੋਹਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਅਸੀਂ ਆਪਣਾ ਬਚਾਅ ਕਰਾਂਗੇ। ਜਦੋਂ ਰੂਸ ਸਾਡੇ ‘ਤੇ ਹਮਲਾ ਕਰੇਗਾ ਤਾਂ ਉਹ ਸਾਡੀ ਤਾਕਤ ਦੇਖੇਗਾ, ਸਾਡੀ ਪਿੱਠ ਨਹੀਂ। ਇਸ ਤੋਂ ਇਲਾਵਾ ਇੱਕ ਹੋਰ ਬਿਆਨ ਜਾਰੀ ਕਰਦਿਆਂ ਯੂਕਰੇਨ ਨੇ ਕਿਹਾ ਕਿ ਅਸੀਂ ਇਸ ਜੰਗ ਵਿੱਚ ਰੂਸ ਦੇ ਪੰਜ ਹੈਲੀਕਾਪਟਰ ਤਬਾਹ ਕਰ ਦਿੱਤੇ ਹਨ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਸਾਡੇ ‘ਤੇ ਤਿੰਨ ਪਾਸਿਆਂ ਤੋਂ ਹਮਲਾ ਹੋਇਆ ਹੈ। ਅਸੀ ਤਿੰਨ ਪਾਸਿਆਂ ਤੋਂ ਘਿਰੇ ਹੋਏ ਹਾਂ।
ਉੱਥੇ ਹੀ ਦੂਜੇ ਪਾਸੇ ਯੂਕਰੇਨ ਵਿੱਚ ਮਿਲਟਰੀ ਐਕਸ਼ਨ ‘ਤੇ ਰੂਸ ਫੌਜ ਦਾ ਬਿਆਨ ਵੀ ਸਾਹਮਣੇ ਆਇਆ ਹੈ। ਜਿਸ ਵਿੱਚ ਉਨ੍ਹਾਂ ਕਿਹਾ ਕਿ ਯੂਕਰੇਨ ਦੇ ਏਅਰ ਬੇਸ, ਮਿਲਟਰੀ ਬੇਸ ਨੂੰ ਨਿਸ਼ਾਨਾ ਬਣਾਇਆ ਹੈ। ਇਸਦੇ ਨਾਲ ਹੀ ਕਿਹਾ ਗਿਆ ਹੈ ਕਿ ਅਬਾਦੀ ਵਾਲੇ ਖੇਤਰਾਂ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: