ਯੂਕਰੇਨ ਤੇ ਰੂਸ ਵਿਚਾਲੇ ਜੰਗ 13ਵੇਂ ਦਿਨ ਵੀ ਜਾਰੀ ਹੈ। ਜੰਗ ਵਿਚਾਲੇ ਬਹੁਤ ਸਾਰੇ ਪੱਛਮੀ ਦੇਸ਼ਾਂ ਵੱਲੋਂ ਰੂਸ ‘ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਸ ਵਿਚਾਲੇ ਅਮਰੀਕਾ ਤੇ ਯੂਰਪੀ ਦੇਸ਼ਾਂ ਵੱਲੋਂ ਰੂਸ ਦੇ ਕੱਚੇ ਤੇਲ ਦੀ ਸਪਲਾਈ ਰੋਕਣ’ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾਈ ਜਾ ਰਹੀ ਸੀ। ਤੇਲ ਸਪਲਾਈ ‘ਤੇ ਪਾਬੰਦੀ ਲਗਾਉਣ ਦੀ ਤਿਆਰੀ ਵਿੱਚ ਜੁਟੇ ਅਮਰੀਕਾ ਤੇ ਯੂਰਪ ਨੂੰ ਰੂਸ ਨੇ ਚੇਤਾਵਨੀ ਦਿੱਤੀ ਹੈ। ਰੂਸ ਦੇ ਇੱਕ ਮੰਤਰੀ ਨੇ ਕਿਹਾ ਕਿ ਜੇਕਰ ਯੂਰਪੀਅਨ ਸੰਘ ਵੱਲੋਂ ਰੂਸ ‘ਤੇ ਪਾਬੰਦੀ ਲਗਾਉਣ ਦੀ ਯੋਜਨਾ ਬਨੈਯੈ ਜਾ ਰਹੀ ਹੈ ਤਾਂ ਉਹ ਕੱਚਾ ਤੇਲ 300 ਡਾਲਰ ਵਿੱਚ ਖਰੀਦਣ ਨੂੰ ਤਿਆਰ ਰਹਿਣ।
ਰੂਸ ਦੇ ਡਿਪਟੀ ਪ੍ਰਾਈਮ ਮਿਨਿਸਟਰ ਅਲੈਕਜੈਂਡਰ ਨੋਵਾਕ ਨੇ ਕਿਹਾ ਕਿ ਜੇਕਰ ਰੂਸ ਤੋਂ ਕੱਚੇ ਤੇਲ ਦੀ ਸਪਲਾਈ ‘ਤੇ ਪਾਬੰਦੀ ਲਗਾਈ ਜਾਂਦੀ ਹੈ ਤਾਂ ਪੱਛਮੀ ਦੇਸ਼ਾਂ ਨੂੰ 300 ਡਾਲਰ ਪ੍ਰਤੀ ਬੈਰਲ ਦੇ ਭਾਅ ਖਰੀਦਣ ਲਈ ਤਿਆਰ ਰਹਿਣਾ ਪਵੇਗਾ। ਅਜਿਹੀ ਕਿਸੇ ਵੀ ਪਾਬੰਦੀ ਦਾ ਗਲੋਬਲ ਮਾਰਕੀਟ ‘ਤੇ ਬਹੁਤ ਜ਼ਿਆਦਾ ਅਸਰ ਦਿਖੇਗਾ। ਰੂਸ ਦੀ ਗਲੋਬਲ ਕਰੂਡ ਸਪਲਾਈ ਵਿੱਚ 8 ਫ਼ੀਸਦੀ ਜਦਕਿ ਯੂਰਪ ਨੂੰ ਸਪਲਾਈ ਵਿੱਚ 30 ਫ਼ੀਸਦੀ ਹਿੱਸੇਦਾਰੀ ਹੈ। ਦੱਸ ਦੇਈਏ ਕਿ ਅਮਰੀਕਾ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਅਸੀਂ ਯੂਰਪੀਅਨ ਯੂਨੀਅਨ ਨਾਲ ਮਿਲ ਕੇ ਰੂਸ ਦੀ ਕਰੂਡ ਅਪਲਾਈ ਬੰਦ ਕਰ ਦੇਵਾਂਗੇ। ਜਿਸ ਤੋਂ ਬਾਅਦ ਗਲੋਬਲ ਮਾਰਕੀਟ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵੱਧ ਕੇ 139 ਡਾਲਰ ਪ੍ਰਤੀ ਬੈਰਲ ਦੇ ਪਹੁੰਚ ਗਈਆਂ ਸਨ।
ਨੋਵਾਕ ਨੇ ਯੂਰਪੀਅਨ ਦੇਸ਼ਾਂ ਦੀ ਚੇਤਾਵਨੀ ਦਿੰਦਿਆਂ ਕਿਹਾ ਕਿ ਰੂਸ ਦੀ ਊਰਜਾ ਸਪਲਾਈ ‘ਤੇ ਪਾਬੰਦੀ ਲਗਾਉਣ ਦੀ ਸੋਚ ਵੀ ਨਾ ਰੱਖਿਓ, ਨਹੀਂ ਤਾਂ ਅਸੀਂ ਜਰਮਨੀ ਦੀ ਗੈਸ ਪਾਈਪਲਾਈਨ ਬਨਜਦ ਕਰ ਦੇਵਾਂਗੇ। ਜੇਕਰ ਯੂਰਪ ਸਾਡੇ ਤੋਂ ਤੇਲ ਖਰੀਦ ਬੰਦ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਇਸਦੀ ਭਰਪਾਈ ਕਰਨ ਵਿੱਚ ਇੱਕ ਸਾਲ ਤੋਂ ਵੱਧ ਦਾ ਸਮਾਂ ਲੱਗੇਗਾ। ਇਸ ਦੌਰਾਨ ਮਹਿੰਗਾ ਤੇਲ ਖਰੀਦਣ ਲਈ ਵੀ ਤਿਆਰ ਰਹਿਣਾ ਪਵੇਗਾ।
ਇਸ ਤੋਂ ਅੱਗੇ ਨੋਵਾਕ ਨੇ ਕਿਹਾ ਕਿ ਯੂਰਪੀ ਦੇਸ਼ਾਂ ਨੂੰ ਆਪਣੇ ਹਿੱਤ ਬਾਰੇ ਸੋਚਣਾ ਚਾਹੀਦਾ ਹੈ। ਅਸੀਂ ਤਾਂ ਪਹਿਲਾਂ ਹੀ ਅਜਿਹੀ ਸਥਿਤੀ ਨਾਲ ਨਜਿੱਠਣ ਦੇ ਲਈ ਤਿਆਰ ਬੈਠੇ ਹਾਂ। ਜੇਕਰ ਸਾਡੀ ਸਪਲਾਈ ਉੱਥੇ ਪ੍ਰਭਾਵਿਤ ਹੋਵੇਗੀ ਤਾਂ ਅਸੀਂ ਹੋਰ ਮਾਰਕੀਟ ਵਿੱਚ ਸਪਲਾਈ ਸ਼ੁਰੂ ਦੇਵਾਂਗੇ। ਯੂਰਪ ਸਾਡੇ ਤੋਂ 40 ਫ਼ੀਸਦੀ ਗੈਸ ਖਰੀਦਦਾ ਹੈ। ਸਾਡੀ ਸਪਲਾਈ ਬੰਦ ਹਨ ਨਾਲ ਉਹ ਇਸਦੀ ਭਰਪਾਈ ਕਿਸ ਤਰ੍ਹਾਂ ਕਰੇਗਾ।
ਵੀਡੀਓ ਲਈ ਕਲਿੱਕ ਕਰੋ -: