Russian doctors conduct: ਰੱਬ ਦਾ ਰੂਪ ਕਹੇ ਜਾਣ ਵਾਲੇ ਡਾਕਟਰਾਂ ਨੇ ਆਪਣੇ ਕੰਮ ਨੂੰ ਲੈ ਕੇ ਅਜਿਹਾ ਜਜ਼ਬਾ ਦਿਖਾਇਆ ਹੈ ਕਿ ਪੂਰੀ ਦੁਨੀਆ ਉਨ੍ਹਾਂ ਦੀ ਤਾਰੀਫ਼ ਕਰ ਰਹੀ ਹੈ । ਦਰਅਸਲ, ਰੂਸ ਦੀ ਰਾਜਧਾਨੀ ਮਾਸਕੋ ਦੇ ਪੂਰਬ ਵਿੱਚ ਸਥਿਤ ਬਲਾਗੋਵੇਸ਼ਚੇਂਸਕ ਸ਼ਹਿਰ ਦੇ ਇੱਕ ਹਸਪਤਾਲ ਦੇ ਉਪਰੀ ਹਿੱਸੇ ਵਿੱਚ ਅਚਾਨਕ ਅੱਗ ਲੱਗ ਗਈ । ਉਸ ਦੌਰਾਨ ਡਾਕਟਰਾਂ ਦੀ ਇੱਕ ਟੀਮ ਮਰੀਜ਼ ਦੀ ਓਪਨ ਹਾਰਟ ਸਰਜਰੀ ਕਰ ਰਹੀ ਸੀ । ਅੱਗ ਦੇ ਬਾਵਜੂਦ ਡਾਕਟਰਾਂ ਨੇ ਸੁਰੱਖਿਅਤ ਭੱਜਣ ਦੇ ਬਾਵਜੂਦ ਉਸ ਮਰੀਜ਼ ਦਾ ਆਪਰੇਸ਼ਨ ਪੂਰਾ ਕੀਤਾ, ਕਿਉਂਕਿ ਜੇਕਰ ਮਰੀਜ਼ ਨੂੰ ਉਸ ਸਮੇਂ ਕਿਤੇ ਹੋਰ ਸ਼ਿਫਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਉਸ ਦੀ ਮੌਤ ਹੋ ਸਕਦੀ ਸੀ।
ਇਸ ਸਬੰਧੀ ਰੂਸ ਦੇ ਐਮਰਜੈਂਸੀ ਮੰਤਰਾਲਾ ਨੇ ਦੱਸਿਆ ਕਿ 8 ਡਾਕਟਰਾਂ ਅਤੇ ਨਰਸਾਂ ਦੀ ਇੱਕ ਟੀਮ ਨੇ 2 ਘੰਟਿਆਂ ਵਿੱਚ ਇਸ ਆਪ੍ਰੇਸ਼ਨ ਨੂੰ ਪੂਰਾ ਕੀਤਾ । ਇਸ ਮੌਕੇ ਜ ਡਾਕਟਰ ਚਾਹੁੰਦੇ ਤਾਂ ਉਹ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਸਕਦੇ ਸੀ, ਪਰ ਉਨ੍ਹਾਂ ਨੇ ਇਸ ਤਰ੍ਹਾਂ ਨਾ ਕਰ ਕੇ ਇਸ ਮਿਸਾਲ ਪੇਸ਼ ਕੀਤੀ। ਅਪ੍ਰੇਸ਼ਨ ਖ਼ਤਮ ਹੋਣ ਦੇ ਬਾਅਦ ਮਰੀਜ਼ ਨੂੰ ਦੂਜੇ ਹਸਪਤਾਲ ਵਿਚ ਸ਼ਿਫਟ ਕੀਤਾ ਗਿਆ । ਇਸ ਘਟਨਾ ਸਬੰਧੀ ਐਮਰਜੈਂਸੀ ਮੰਤਰਾਲਾ ਨੇ ਦੱਸਿਆ ਕਿ ਛੱਤ ‘ਤੇ ਅੱਗ ਲੱਗਣ ਕਾਰਨ 128 ਹੋਰ ਲੋਕਾਂ ਨੂੰ ਵੀ ਤੁਰੰਤ ਹਪਸਤਾਲ ਵਿੱਚੋਂ ਕੱਢਿਆ ਗਿਆ । ਫਾਇਰ ਫਾਈਟਰਾਂ ਨੇ 2 ਘੰਟੇ ਦੀ ਸਖ਼ਤ ਮਿਹਨਤ ਨਾਲ ਹਸਪਤਾਲ ਦੇ ਉਪਰੀ ਹਿੱਸੇ ’ਤੇ ਲੱਗੀ ਭਿਆਨਕ ਅੱਗ ’ਤੇ ਕਾਬੂ ਪਾ ਲਿਆ।
ਦੱਸ ਦੇਈਏ ਕਿ ਸਥਾਨਕ ਮੀਡੀਆ ਨਾਲ ਗੱਲਬਾਤ ਦੌਰਾਨ ਸਰਜਨ ਵੈਲੇਨਿਟਨ ਫਿਲਾਟੋਵ ਨੇ ਕਿਹਾ ਕਿ ਮਰੀਜ਼ ਦੀ ਜਾਨ ਬਚਾਉਣ ਤੋਂ ਇਲਾਵਾ ਅਸੀਂ ਕੁਝ ਨਹੀਂ ਕਰ ਸਕਦੇ ਸੀ। ਉਨ੍ਹਾਂ ਕਿਹਾ ਕਿ ਸਾਡਾ ਕੰਮ ਕਿਸੇ ਵੀ ਕੀਮਤ ’ਤੇ ਮਰੀਜ਼ ਦੀ ਜਾਨ ਬਚਾਉਣਾ ਸੀ। ਮੰਤਰਾਲਾ ਨੇ ਇਹ ਵੀ ਦੱਸਿਆ ਕਿ ਜਿਸ ਕਲੀਨਿਕ ਤੋਂ ਅੱਗ ਸ਼ੁਰੂ ਹੋਈ, ਉਹ ਬੇਹੱਦ ਪੁਰਾਣੀ ਬੀਲਡਿੰਗ ਹੈ । ਇਸ ਬਿਲਡਿੰਗ ਨੂੰ1907 ਵਿਚ ਬਣਾਇਆ ਗਿਆ ਸੀ।