ਰੂਸ ਦੇ ਤਾਤਾਰਸਤਾਨ ਖੇਤਰ ਵਿੱਚ ਐਤਵਾਰ ਨੂੰ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਵਿੱਚ 21 ਪੈਰਾਸ਼ੂਟ ਡਾਈਵਰਸ ਸਣੇ 23 ਲੋਕ ਸਵਾਰ ਸਨ। ਇਸ ਹਾਦਸੇ ਵਿੱਚ 23 ਵਿੱਚੋਂ 7 ਲੋਕਾਂ ਨੂੰ ਬਚਾ ਲਿਆ ਗਿਆ ਹੈ। ਜਿਸ ਬਾਰੇ ਰੂਸੀ ਸਮਾਚਾਰ ਏਜੰਸੀ ਵੱਲੋਂ ਜਾਣਕਾਰੀ ਦਿੱਤੀ ਗਈ ਹੈ। ਜਿਨ੍ਹਾਂ ਲੋਕਾਂ ਨੂੰ ਮਲਬੇ ਵਿਚੋਂ ਕੱਢਿਆ ਗਿਆ ਹੈ, ਉਹ ਵੀ ਬੁਰੀ ਤਰ੍ਹਾਂ ਜ਼ਖਮੀ ਹਨ।

ਇਸ ਹਾਦਸੇ ਵਿੱਚ 16 ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ, ਜਦਕਿ 7 ਲੋਕ ਜ਼ਖਮੀ ਹੋਏ ਹਨ। ਲੋਕਲ ਹੈਲਥ ਮਿਨਿਸਟਰੀ ਅਨੁਸਾਰ 7 ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਬਹੁਤ ਜ਼ਿਆਦਾ ਗੰਭੀਰ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਇੱਕ L-410 ਟਰਬੋਲੇਟ ਜਹਾਜ਼ ਸੀ, ਜੋ ਕਿ ਦੋ ਇੰਜਣ ਵਾਲਾ ਸ਼ਾਰਟ ਰੇਂਜ ਟਰਾਂਸਪੋਰਟ ਏਅਰਕ੍ਰਾਫਟ ਹੈ। ਸੂਤਰਾਂ ਅਨੁਸਾਰ ਇਹ ਜਹਾਜ਼ ਮਾਸਕੋ ਦੇ ਸਮੇਂ ਅਨੁਸਾਰ 9.11 ਵਜੇ ਦੁਰਘਟਨਾਗ੍ਰਸਤ ਹੋਇਆ।

ਇਸ ਤੋਂ ਪਹਿਲਾਂ ਐਮਰਜੈਂਸੀ ਸੇਵਾਵਾਂ ਵੱਲੋਂ ਕਿਹਾ ਗਿਆ ਸੀ ਕਿ ਇਸ ਹਾਦਸੇ ਵਿੱਚ 19 ਲੋਕਾਂ ਦੀ ਮੌਤ ਹੋਈ ਹੈ। ਫਿਲਹਾਲ 19 ਲੋਕਾਂ ਦੇ ਮਾਰੇ ਜਾਣ ਦੀ ਕੋਈ ਪੁਸ਼ਟੀ ਨਹੀਂ ਹੋਈ ਹੈ। ਬਚਾਅ ਕਾਰਜ ਕਰਨ ਵਾਲੀਆਂ ਟੀਮਾਂ ਨੂੰ ਜਹਾਜ਼ ਦੇ ਮਲਬੇ ਤੱਕ ਪਹੁੰਚਣ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਲੋਕਾਂ ਦੀ ਭਾਲ ਦਾ ਕੰਮ ਹਾਲੇ ਵੀ ਜਾਰੀ ਹੈ। ਚਸ਼ਮਦੀਦਾਂ ਨੇ ਦੱਸਿਆ ਕਿ ਟੇਕਆਫ ਦੇ ਤੁਰੰਤ ਬਾਅਦ ਹੀ ਜਹਾਜ਼ ਜ਼ਮੀਨ ‘ਤੇ ਆ ਡਿੱਗਿਆ ਸੀ। ਡਿੱਗਦੇ ਹੀ ਜਹਾਜ਼ ਦੀ ਬਾਡੀ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ ਤੇ ਇਸਦਾ ਪਿਛਲੇ ਹਿੱਸਾ ਹੀ ਦਿਖਾਈ ਦੇ ਰਿਹਾ ਸੀ। ਜਹਾਜ਼ ਦਾ ਪੁਰਾਣਾ ਹੋਣਾ ਹਾਦਸੇ ਦੀ ਵਜ੍ਹਾ ਮੰਨਿਆ ਜਾ ਰਿਹਾ ਹੈ।
ਦੇਖੋ ਵੀਡੀਓ: Chana Chaat Recipe | ਮੁੰਬਈ ਦੀ ਮਸ਼ਹੂਰ ਚਨਾ ਚਾਟ | Chatpati Chaat | Indian Street Food























