Russian President Vladimir Putin: ਵਲਾਦੀਮੀਰ ਪੁਤਿਨ ਅਗਲੇ ਸਾਲ ਰੂਸ ਦੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫਾ ਦੇ ਸਕਦੇ ਹਨ । ਮੀਡੀਆ ਰਿਪੋਰਟਾਂ ਅਨੁਸਾਰ 68 ਸਾਲਾਂ ਪੁਤਿਨ ਨੂੰ ਪਾਰਕਿੰਸਨਸ ਨਾਂ ਦਾ ਰੋਗ ਹੋ ਗਿਆ ਹੈ। ਉਨ੍ਹਾਂ ਦੀ ਪ੍ਰੇਮਿਕਾ ਅਲੀਨਾ ਕਬਾਏਵਾ ਉਨ੍ਹਾਂ ‘ਤੇ ਅਸਤੀਫਾ ਦੇਣ ਲਈ ਦਬਾਅ ਪਾ ਰਹੀ ਹੈ। ਪੁਤਿਨ ਦੀਆਂ ਧੀਆਂ ਵੀ ਇਹੀ ਚਾਹੁੰਦੀਆਂ ਹਨ। ਪੁਤਿਨ 1999 ਤੋਂ ਸੱਤਾ ਵਿੱਚ ਹਨ । ਇਸ ਦੌਰਾਨ ਇੱਕ ਵਾਰ ਉਹ ਪ੍ਰਧਾਨ ਮੰਤਰੀ ਵੀ ਰਹੇ । ਸੰਵਿਧਾਨਕ ਸੋਧ ਰਾਹੀਂ ਤੀਜੀ ਅਤੇ ਫਿਰ ਚੌਥੀ ਵਾਰ ਰਾਸ਼ਟਰਪਤੀ ਬਣੇ।
ਦਰਅਸਲ, ਬ੍ਰਿਟਿਸ਼ ਅਖਬਾਰ ਦੀ ਇੱਕ ਰਿਪੋਰਟ ਵਿੱਚ ਪੁਤਿਨ ਅਤੇ ਉਨ੍ਹਾਂ ਦੀ ਬਿਮਾਰੀ ਬਾਰੇ ਖੁਲਾਸਾ ਕੀਤਾ ਗਿਆ ਹੈ । ਇਸ ਸਬੰਧੀ ਰੂਸ ਦੇ ਰਾਜਨੀਤਿਕ ਵਿਸ਼ਲੇਸ਼ਕ ਵੇਲੇਰੀ ਸੋਲੋਵੇਈ ਨੇ ਕਿਹਾ ਕਿ ਪੁਤਿਨ ‘ਤੇ ਉਨ੍ਹਾਂ ਦੀ 37 ਸਾਲਾਂ ਪ੍ਰੇਮਿਕਾ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਦਾ ਦਬਾਅ ਹੈ ਕਿ ਉਹ ਅਸਤੀਫਾ ਦੇ ਦੇਣ । ਵੇਲੇਰੀ ਨੇ ਕਿਹਾ ਕਿ ਪੁਤਿਨ ‘ਤੇ ਪਰਿਵਾਰ ਦਾ ਬਹੁਤ ਪ੍ਰਭਾਵ ਹੈ। ਪਰਿਵਾਰ ਦੇ ਕਾਰਨ ਹੈ ਕਿ ਉਹ ਜਨਵਰੀ ਵਿੱਚ ਆਪਣਾ ਛੱਡਣ ਦੀ ਘੋਸ਼ਣਾ ਕਰਨ ‘ਤੇ ਵਿਚਾਰ ਕਰ ਰਹੇ ਹਨ।
ਕੀ ਹੈ ਪਾਰਕਿੰਸਨਸ?
ਇਕ ਅੰਕੜੇ ਅਨੁਸਾਰ ਫਿਲਹਾਲ ਦੁਨੀਆ ਵਿੱਚ ਇਸ ਬਿਮਾਰੀ ਨਾਲ ਲਗਭਗ 62 ਲੱਖ ਲੋਕ ਪੀੜਤ ਹਨ। ਹਰ ਸਾਲ ਇਸ ਬਿਮਾਰੀ ਕਾਰਨ ਤਕਰੀਬਨ ਇੱਕ ਲੱਖ ਲੋਕਾਂ ਦੀ ਮੌਤ ਹੁੰਦੀ ਹੈ। ਇਸ ਬਿਮਾਰੀ ਵਿੱਚ ਮਰੀਜ਼ ਦੇ ਸਰੀਰ ਵਿੱਚ ਕੰਬਣੀ ਅਤੇ ਕਠੋਰਤਾ ਆ ਜਾਂਦੀ ਹੈ। ਇਸ ਨਾਲ ਉਸ ਨੂੰ ਤੁਰਨ ਅਤੇ ਸੰਤੁਲਨ ਬਣਾਉਣ ਵਿੱਚ ਮੁਸ਼ਕਿਲ ਆਉਂਦੀ ਹੈ ਤੇ ਇਸਦਾ ਮਾਨਸਿਕ ਪ੍ਰਭਾਵ ਵੀ ਪੈਂਦਾ ਹੈ।
ਦੱਸ ਦੇਈਏ ਕਿ ਸੇਂਟ ਪੀਟਰਸਬਰਗ ਵਿੱਚ ਜਨਮ ਹੋਇਆ। ਲਾ ਵਿੱਚ ਗ੍ਰੈਜੂਏਸ਼ਨ ਕੀਤੀ। ਖੁਫੀਆ ਏਜੰਸੀ ਕੇਜੀਬੀ ਵਿੱਚ ਸ਼ਾਮਿਲ ਹੋਏ। 1999 ਵਿੱਚ ਜਦੋਂ ਬੋਰਿਸ ਯੈਲਤਸਿਨ ਨੇ ਅਸਤੀਫਾ ਦੇ ਦਿੱਤਾ, ਤਾਂ ਉਹ ਕਾਰਜਕਾਰੀ ਰਾਸ਼ਟਰਪਤੀ ਬਣੇ। 2000 ਵਿੱਚ ਚੋਣਾਂ ਜਿੱਤ ਕੇ ਰਾਸ਼ਟਰਪਤੀ ਬਣੇ। 2004 ਵਿਚ ਦੂਜੀ ਵਾਰ ਚੋਣਾਂ ਜਿੱਤੀ । ਸੰਵਿਧਾਨ ਅਨੁਸਾਰ ਤੀਜੀ ਵਾਰ ਉਹ ਰਾਸ਼ਟਰਪਤੀ ਨਹੀਂ ਬਣ ਸਕਦੇ ਸੀ ।