ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਗਏ ਹਮਲੇ ਖਿਲਾਫ਼ ਪੱਛਮੀ ਦੇਸ਼ਾਂ ਵੱਲੋਂ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ, ਜਿਨ੍ਹਾਂ ਦਾ ਅਸਰ ਦਿਖਾਈ ਦੇਣ ਲੱਗ ਗਿਆ ਹੈ । ਸੋਮਵਾਰ ਨੂੰ ਅਮਰੀਕੀ ਕਰੰਸੀ ਡਾਲਰ ਦੇ ਮੁਕਾਬਲੇ ਰੂਸ ਦੀ ਕਰੰਸੀ ਰੂਬਲ ਵਿੱਚ 30 ਫ਼ੀਸਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਇਸ ਤੋਂ ਇਲਾਵਾ ਯੂਰੋ ਵਿੱਚ ਇੱਕ ਫ਼ੀਸਦੀ ਦੀ ਗਿਰਾਵਟ ਆਈ ਹੈ । ਦੱਸ ਦੇਈਏ ਕਿ ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਗਏ ਹਮਲੇ ਖ਼ਿਲਾਫ਼ ਪੱਛਮੀ ਦੇਸ਼ਾਂ ਵੱਲੋਂ ਰੂਸ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਜਿਸ ਕਾਰਨ ਰੂਸ ਵਿੱਚ ਲੋਕਾਂ ਦੀਆਂ ਬੈਂਕਾਂ ਬਾਹਰ ਲੰਬੀਆਂ ਕਤਾਰਾਂ ਹਨ। ਉਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰ ਹੈ ਕਿ ਬੈਂਕ ਕਾਰਡ ਕੰਮ ਕਰਨਾ ਬੰਦ ਕਰ ਦੇਣਗੇ ਜਾਂ ਫ਼ਿਰ ਕੈਸ਼ ਕੱਢਣ ਦੀ ਲਿਮਿਟ ਤੈਅ ਕਰ ਦਿੱਤੀ ਜਾਵੇਗੀ।
ਮਿਲੀ ਜਾਣਕਾਰੀ ਅਨੁਸਾਰ ਰੂਸ ਯੂਕਰੇਨ ਜੰਗ ਕਾਰਨ ਯੂਰਪ ਵਿੱਚ ਰੂਸ ਦੇ ਬੈਂਕਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ । ਰੂਸ ਦੇ ਕੇਂਦਰੀ ਬੈਂਕ ‘ਤੇ ਲਗਾਈ ਪਾਬੰਦੀ ਕਾਰਨ ਉਹ ਕਰੀਬ 630 ਅਰਬ ਡਾਲਰ ਦਾ ਵਿਦੇਸ਼ੀ ਕਰੰਸੀ ਦਾ ਭੰਡਾਰ ਵਰਤ ਨਹੀਂ ਸਕੇਗਾ ਅਤੇ ਇਸ ਦਾ ਸਿੱਧਾ ਅਸਰ ਰੂਬਲ ‘ਤੇ ਪਵੇਗਾ। ਰੂਸ ਦੀ ਕਰੰਸੀ ਰੂਬਲ ਕਮਜ਼ੋਰ ਹੋਣ ਕਾਰਨ ਮਹਿੰਗਾਈ ਵੀ ਤੇਜ਼ੀ ਨਾਲ ਵਧੇਗੀ।
ਇਹ ਵੀ ਪੜ੍ਹੋ: Breaking : ਰੂਸ ਨਾਲ ਗੱਲਬਾਤ ਲਈ ਮੰਨਿਆ ਯੂਕਰੇਨ, ਬੇਲਾਰੂਸ ਬਾਰਡਰ ‘ਤੇ ਹੋਵੇਗੀ ਮੀਟਿੰਗ
ਦੱਸ ਦੇਈਏ ਕਿ ਉੱਥੇ ਹੀ ਦੂਜੇ ਪਾਸੇ ਇੱਕ ਰਿਪੋਰਟ ਦੇ ਅਨੁਸਾਰ 16 ਫਰਵਰੀ ਨੂੰ ਰੂਸ ਵੱਲੋਂ ਯੂਕਰੇਨ ‘ਤੇ ਹਮਲਾ ਕਰਨ ਤੋਂ ਬਾਅਦ 116 ਤੋਂ ਵੱਧ ਅਰਬਪਤੀਆਂ ਦਾ 126 ਬਿਲੀਅਨ ਡਾਲਰ ਤੋਂ ਵੱਧ ਦਾ ਨੁਕਸਾਨ ਹੋਇਆ ਹੈ । ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਰੂਸ ਦੇ ਮੋਐਕਸ ਇੰਡੈਕਸ ਦੇ 33% ਦੇ ਬੰਦ ਹੋਣ ਅਤੇ ਰੂਬਲ ਦੇ ਰਿਕਾਰਡ ਹੇਠਲੇ ਪੱਧਰ ‘ਤੇ ਡਿੱਗਣ ਤੋਂ ਬਾਅਦ ਵੀਰਵਾਰ ਨੂੰ ਅੰਦਾਜ਼ਨ $71 ਬਿਲੀਅਨ ਦਾ ਸਫਾਇਆ ਹੋ ਗਿਆ ।
ਵੀਡੀਓ ਲਈ ਕਲਿੱਕ ਕਰੋ -: