ਦੁਨੀਆ ਦੇ ਸਭ ਤੋਂ ਗਰਮ ਰੇਗਿਸਤਾਨ ਸਹਾਰਾ ‘ਚ ਬਰਫ ਪੈਣ ਦੀ ਘਟਨਾ ਇਨ੍ਹੀਂ ਦਿਨੀਂ ਚਰਚਾ ‘ਚ ਹੈ। ਸਹਾਰਾ ਦਾ ਇਹ ਵਿਸ਼ਾਲ ਰੇਗਿਸਤਾਨ 11 ਦੇਸ਼ਾਂ ਵਿੱਚ ਫੈਲਿਆ ਹੋਇਆ ਹੈ। ਇਹ ਅਲਜੀਰੀਆ, ਚਾਡ, ਮਿਸਰ, ਲੀਬੀਆ, ਮਾਲੀ, ਮੌਰੀਤਾਨੀਆ, ਮੋਰੋਕੋ, ਨਾਈਜਰ, ਪੱਛਮੀ ਸਹਾਰਾ, ਸੂਡਾਨ ਅਤੇ ਟਿਊਨੀਸ਼ੀਆ ਵਿੱਚ ਫੈਲਿਆ ਹੋਇਆ ਹੈ।
ਇੱਥੇ ਰੇਤ ਦੇ ਟਿੱਬੇ 180 ਮੀਟਰ ਉੱਚੇ ਹੋ ਸਕਦੇ ਹਨ। ਇਸ ਇਲਾਕੇ ਵਿੱਚ ਪਾਣੀ ਦੀ ਕਮੀ ਹੈ। ਅਜਿਹੇ ਖੁਸ਼ਕ ਖੇਤਰ ਵਿੱਚ ਬਰਫ਼ਬਾਰੀ ਹੋਣਾ ਹੈਰਾਨ ਕਰਨ ਵਾਲਾ ਹੈ। ਸਹਾਰਾ, ਜਿੱਥੇ ਤਾਪਮਾਨ ਬਹੁਤ ਜ਼ਿਆਦਾ ਰਹਿੰਦਾ ਹੈ, ਉੱਥੇ ਤਾਪਮਾਨ ਜ਼ੀਰੋ ਤੋਂ ਹੇਠਾਂ ਚਲਾ ਗਿਆ ਅਤੇ ਬਰਫਬਾਰੀ ਸ਼ੁਰੂ ਹੋ ਗਈ। ਗਲੋਬਲ ਵਾਰਮਿੰਗ ਕਾਰਨ ਸਹਾਰਾ ਰੇਗਿਸਤਾਨ ਦਾ ਰਕਬਾ ਵੀ ਵੱਧ ਰਿਹਾ ਹੈ। ਇੱਕ ਸਦੀ ਪਹਿਲਾਂ ਸਹਾਰਾ ਜਿੰਨਾ ਵੱਡਾ ਸੀ, ਹੁਣ ਇਸ ਦਾ ਖੇਤਰਫਲ 10 ਫੀਸਦੀ ਵੱਧ ਗਿਆ ਹੈ। ਜੇਕਰ ਸਹਾਰਾ ਦਾ ਰਕਬਾ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਆਸ-ਪਾਸ ਦੇ ਦੇਸ਼ਾਂ ਵਿੱਚ ਸੋਕੇ ਦੀ ਸਥਿਤੀ ਵੱਧ ਸਕਦੀ ਹੈ।
ਇਸ ਤੋਂ ਪਹਿਲਾਂ ਵੀ ਸਾਲ 2021 ‘ਚ ਸਹਾਰਾ ਰੇਗਿਸਤਾਨ ‘ਚ ਬਰਫਬਾਰੀ ਹੋਈ ਸੀ। ਸਹਾਰਾ ਵਿੱਚ ਪਿਛਲੇ 42 ਸਾਲਾਂ ਵਿੱਚ ਇਹ ਪੰਜਵੀਂ ਬਰਫ਼ਬਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲ ਰਹੀਆਂ ਹਨ। ਸਾਇੰਸ ਰਸਾਲੇ ਵਿੱਚ ਪ੍ਰਕਾਸ਼ਿਤ ਇੱਕ ਖੋਜ ਦੇ ਅਨੁਸਾਰ, ਗਲੋਬਲ ਵਾਰਮਿੰਗ ਦੇ ਕਾਰਨ, ਹੁਣ ਅਜਿਹੇ ਸਥਾਨਾਂ ਵਿੱਚ ਤੇਜ਼ ਠੰਡੀਆਂ ਹਵਾਵਾਂ ਦੀ ਸੰਭਾਵਨਾ ਵੱਧ ਗਈ ਹੈ। ਵਰਲਡ ਇਕਨਾਮਿਕ ਫੋਰਮ ਦਾ ਕਹਿਣਾ ਹੈ ਕਿ ਇਸ ਨੂੰ ਰੋਕਣ ਲਈ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘੱਟ ਕਰਨਾ ਬਹੁਤ ਜ਼ਰੂਰੀ ਹੈ। ਹਾਲਾਂਕਿ ਸਹਾਰਾ ‘ਚ ਲਾਲ ਰੇਤ ‘ਤੇ ਜਦੋਂ ਚਿੱਟੀ ਬਰਫ ਡਿੱਗਣੀ ਸ਼ੁਰੂ ਹੋਈ ਤਾਂ ਇਹ ਨਜ਼ਾਰਾ ਦੇਖਣ ਯੋਗ ਸੀ। ਇਸ ਖੂਬਸੂਰਤ ਨਜ਼ਾਰਾ ਨੂੰ ਦੇਖਣ ਲਈ ਲੋਕ ਘਰਾਂ ਤੋਂ ਬਾਹਰ ਆਉਣ ਲੱਗੇ।
ਇਹ ਵੀ ਪੜ੍ਹੋ : UP ਚੋਣਾਂ : ਕਾਂਗਰਸ ਨੂੰ ਝਟਕਾ, RPN ਸਿੰਘ ਨੇ ਦਿੱਤਾ ਅਸਤੀਫਾ, BJP ‘ਚ ਹੋ ਸਕਦੇ ਨੇ ਸ਼ਾਮਿਲ
ਸਹਾਰਾ ਦੁਨੀਆ ਦੇ ਸਭ ਤੋਂ ਗਰਮ ਸਥਾਨਾਂ ਵਿੱਚੋਂ ਇੱਕ ਹੈ। ਇਸ ਰੇਗਿਸਤਾਨ ਵਿੱਚ ਵੱਧ ਤੋਂ ਵੱਧ ਤਾਪਮਾਨ 58 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ। ਪਰ ਇੱਕ ਰਾਤ ਵਿੱਚ ਇੱਥੇ ਤਾਪਮਾਨ -2 ਡਿਗਰੀ ਸੈਲਸੀਅਸ ਤੱਕ ਹੇਠਾਂ ਚਲਾ ਗਿਆ ਅਤੇ ਲੋਕਾਂ ਨੇ ਰੇਗਿਸਤਾਨ ਵਿੱਚ ਬਰਫਬਾਰੀ ਦਾ ਅਨੋਖਾ ਵਰਤਾਰਾ ਦੇਖਿਆ। ਰੇਗਿਸਤਾਨ ‘ਚ ਡਿੱਗ ਰਹੀ ਬਰਫ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ, ਜਿਨ੍ਹਾਂ ‘ਚ ਲਾਲ ਰੇਤ ‘ਤੇ ਚਿੱਟੀ ਬਰਫ ਨਾਲ ਖੂਬਸੂਰਤ ਨਜ਼ਾਰਾ ਬਣਿਆ ਹੋਇਆ ਹੈ। ਸਹਾਰਾ ਰੇਗਿਸਤਾਨ ਵਿੱਚ ਪਹਿਲਾਂ ਬਰਫ਼ਬਾਰੀ ਦੀਆਂ ਘਟਨਾਵਾਂ 1979, 2016, 2018 ਅਤੇ 2021 ਵਿੱਚ ਹੋਈਆਂ ਸਨ।
ਵੀਡੀਓ ਲਈ ਕਲਿੱਕ ਕਰੋ -: