Sandeep Kaila guinness world record : ਰੋਜ਼ੀ ਰੋਟੀ ਖਾਤਿਰ ਵਿਦੇਸ਼ਾ ਜਾ ਵੱਸੇ ਪੰਜਾਬੀਆਂ ਦੀ ਦੂਜੀ ਪੀੜ੍ਹੀ ਹਰ ਖੇਤਰਾਂ ਵਿੱਚ ਵੱਡੀਆਂ ਮੱਲਾਂ ਮਾਰ ਰਹੀ ਹੈ। ਹਰ ਖੇਤਰ ਦੇ ਵਿੱਚ ਪੰਜਾਬੀਆਂ ਨੇ ਆਪਣਾ ਨਾਮ ਚਮਕਾਇਆ ਹੈ, ਭਾਵੇਂ ਭਾਰਤ ਹੋਵੇ ਜਾ ਭਾਰਤ ਤੋਂ ਬਾਹਰ ਦੀ ਗੱਲ ਹੋਵੇ। ਜੇਕਰ ਦੁਨੀਆ ਦੇ ਅਮਰੀਕਾ, ਕੈਨੇਡਾ, ਇੰਗਲੈਂਡ ਜਾ ਨਿਊਜ਼ੀਲੈਂਡ ਆਦਿ ਵਰਗੇ ਵੱਡੇ ਦੇਸ਼ਾ ਦੀ ਗੱਲ ਕੀਤੀ ਜਾਵੇ ਤਾਂ ਹਰ ਦੇਸ਼ ਵਿੱਚ ਪੰਜਾਬੀ ਪ੍ਰਮੁੱਖ ਅਹੁਦਿਆਂ ‘ਤੇ ਹਨ। ਜਿਨ੍ਹਾਂ ਦੀ ਪੂਰੀ ਦੁਨੀਆ ਦੇ ਵਿੱਚ ਚਰਚਾ ਕੀਤੀ ਜਾਂਦੀ ਹੈ।
ਇਸ ਵੇਲੇ ਪੰਜਾਬੀ ਜਗਤ ਲਈ ਇੱਕ ਵੱਡੀ ਅਤੇ ਮਾਣ ਵਾਲੀ ਗੱਲ ਇਹ ਹੈ ਕੇ ਇੱਕ ਪੰਜਾਬੀ ਨੌਜਵਾਨ ਦੇ ਵਰਲਡ ਰਿਕਾਰਡ ਸਕੂਲੀ ਪੜ੍ਹਾਈ ਦੇ ਸਿਲੇਬਸ ‘ਚ ਸ਼ਾਮਿਲ ਕੀਤੇ ਜਾ ਰਹੇ ਹਨ। ਉਹ ਵੀ ਅਮਰੀਕਾ ਵਰਗੇ ਵਿਕਾਸ ਸ਼ੀਲ ਦੇਸ਼ ਦੇ ਪੜ੍ਹਾਈ ਦੇ ਸਿਲੇਬਸ ਵਿੱਚ। ਪੰਜਾਬੀਆਂ ਦਾ ਮਾਣ ਪੰਜਾਬ ਦੇ ਜਿਲ੍ਹੇ ਮੋਗੇ ਨਾਲ ਸਬੰਧਿਤ ਸੰਦੀਪ ਕੈਲੇ ਨੇ ਵਧਾਇਆ ਹੈ। ਸੰਦੀਪ ਕੈਲੇ ਮੋਗੇ ਜਿਲ੍ਹੇ ਦੇ ਪਿੰਡ ਬੱਡੂਵਾਲ ਦਾ ਜੰਮਪਲ ਹੈ ਅਤੇ ਮੌਜੂਦਾ ਸਮੇ ਵਿੱਚ ਕੈਨੇਡਾ ਦੇ ਸ਼ਹਿਰ ਬਰੈਂਪਟਨ ਦਾ ਵਸਨੀਕ ਹੈ।
ਸੰਦੀਪ ਸਿੰਘ ਕੈਲੇ ਦੇ ਨਾਮ ਚਾਰ ਵਰਲਡ ਰਿਕਾਰਡ ਦਰਜ ਹਨ। ਸਾਲ 2019 ਵਿੱਚ Guinness World Records ਦੇ ਟਵਿੱਟਰ ਹੈਂਡਲ ਤੋਂ ਵੀ ਸੰਦੀਪ ਦੀ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ, ਜਿਸ ਵਿੱਚ ਸੰਦੀਪ ਬਾਸਕਟਬਾਲ ਦੰਦਾਂ ਵਾਲੇ ਬੁਰਛ ‘ਤੇ ਰੱਖ ਕੇ ਘੁਮਾਉਂਦਾ ਦਿਖਾਈ ਦੇ ਰਿਹਾ ਹੈ ਤੇ ਲਿਖਿਆ ਗਿਆ ਸੀ, “ਬਾਸਕਟਬਾਲ ਸਪਿਨ ਚੁਣੌਤੀ ‘ਤੇ ਮਿੰਟ ਦਾ ਰਿਕਾਰਡ ਤੋੜਨ ਵਾਲਾ ਪਹਿਲਾ ਵਿਅਕਤੀ ਕੈਨੇਡਾ ਦੇ ਐਬਟਸਫੋਰਡ ਤੋਂ ਸੰਦੀਪ ਸਿੰਘ ਕੈਲੇ ਹੈ, ਜਿਸ ਨੇ 60.50 ਸਕਿੰਟ ਦੇ ਸਮੇਂ ਤੱਕ ਇਹ ਕਾਰਨਾਮਾ ਕੀਤਾ ਹੈ।”
ਇਹ ਵੀ ਪੜ੍ਹੋ : ਵੱਡਾ ਸਵਾਲ : ਕੀ ਇਕੱਠੇ ਹੋ ਸਕਦੇ ਨੇ ਕੋਰੋਨਾ ਤੇ ਬਲੈਕ ਫੰਗਸ, ਜਾਣੋ ਮਾਹਿਰਾਂ ਦੇ ਜਵਾਬ
ਜਾਣਕਾਰੀ ਅਨੁਸਾਰ ਸੰਦੀਪ ਦੇ ਰਿਕਾਰਡ ਅਮਰੀਕਾ ਦੇ ਇੱਕ ਲਿਟਰੇਸੀ ਐਜੂਕੇਸ਼ਨ ਪ੍ਰੋਗਰਾਮ ਅਚੀਵ 3000 ਸੰਸਥਾ ਦੇ ਸਿਲੇਬਸ ਵਿੱਚ ਸ਼ਾਮਿਲ ਕੀਤੇ ਜਾ ਰਹੇ ਹਨ। ਇਸ ਸੰਸਥਾ ਵਲੋਂ ਹਰ ਸਾਲ 3 ਨਵੇਂ ਗਿੰਨੀਜ਼ ਵਰਲਡ ਰਿਕਾਰਡ ਹੋਲਡਰਜ਼ ਦਾ ਨਾਂ ਆਪਣੇ ਸਿਲੇਬਸ ਵਿੱਚ ਸ਼ਾਮਿਲ ਕੀਤਾ ਜਾਂਦਾ ਹੈ। ਗਿੰਨੀਜ਼ ਵਰਲਡ ਰਿਕਾਰਡ ਨੇ ਜਦੋਂ ਸੰਸਥਾ ਨੂੰ ਇਸ ਸਾਲ ਦੇ 3 ਸਭ ਤੋਂ ਵਧੀਆ ਵਰਲਡ ਰਿਕਾਰਡ ਦੀ ਦਿੱਤੀ ਤਾ ਸੰਦੀਪ ਦਾ ਨਾਮ ਸਭ ਤੋਂ ਅੱਗੇ ਸੀ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ ਜਾਰੀ, ਪਿੱਛਲੇ 24 ਘੰਟਿਆਂ ਦੌਰਾਨ ਰਿਕਾਰਡ 4,529 ਮੌਤਾਂ ਤੇ 2,67,334 ਨਵੇਂ ਮਾਮਲੇ ਆਏ ਸਾਹਮਣੇ
ਇਹ ਉਪਲੱਬਧੀ ਹਾਸਿਲ ਕਰਨ ਵਾਲਾ ਸੰਦੀਪ ਕੈਲੇ ਪਹਿਲਾ ਪੰਜਾਬੀ ਗਿੰਨਿਜ਼ ਵਰਲਡ ਰਿਕਾਰਡ ਹੋਲਡਰ ਹੈ। ਸੰਸਥਾ ਨੇ ਸੰਦੀਪ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕੇ ਸੰਦੀਪ ਦੇ ਰਿਕਾਰਡ ਵੱਖ-ਵੱਖ ਜਮਾਤਾਂ, ਵੱਖ-ਵੱਖ ਲੈਵਲ ਦੇ ਵਿਦਿਆਰਥੀਆਂ ਲਈ ਇੱਕ ਵੀਡੀਓ, ਫ਼ੋਟੋ ਸਲਾਈਡ ਸ਼ੋਅ ਹੋਵੇਗਾ। ਇਸ ਤੋਂ ਇਲਾਵਾ ਸੰਦੀਪ ਦੀ ਜ਼ਿੰਦਗੀ ਅਤੇ ਉਸ ਦੁਆਰਾ ਬਣਾਏ ਗਏ ਰਿਕਾਰਡਾਂ ਦੇ ਬਾਰੇ ਆਰਟੀਕਲ ਜਾਂ ਲੇਖ ਹੋਵੇਗਾ। ਜਿਸ ਤੋਂ ਬਾਅਦ ਉਸ ਸਿਲੇਬਸ ਵਿੱਚੋਂ ਹੀ ਪੇਪਰ ਹੋਵੇਗਾ।
ਇਹ ਵੀ ਦੇਖੋ : DMC ਦੇ ਮਾਹਰ ਡਾਕਟਰ ਤੋਂ ਸੁਣੋ ਕੋਰੋਨਾ ਬਾਰੇ ਨਵੇਂ ਖੁਲਾਸੇ, ਸ਼ਹਿਰਾਂ ਤੋਂ ਬਾਅਦ ਕਿਵੇਂ ਪਿੰਡਾਂ ‘ਚ ਪਹੁੰਚਿਆ ਕੋਰੋਨਾ ?