ਕੋਰੋਨਾ ਵਾਇਰਸ ਪੂਰੀ ਦੁਨੀਆ ਵਿੱਚ ਤਬਾਹੀ ਮਚਾ ਰਿਹਾ ਹੈ। ਹਰ ਰੋਜ਼ ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ। ਇਸ ਦੇ ਨਾਲ ਹੀ, ਦੁਨੀਆਂ ਭਰ ਵਿੱਚ ਕੋਰੋਨਾ ਕਾਰਨ ਲੋਕਾਂ ਦੀ ਮੌਤ ਵੀ ਹੋ ਰਹੀ ਹੈ।
ਇਸ ਦੌਰਾਨ ਕਈ ਦੇਸ਼ਾਂ ਨੇ ਯਾਤਰਾ ‘ਤੇ ਵੀ ਪਾਬੰਦੀਆਂ ਲਗਾਈਆਂ ਹਨ। ਇਸ ਦੌਰਾਨ ਸਾਊਦੀ ਅਰਬ ਰੈਡ ਲਿਸਟ ਵਿੱਚ ਸ਼ਾਮਿਲ ਦੇਸ਼ਾਂ ਵਿੱਚ ਜਾਣ ਵਾਲੇ ਲੋਕਾਂ ‘ਤੇ ਤਿੰਨ ਸਾਲ ਦੀ ਯਾਤਰਾ ਪਾਬੰਦੀ ਲਗਾਉਣ ਜਾ ਰਿਹਾ ਹੈ। ਸਾਊਦੀ ਅਰਬ ਕੋਰੋਨਾ ਵਾਇਰਸ ਅਤੇ ਇਸ ਦੇ ਨਵੇਂ ਰੂਪਾਂ ਦੇ ਫੈਲਣ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ‘ਰੈਡ ਲਿਸਟ’ ਦੇਸ਼ਾਂ ਦੀ ਯਾਤਰਾ ਕਰਨ ਵਾਲੇ ਨਾਗਰਿਕਾਂ ‘ਤੇ ਤਿੰਨ ਸਾਲ ਦੀ ਯਾਤਰਾ ਪਾਬੰਦੀ ਲਗਾਏਗਾ। ਗ੍ਰਹਿ ਮੰਤਰਾਲੇ ਦੇ ਇੱਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਕੁੱਝ ਸਾਊਦੀ ਨਾਗਰਿਕਾਂ, ਜਿਨ੍ਹਾਂ ਨੂੰ ਮਈ ਮਹੀਨੇ ਵਿੱਚ ਮਾਰਚ 2020 ਤੋਂ ਬਾਅਦ ਪਹਿਲੀ ਵਾਰ ਅਧਿਕਾਰੀਆਂ ਦੀ ਆਗਿਆ ਤੋਂ ਬਿਨਾਂ ਵਿਦੇਸ਼ ਜਾਣ ਦੀ ਆਗਿਆ ਦਿੱਤੀ ਗਈ ਸੀ, ਉਨ੍ਹਾਂ ਨੇ ਯਾਤਰਾ ਨਿਯਮਾਂ ਦੀ ਉਲੰਘਣਾ ਕੀਤੀ ਸੀ।
ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਕਿਸਾਨ ਸਕੀਮ ਦੀਆਂ 40 ਲੱਖ ਟ੍ਰਾਂਜੈਕਸ਼ਨਾਂ ਹੋਈਆਂ ਅਸਫਲ, ਭੁੱਲ ਕੇ ਵੀ ਨਾ ਕਰਨਾ ਇਹ ਗਲਤੀਆਂ ਨਹੀਂ ਤਾਂ ਰੁਕ ਜਾਵੇਗੀ ਤੁਹਾਡੀ ਕਿਸ਼ਤ
ਅਧਿਕਾਰੀ ਨੇ ਕਿਹਾ, “ਜੋ ਵੀ ਇਸ ਵਿੱਚ ਸ਼ਾਮਿਲ ਹੋਵੇਗਾ, ਉਹ ਵਾਪਸੀ ‘ਤੇ ਕਾਨੂੰਨੀ ਜਵਾਬਦੇਹੀ ਅਤੇ ਭਾਰੀ ਜ਼ੁਰਮਾਨੇ ਅਧੀਨ ਹੋਣਗੇ ਅਤੇ ਉਨ੍ਹਾਂ ‘ਤੇ ਤਿੰਨ ਸਾਲਾਂ ਦੀ ਯਾਤਰਾ ਪਾਬੰਦੀ ਲੱਗੇਗੀ।” ਸਾਊਦੀ ਅਰਬ ਨੇ ਅਫਗਾਨਿਸਤਾਨ, ਅਰਜਨਟੀਨਾ, ਬ੍ਰਾਜ਼ੀਲ, ਮਿਸਰ, ਈਥੋਪੀਆ, ਭਾਰਤ, ਇੰਡੋਨੇਸ਼ੀਆ, ਲੇਬਨਾਨ, ਪਾਕਿਸਤਾਨ, ਦੱਖਣੀ ਅਫਰੀਕਾ, ਤੁਰਕੀ, ਵੀਅਤਨਾਮ ਅਤੇ ਸੰਯੁਕਤ ਅਰਬ ਅਮੀਰਾਤ ਸਣੇ ਕਈ ਦੇਸ਼ਾਂ ਦੀ ਯਾਤਰਾ ‘ਤੇ ਪਾਬੰਦੀ ਲਗਾ ਦਿੱਤੀ ਹੈ। ਅਧਿਕਾਰੀ ਨੇ ਕਿਹਾ, “ਗ੍ਰਹਿ ਮੰਤਰਾਲਾ ਜ਼ੋਰ ਦਿੰਦਾ ਹੈ ਕਿ ਨਾਗਰਿਕਾਂ ਨੂੰ ਅਜੇ ਵੀ ਉਨ੍ਹਾਂ ਦੇਸ਼ਾਂ ਵਿੱਚ ਜਾਣ ਦੀ ਮਨਾਹੀ ਹੈ ਜਿਸ ਨੇ ਅਜੇ ਤੱਕ ਮਹਾਂਮਾਰੀ ਨੂੰ ਕੰਟਰੋਲ ਨਹੀਂ ਕੀਤਾ ਹੈ ਜਾਂ ਜਿੱਥੇ ਮਹਾਂਮਾਰੀ ਦਾ ਕੋਈ ਨਵਾਂ ਵੈਰੀਐਂਟ ਮਿਲਿਆ ਹੈ।
ਇਹ ਵੀ ਦੇਖੋ : 2 ਦੋਸਤਾਂ ਨੇ ਵਿਦੇਸ਼ੋਂ ਵਾਪਸੀ ਕਰ ਪੰਜਾਬ ‘ਚ ਛਾਪੇ ਡਾਲਰ! ਦੇਖੋ ਕਿਵੇਂ ਕਰ ਰਹੇ ਨੇ ਮੋਟੀ ਕਮਾਈ!