ਸਾਊਦੀ ਅਰਬ ਨੇ ਅਮਰੀਕਾ ਦੇ ਨਾਲ 50 ਸਾਲ ਤੋਂ ਜਾਰੀ ਪੈਟਰੋਡਾਲਰ ਸਿਸਟਮ ਐਗਰੀਮੈਂਟ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ। ਰਿਪੋਰਟ ਮੁਤਾਬਕ ਇਹ ਦਾਅਵਾ ਕੀਤਾ ਗਿਆ ਹੈ ਕਿ 8 ਜੂਨ 1974 ਨੂੰ ਇਸ ਡੀਲ ਦੀ ਮਿਆਦ ਖਤਮ ਹੋ ਗਈ ਹੈ। 9 ਜੂਨ ਨੂੰ ਇਸ ਸਾਊਦੀ ਅਰਬ ਅਤੇ ਅਮਰੀਕਾ ਨੇ ਡੀਲ ਨੂੰ ਫਿਰ ਤੋਂ ਰਿਨਿਊ ਨਹੀਂ ਕੀਤਾ।
ਅਗਲੇ 180 ਦਿਨਾਂ ਵਿਚ ਕਿਸੇ ਵੀ ਦਿਨ ਇਸ ਨੂੰ ਰਿਨਿਊ ਕੀਤਾ ਜਾ ਸਕਦਾ ਹੈ। ਇਸ ਵਿਚ ਕਈ ਰਿਪੋਰਟਾਂ ਵਿਚ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਾਊਦੀ ਅਰਬ ਇਸ ਡੀਲ ਨੂੰ ਵਧਾਉਣ ਲਈ ਤਿਆਰ ਨਹੀਂ ਹਨ। ਅਜਿਹੇ ਵਿਚ ਹੁਣ ਸਾਊਦੀ ਅਰਬ ਆਪਣਾ ਤੇਲ ਕਿਸੇ ਵੀ ਕਰੰਸੀ ਵਿਚ ਵੇਚ ਸਕਦਾ ਹੈ। ਸਾਊਦੀ ਅਰਬ ਦੇ ਇਸ ਫੈਸਲੇ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਨਾਲ ਜਿਯੋਪਾਲਿਟਿਕਸ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਦੁਨੀਆ ਦੇ ਬਾਜ਼ਾਰ ਵਿਚ ਡਾਲਰ ਦੀ ਬਾਦਸ਼ਾਹਤ ਨੂੰ ਇਸ ਨਾਲ ਵੱਡਾ ਝਟਕਾ ਲੱਗ ਸਕਦਾ ਹੈ।
ਇਹ ਵੀ ਪੜ੍ਹੋ : T-20 ਵਿਸ਼ਵ ਕੱਪ ਵਿਚਾਲੇ ਸ਼ੁਭਮਨ ਗਿੱਲ ਨੂੰ ਵੱਡਾ ਝਟਕਾ, ਅਨੁਸ਼ਾਸਨਹੀਣਤਾ ਕਾਰਨ ਟੀਮ ‘ਚੋਂ ਕੱਢਿਆ ਬਾਹਰ
ਸਾਊਦੀ ਤੇਲ ਦੇ ਸਿਰਫ ਡਾਲਰ ਵਿਚ ਵੇਚੇ ਜਾਣ ਦੀ ਵਜ੍ਹਾ ਨਾਲ ਦੁਨੀਆ ਭਰ ਵਿਚ ਇਸ ਦੀ ਡਿਮਾਂਡ ਬਰਕਰਾਰ ਰਹਿੰਦੀ ਹੈ। ਜੇਕਰ ਤੇਲ ਜ਼ਿਆਦਾ ਵੇਚਿਆ ਜਾਵੇ ਤਾਂ ਵੀ ਡਾਲਰ ਦੀ ਸਪਲਾਈ ਜ਼ਿਆਦਾ ਹੋਵੇਗੀ ਤੇ ਜੇਕਰ ਤੇਲ ਉੁਤਪਾਦਨ ਵਿਚ ਗਿਰਾਵਟ ਦੀ ਵਜ੍ਹਾ ਨਾਲ ਇਸ ਦਾ ਰੇਟ ਵਧੇ ਤਾਂ ਵੀ ਡਾਲਰ ਦੀ ਕੀਮਤ ਵਧ ਜਾਂਦੀ ਹੈ। ਹਾਲਾਂਕਿ ਇਸ ਡੀਲ ਨੂੰ ਰੱਦ ਹੋਣ ਨੂੰ ਲੈ ਕੇ ਅਜੇ ਤੱਕ ਨਾ ਤਾਂ ਅਮਰੀਕਾ ਨੇ ਤੇ ਨਾ ਹੀ ਸਾਊਦੀ ਅਰਬ ਨੇ ਇਸਦੀ ਪੁਸ਼ਟੀ ਕੀਤੀ ਹੈ।