ਕਹਿੰਦੇ ਹਨ ਮਾਰਨ ਵਾਲੇ ਤੋਂ ਬਚਾਉਣ ਵਾਲਾ ਹਮੇਸ਼ਾ ਵੱਡਾ ਹੁੰਦਾ ਹੈ। ਅਜਿਹੀ ਹੀ ਇਕ ਕਹਾਣੀ ਦੂਜੇ ਵਿਸ਼ਵ ਯੁੱਧ ਦੀ ਹੈ ਜਦੋਂ ਇਕ 29 ਸਾਲ ਦੇ ਸ਼ਖਸ ਨੇ ਸੈਂਕੜੇ ਯਹੂਦੀ ਬੱਚਿਆਂ ਨੂੰ ਹਿਟਲਰ ਦੇ ਪ੍ਰਕੋਪ ਤੋਂ ਬਚਾਇਆ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਹਿਟਲਰ ਨੇ ਜਰਮਨੀ ਵਿਚ ਯਹੂਦੀਆਂ ਦਾ ਕਤਲ-ਏ-ਆਮ ਸ਼ੁਰੂ ਕਰਵਾ ਦਿੱਤਾ ਸੀ। ਲੱਖਾਂ ਯਹੂਦੀਆਂ ਦਾ ਕਤਲੇਆਮ ਕਰ ਦਿੱਤਾ ਗਿਆ ਸੀ ਪਰ ਉਸ ਵਿਚ ਦੇਵਦੂਤ ਦੀ ਤਰ੍ਹਾਂ ਇਕ ਸ਼ਖਸ ਆਇਆ ਤੇ ਯੋਜਨਾ ਬਣਾ ਕੇ ਬਹੁਤ ਸਾਵਧਾਨੀ ਨਾਲ 600 ਤੋਂ ਜ਼ਿਆਦਾ ਯਹੂਦੀ ਬੱਚਿਆਂ ਨੂੰ ਜਰਮਨੀ ਦੇ ਕਬਜ਼ੇ ਵਾਲੇ ਚੇਕੋਸਲੋਵਾਕੀਆ ਤੋਂ ਇਗਲੈਂਡ ਲੈ ਗਿਆ ਤੇ ਉਥੇ ਉਨ੍ਹਾਂ ਬੱਚਿਆਂ ਨੂੰ ਅਜਿਹਾ ਮਾਤਾ-ਪਿਤਾ ਨੂੰ ਦੇ ਦਿੱਤਾ ਜਿਨ੍ਹਾਂ ਨੂੰ ਬੱਚੇ ਦੀ ਲੋੜ ਸੀ ਜੋ ਬੱਚਿਆਂ ਨੂੰ ਗੋਦ ਲੈਣਾ ਚਾਹੁੰਦਾ ਸੀ।
ਦੱਸ ਦੇਈਏ ਕਿ ਸੈਂਕੜੇ ਯਹੂਦੀ ਬੱਚਿਆਂ ਨੂੰ ਨਾਜੀ ਹਿਟਲਰ ਦੇ ਕਹਿਰ ਤੋਂ ਬਚਾਉਣ ਵਾਲੇ ਹੀਰੋ ਦਾ ਨਾਮ ਸਰ ਨਿਕੋਲਸ ਵਿੰਟਨ ਸੀ। ਤੁਹਾਨੂੰ ਇਹ ਜਾਣ ਕੇ ਹੋਰ ਹੈਰਾਨੀ ਹੋਵੇਗੀ ਕਿ ਸਰ ਨਿਕੋਲਸ ਵਿੰਟਨ ਨੇ ਕਦੇ ਦੁਨੀਆ ਦੇ ਸਾਹਮਣੇ ਜ਼ਾਹਿਰ ਨਹੀਂ ਕੀਤਾ ਕਿ ਉਨ੍ਹਾਂ ਨੇ ਅਜਿਹਾ ਕੁਝ ਕੀਤਾ ਵੀ ਸੀ। ਹਾਲਾਂਕਿ 49 ਸਾਲ ਬਾਅਦ ਇਕ ਟੀਵੀ ਸ਼ੋਅ ਵਿਚ ਜਦੋਂ ਉਨ੍ਹਾਂ ਨੂੰ ਬੁਲਾਇਆ ਗਿਆ ਤਾਂ ਰਾਜ਼ ਖੁੱਲ੍ਹਿਆ। ਦਰਅਸਲ ਸਰ ਨਿਕੋਲਸ ਵਿੰਟਨ ਨੂੰ ਦੱਸਿਆ ਨਹੀਂ ਗਿਆ ਸੀ ਕਿ ਉਨ੍ਹਾਂ ਨੇ ਅਜਿਹਾ ਕੁਝ ਕੀਤਾ ਵੀ ਸੀ ਹਾਲਾਂਕਿ 49 ਸਾਲ ਬਾਅਦ ਇਕ ਟੀਵੀ ਸ਼ੋਅ ਵਿਚ ਜਦੋਂ ਉਨ੍ਹਾਂ ਨੂੰ ਬੁਲਾਇਆ ਗਿਆ ਤਾਂ ਇਹ ਰਾਜ਼ ਖੁੱਲ੍ਹਿਆ। ਦਰਅਸਲ ਸਰ ਨਿਕੋਲਸ ਵਿੰਟਨ ਨੂੰ ਦੱਸਿਆ ਨਹੀਂ ਗਿਆ ਸੀ ਉਸ ਸ਼ੋਅ ਵਿਚ ਉਹ ਸਾਰੇ ਬੱਚੇ ਹੋਣਗੇ ਜਿਨ੍ਹਾਂ ਨੂੰ ਉਨ੍ਹਾਂ ਨੇ ਕਦੇ ਬਚਾਇਆ ਸੀ। ਉਥੇ ਸ਼ੋਅ ਵਿਚ ਸਰ ਨਿਕੋਲਸਨ ਵਿੰਟਨ ਲਈ ਸਾਰਿਆਂ ਨੇ ਤਾੜੀਆਂ ਵਜਾਈਆਂ ਤਾਂਸਰ ਨਿਕੋਲਸ ਵਿੰਟਨ ਦੀਆਂ ਅੱਖਾਂ ਭਰ ਆਈਆਂ।
ਇਹ ਵੀ ਪੜ੍ਹੋ : ਦੋਸਤਾਂ ਨਾਲ ਮੇਲਾ ਦੇਖਣ ਗਿਆ ਨੌਜਵਾਨ ਨਹੀਂ ਪਰਤਿਆ ਘਰ, ਕੁਝ ਦਿਨਾਂ ਬਾਅਦ ਬਰਾਮਦ ਹੋਈ ਮ੍ਰਿਤਕ ਦੇ.ਹ
ਦੱਸ ਦੇਈਏ ਕਿ ਦੁਨੀਆ ਅੱਜ ਵੀ ਸਰ ਨਿਕੋਲਸ ਵਿੰਟਨ ਨੂੰ ਹੋਲੋਕਾਸਟ ਦੇ ਹੀਰੋ ਦੇ ਤੌਰ ‘ਤੇ ਯਾਦ ਕਰਦੀ ਹੈ। ਸਰ ਨਿਕੋਲਸ ਵਿੰਟਨ ਯਹੂਦੀ ਬੱਚਿਆਂ ਨੂੰ ਬਚਾਉਣ ਲਈ ਜਰਮਨੀ ਦੇ ਕਬਜ਼ੇ ਵਾਲੇ ਚੇਕੋਸਲੋਵਾਕੀਆ ਨਾਲ ਕਿਸੇ ਤਰ੍ਹਾਂ ਇੰਗਲੈਂਡ ਤੱਕ ਸੁਰੱਖਿਅਤ ਲਿਆਏ ਸਨ। ਫਿਰ ਇੰਗਲੈਂਡ ਵਿਚ ਉਨ੍ਹਾਂ ਨੇ ਮਾਤਾ-ਪਿਤਾ ਦੀ ਭਾਲ ਕੀਤੀ ਜਿਨ੍ਹਾਂ ਨੂੰ ਬੱਚਾ ਨਹੀਂ ਸੀ ਅਤੇ ਉਹ ਬੱਚਾ ਗੋਦ ਲੈਣ ਦੀ ਇੱਛਾ ਰੱਖਦੇ ਸਨ। ਇਸ ਦੇ ਬਾਅਦ ਸਰ ਨਿਕੋਲਸ ਵਿੰਟਨ ਨੇ ਇਕ-ਇਕ ਬੱਚਾ ਵੱਖ-ਵੱਖ ਮਾਤਾ-ਪਿਤਾ ਗੋਦ ਲੈਣ ਲਈ ਦੇ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: