Sikh studies program being expanded: ਭਾਰਤ ਤੋਂ ਇਲਾਵਾ ਵਿਦੇਸ਼ਾਂ ਵਿੱਚ ਵੀ ਸਿੱਖਾਂ ਨੇ ਵੱਡੀਆਂ ਉਬਲਬਧੀਆਂ ਹਾਸਿਲ ਕੀਤੀਆਂ ਹਨ। ਕੋਰੋਨਾ ਸੰਕਟ ਦੌਰਾਨ ਪੂਰੇ ਵਿਸ਼ਵ ਵਿੱਚ ਆਪਣਾ ਨਾਮ ਬਣਾਉਣ ਵਾਲੇ ਸਿੱਖਾਂ ਲਈ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ, ਕੈਨੇਡਾ ਦਾ ਮਿੰਨੀ ਪੰਜਾਬ ਕਹੇ ਜਾਣ ਵਾਲੇ ਕੈਲਗਿਰੀ ਦੀ ਯੂਨੀਵਰਸਟੀ ਵਿੱਚ ਹੁਣ ਸਿੱਖ ਇਤਿਹਾਸ ਪੜ੍ਹਾਇਆ ਜਾਵੇਗਾ । ਦੱਸ ਦੇਈਏ ਕਿ ਯੂਨੀਵਰਸਟੀ ਆਫ਼ ਕੈਲਗਿਰੀ ਐਲਬਰਟਾ ਦੇ ਸਿੱਖ ਭਾਈਚਾਰੇ ਨਾਲ ਮਿਲ ਕੇ ਪੋਸਟ ਸੈਕੰਡਰੀ ਇੰਸਟੀਟੀਊਸ਼ਨਸ ਵਿੱਚ ਸਿੱਖ ਸਟੱਡੀਜ਼ ਦਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ।
ਇਸ ਪ੍ਰੋਗਰਾਮ ਦੇ ਤਹਿਤ ਯੂਨੀਵਰਸਟੀ ਸਿੱਖ ਸਟੱਡੀਜ਼ ਵੱਲੋਂ ਤਿੰਨ ਸਾਲ ਦਾ ਕੋਰਸ ਮੁਹਈਆ ਕਰਵਾਇਆ ਜਾਵੇਗਾ । ਇਸ ਕੋਰਸ ਦੀ ਮਦਦ ਨਾਲ ਵਿਦਿਆਰਥੀਆਂ ਵਿੱਚ ਵਿਭਿੰਨਤਾ, ਬਹੁਲਤਾ ਅਤੇ ਦੂਜਿਆਂ ਲਈ ਜਿਉਣ ਦੇ ਮੰਤਵ ਬਾਰੇ ਸਿੱਖ ਸਕਣਗੇ । ਯੂਨੀਵਰਸਟੀ ਵੱਲੋਂ ਭਾਈਚਾਰੇ ਦੇ ਸਕੋਲਸ, ਸਿੱਖ ਅਤੇ ਆਲੇ-ਦੁਆਲੇ ਦੇ ਲੋਕਾਂ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਪ੍ਰੋਗਰਾਮ ਦੇ ਨਾਲ ਵਿਸ਼ਵ ਦੇ ਨਜ਼ਰੀਏ ਨੂੰ ਉਲੀਕਿਆ ਜਾ ਸਕੇ ।
ਇਸ ਸਟੱਡੀਜ਼ ਦਾ ਮੁੱਖ ਟੀਚਾ ਭਵਿੱਖ ਵਿੱਚ ਯੂਨੀਵਰਸਟੀ ਆਫ਼ ਕੈਲਗਰੀ ਵਿੱਚ ਚੇਅਰ ਆਫ਼ ਸਿੱਖ ਸਟੱਡੀਜ਼ ਸਥਾਪਿਤ ਕਰਨਾ ਹੈ । ਇਹ ਸਕੂਲ ਕੈਨੇਡਾ ਵਿੱਚ ਸਿੱਖ ਸਟੱਡੀਜ਼ ਮੁਹਈਆ ਕਰਵਾਉਣ ਵਾਲੀ ਇੱਕ ਚੇਅਰ ਬਣੇਗਾ । ਸਿੱਖ ਸਟੱਡੀਜ਼ ਦੇ ਇਸ ਪ੍ਰੋਗਰਾਮ ਦਾ ਮੁੱਖ ਮੰਤਵ ਵਿਦਿਆਰਥੀਆਂ ਵਿੱਚ ਕੈਨੇਡੀਅਨ ਅਤੇ ਗਲੋਬਲ ਪੱਧਰ ‘ਤੇ ਸਿੱਖਾਂ ਬਾਰੇ ਡੂੰਘਾਈ ਨਾਲ ਜਾਣਨ ਅਤੇ ਆਪਣੀ ਸੋਚ ਉਲੀਕਣ ਦਾ ਮੰਚ ਮੁਹਈਆ ਕਰਵਾਉਣਾ ਹੈ ।
ਦੱਸ ਦੇਈਏ ਕਿ ਯੂਨੀਵਰਸਟੀ ਆਫ਼ ਕੈਲਗਿਰੀ ਵਿੱਚ ਸਿੱਖ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਜਿਸ ਕਾਰਨ ਇਹ ਪ੍ਰੋਗਰਾਮ ਸਾਰੇ ਵਿਦਿਆਰਥੀਆਂ ਲਈ ਬਿਨ੍ਹਾਂ ਕਿਸੇ ਭੇਦਭਾਵ ਦੇ ਖੁੱਲ੍ਹਿਆ ਹੈ । ਇਸ ਪ੍ਰੋਗਰਾਮ ਲਈ ਯੂਨੀਵਰਸਟੀ ਦੇ ਆਰਟ ਵਿਭਾਗ ਵੱਲੋਂ ਫ਼ੰਡਿੰਗ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ।