ਇਕ ਭਾਰਤੀ ਅਰਬਪਤੀ ਉਦਯੋਗਪਤੀ ਤੇ ਉਨ੍ਹਾਂ ਦੇ ਬੇਟੇ ਸਣੇ 6 ਲੋਕਾਂ ਦੀ ਜ਼ਿੰਬਾਬਵੇ ਵਿਚ ਇਕ ਜਹਾਜ਼ ਹਾਦਸੇ ਵਿਚ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਣ ਵਾਲੇ ਜਹਾਜ਼ ਭਾਰਤੀ ਉਦਯੋਗਪਤੀ ਦੀ ਕੰਪਨੀ ਦਾ ਨਿੱਜੀ ਜ਼ਹਾਜ਼ ਸੀ ਜੋ ਕਿ ਜ਼ਿੰਬਾਬਵੇ ਦੇ ਦੱਖਣੀ ਪੱਛਮੀ ਇਲਾਕੇ ਵਿਚ ਸਥਿਤ ਇਕ ਹੀਰਾ ਖਦਾਨ ਕੋਲ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਰਿਪੋਰਟ ਮੁਤਾਬਕ ਤਕਨੀਕੀ ਖਰਾਬੀ ਦੇ ਚੱਲਦਿਆਂ ਦੁਰਘਟਨਾ ਦਾ ਸ਼ਿਕਾਰ ਹੋਇਆ।
ਦੱਸ ਦੇਈਏ ਕਿ ਹਾਦਸੇ ਵਿਚ ਮਾਰੇ ਗਏ ਅਰਬਪਤੀ ਹਰਪਾਲ ਸਿੰਘ ਰੰਧਾਵਾ RioZim ਨਾਂ ਦੀ ਮਾਈਨਿੰਗ ਕੰਪਨੀ ਦੇ ਮਾਲਕ ਸਨ ਜੋ ਜ਼ਿੰਬਾਬਵੇ ਵਿਚ ਸੋਨੇ, ਕੋਲੇ ਦੀ ਮਾਈਨਿੰਗ ਕਰਦੀ ਹੈ ਤੇ ਨਾ ਹੀ ਨਿੱਕਲ ਤੇ ਤਾਂਬੇ ਵਰਗੀਆਂ ਧਾਤੂਆਂ ਦੀ ਰੀਫਾਈਨਿੰਗ ਦਾ ਕੰਮ ਵੀ ਕਰਦੀ ਹੈ। ਜਹਾਜ਼ ਹਾਦਸੇ ਵਿਚ ਮਰਨ ਵਾਲਿਆਂ ਵਿਚ ਹਰਪਾਲ ਸਿੰਘ ਰੰਧਾਵਾ, ਉਨ੍ਹਾਂ ਦਾ ਪੁੱਤਰ ਤੇ ਚਾਰ ਹੋਰ ਲੋਕ ਸ਼ਾਮਲ ਹਨ। ਜੋ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ, ਉਹ ਫੌਜ 206 ਦਾ ਏਅਰਕ੍ਰਾਫਟ ਸੀ। ਸਿੰਗਲ ਇੰਜਣ ਵਾਲੇ ਇਨ੍ਹਾਂ ਜਹਾਜ਼ਾਂ ਦੀ ਮਲਕੀਅਤ ਕੰਪਨੀ ਰਿਯੋਜਿਮ ਕੋਲ ਹੈ। ਇਹ ਜਹਾਜ਼ ਰਾਜਧਾਨੀ ਹਰਾਰੇ ਤੋਂ ਮੁਰੋਵਾ ਹੀਰੇ ਦੀ ਖਦਾਨ ਜਾ ਰਿਹਾ ਸੀ। ਇਸ ਦੌਰਾਨ ਮਾਸ਼ਾਵਾ ਇਲਾਕੇ ਵਿਚ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਜਿਸ ਨਾਲ ਜਹਾਜ਼ ਵਿਚ ਸਵਾਰ ਸਾਰੇ 6 ਲੋਕਾਂ ਦੀ ਮੌਤ ਹੋ ਗਈ।
ਰਿਪੋਰਟ ਮੁਤਾਬਕ ਤਕਨੀਕੀ ਖਰਾਬੀ ਦੇ ਕਾਰਨ ਜਹਾਜ਼ ਵਿਚ ਹਵਾ ਵਿਚ ਹੀ ਧਮਾਕਾ ਹੋ ਗਿਆ। ਮ੍ਰਿਤਕਾਂ ਦੇ ਨਾਵਾਂ ਦਾ ਐਲਾਨ ਹੋਣਾ ਬਾਕੀ ਹੈ ਪਰ ਹਰਪਾਲ ਸਿੰਘ ਰੰਧਾਵਾ ਦੇ ਦੋਸਤ ਤੇ ਫਿਲਮ ਨਿਰਮਾਤਾ ਹੋਪਵੇਲ ਚਿਨੋਨੋ ਨੇ ਹਰਪਾਲ ਸਿੰਘ ਰੰਧਾਵਾ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਰੰਧਾਵਾ ਚਾਰ ਅਰਬ ਡਾਲਰ ਵਾਲੀ ਇਕਵਿਟੀ ਫਰਮ ਜੇਮ ਹੋਲਡਿੰਗ ਦੇ ਸੰਸਥਾਪਕ ਹਨ।