ਦੱਖਣੀ ਤਾਈਵਾਨ ਦੇ ਸ਼ਹਿਰ ਕਾਊਸ਼ੁੰਗ ਵਿੱਚ ਵੀਰਵਾਰ ਯਾਨੀ ਕਿ ਅੱਜ ਇੱਕ 13 ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਜਿਸ ਵਿੱਚ 46 ਲੋਕਾਂ ਦੀ ਮੌਤ ਹੋ ਗਈ, ਜਦਕਿ 51 ਹੋਰ ਜ਼ਖ਼ਮੀ ਹੋ ਗਏ ਹਨ।
ਇਸ ਸਬੰਧੀ ਕਾਊਸ਼ੁੰਗ ਸ਼ਹਿਰ ਦੇ ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਇਮਾਰਤ ਨੂੰ ਅੱਗ ਤੜਕੇ 3 ਵਜੇ ਦੇ ਕਰੀਬ ਲੱਗੀ। ਫਾਇਰ ਵਿਭਾਗ ਦੇ ਕਰਮੀਆਂ ਵੱਲੋਂ ਬਚਾਅ ਕਾਰਜ ਜਾਰੀ ਹੈ। ਨਿਊਜ਼ ਏਜੰਸੀ ਅਨੁਸਾਰ ਇਮਾਰਤ ਵਪਾਰਕ ਅਤੇ ਅੰਸ਼ਕ ਰੂਪ ਨਾਲ ਰਿਹਾਇਸ਼ੀ ਹੈ। ਜਿਸ ਕਾਰਨ ਅੱਗ ‘ਤੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਕਾਬੂ ਪਾਇਆ ਗਿਆ ਹੈ ।
ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਹੁਣ ਤੱਕ 46 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਝੁਲਸੇ 51 ਹੋਰ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
ਫਾਇਰ ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਵਿੱਚ ਲੱਗੀ ਅੱਗ ਬੇਹੱਦ ਭਿਆਨਕ ਸੀ। ਅੱਗ ਕਰਨ ਇਮਾਰਤ ਦੀਆਂ ਕਈ ਮੰਜ਼ਿਲਾਂ ਸੜ ਕੇ ਰਾਖ ਹੋ ਗਈਆਂ ਹਨ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਚਸ਼ਮਦੀਦਾਂ ਅਨੁਸਾਰ ਇਮਾਰਤ ਵਿੱਚ ਤੜਕੇ ਤਿੰਨ ਵਜੇ ਇੱਕ ਭਿਆਨਕ ਧਮਾਕਾ ਹੋਇਆ। ਇਨ੍ਹਾਂ ਦੱਸਿਆ ਕਿ ਜਿਸ ਇਮਾਰਤ ਵਿੱਚ ਅੱਗ ਲੱਗੀ ਹੈ ਉਹ 40 ਸਾਲ ਪੁਰਾਣੀ ਸੀ।