ਸਪੇਨ ਵਿੱਚ ਹੁਣ ਮਹਿਲਾਵਾਂ Periods ਦੌਰਾਨ ਛੁੱਟੀ ਲੈ ਸਕਣਗੀਆਂ। ਇਸਨੂੰ ਲੈ ਕੇ ਸਪੇਨ ਦੇ ਸਾਂਸਦਾਂ ਨੇ ਵੀਰਵਾਰ ਨੂੰ ਮਾਹਵਾਰੀ ਦੇ ਗੰਭੀਰ ਦਰਦ ਤੋਂ ਪੀੜਤ ਔਰਤਾਂ ਨੂੰ ਪੇਡ ਮੈਡੀਕਲ ਛੁੱਟੀ ਦੇਣ ਵਾਲੇ ਕਾਨੂੰਨ ਨੂੰ ਅੰਤਿਮ ਮਨਜ਼ੂਰੀ ਦੇ ਦਿੱਤੀ ਹੈ। ਅਜਿਹਾ ਕਰਨ ਵਾਲਾ ਸਪੇਨ ਪਹਿਲਾ ਯੂਰਪੀ ਦੇਸ਼ ਬਣ ਗਿਆ ਹੈ। ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਕਾਨੂੰਨ ਦੇ ਪੱਖ ਵਿੱਚ 185 ਵੋਟਾਂ ਨਾਲ ਪਾਸ ਹੋਇਆ ।
ਦੱਸ ਦੇਈਏ ਕਿ ਸਪੇਨ ਤੋਂ ਪਹਿਲਾਂ ਮਾਹਵਾਰੀ ਛੁੱਟੀ ਦੌਰਾਨ ਜਾਪਾਨ, ਇੰਡੋਨੇਸ਼ੀਆ ਤੇ ਜ਼ੈਂਬੀਆ ਵਰਗੇ ਕੁਝ ਹੀ ਦੇਸ਼ਾਂ ਵਿੱਚ ਛੁੱਟੀ ਦਿੱਤੀ ਜਾਂਦੀ ਹੈ। ਕ਼ਾਨੂਨ ਪਾਸ ਹੋਣ ਦੇ ਬਾਅਦ ਸਪੇਨ ਦੇ ਮੰਤਰੀ ਇਰੇਨ ਮੋਂਟੇਰੋ ਨੇ ਟਵੀਟ ਕਰ ਕਿਹਾ ਕਿ ਨਾਰੀਵਾਦੀ ਤਰੱਕੀ ਦੇ ਲਈ ਇਹ ਇੱਕ ਇਤਿਹਾਸਿਕ ਦਿਨ ਹੈ। ਉਨ੍ਹਾਂ ਕਿਹਾ ਕਿ ਨਵੇਂ ਕਾਨੂੰਨ ਦੇ ਤਹਿਤ ਪੀਰੀਅਡ ਦੇ ਦਰਦ ਦਾ ਅਨੁਭਵ ਕਰਨ ਵਾਲੇ ਕਰਮਚਾਰੀ ਉੰਨੇ ਹੀ ਸਮੇਂ ਦੀ ਛੁੱਟੀ ਦੇ ਹੱਕਦਾਰ ਹੋਵੇਗੀ, ਜਿੰਨੇ ਦੀ ਉਨ੍ਹਾਂ ਨੂੰ ਜ਼ਰੂਰਤ ਹੋਵੇਗੀ।
ਇਹ ਵੀ ਪੜ੍ਹੋ: ਵਜ਼ੀਫਾ ਘੁਟਾਲੇ ‘ਚ ਮਾਨ ਸਰਕਾਰ ਦੀ ਵੱਡੀ ਕਾਰਵਾਈ, 6 ਅਧਿਕਾਰੀਆਂ ਨੂੰ ਕੀਤਾ ਬਰਖ਼ਾਸਤ
ਮਈ 2022 ਵਿੱਚ ਕੈਬਿਨੇਟ ਵੱਲੋਂ ਸ਼ੁਰੂ ਵਿੱਚ ਕਾਨੂੰਨ ਨੂੰ ਮਨਜ਼ੂਰੀ ਦਿੱਤੇ ਜਾਣ ਦੇ ਬਾਅਦ ਮੋਂਟੇਰੋ ਨੇ ਕਿਹਾ ਸੀ ਕਿ ਪੀਰੀਅਡ ਹੁਣ ਟੈਬੂ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਹੁਣ ਦਰਦ ਦੇ ਨਾਲ ਕੰਮ ਨਹੀਂ ਕਰਨਾ ਹੈ, ਕੰਮ ‘ਤੇ ਪਹੁੰਚਣ ਤੋਂ ਪਹਿਲਾਂ ਗੋਲੀਆਂ ਨਹੀਂ ਲੈਣੀਆਂ ਹਨ ਤੇ ਇਸ ਤੱਥ ਨੂੰ ਲੁਕਾਉਣਾ ਨਹੀਂ ਪਵੇਗਾ ਕਿ ਅਸੀਂ ਉਸ ਦਰਦ ਵਿੱਚ ਹਾਂ ਜੋ ਸਾਨੂੰ ਕੰਮ ਕਰਨ ਵਿੱਚ ਅਸਮਰਥ ਬਣਾਉਂਦਾ ਹੈ। ਹਾਲਾਂਕਿ ਇਸ ਕ਼ਾਨੂਨ ਨੇ ਸਪੇਨ ਦੇ ਰਾਜਨੇਤਾਵਾਂ ਤੇ ਯੂਨੀਅਨਾਂ ਦੋਹਾਂ ਵਿਚਾਲੇ ਵੰਡ ਪੈਦਾ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -: