Spreading rumours on April Fool’s Day: ਖਾੜ੍ਹੀ ਦੇਸ਼ਾਂ ਵਿੱਚ ਹਰ ਕੋਈ ਨਿਯਮਾਂ ਦੀ ਪਾਲਣਾ ਕਰਦਾ ਹੈ ਇਸ ਬਾਰੇ ਤਾਂ ਤੁਸੀ ਸੁਣਿਆ ਹੀ ਹੋਵੇਗਾ । ਇਨ੍ਹਾਂ ਦੇਸ਼ਾਂ ਵਿੱਚ ਨਿਯਮਾਂ ਦੀ ਉਲੰਘਣਾ ਕਰਨ ‘ਤੇ ਜੁਰਮਾਨੇ, ਜੇਲ੍ਹ ਸਣੇ ਕਈ ਤਰ੍ਹਾਂ ਦੀਆਂ ਸਜ਼ਾਵਾਂ ਦਾ ਪ੍ਰਬੰਧ ਹੈ । ਉੱਥੇ ਹੀ ਹੁਣ UAE ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਅਪ੍ਰੈਲ ਨੂੰ ਲੈ ਕੇ ਲੋਕਾਂ ਨੂੰ ਪਾਗਲ ਬਣਾਉਣ ਲਈ ਝੂਠੀਆਂ ਅਫ਼ਵਾਹਾਂ ਅਤੇ ਪ੍ਰੈਂਕ ਕਰਨ ਵਾਲਿਆਂ ਖ਼ਿਲਾਫ਼ ਸਜ਼ਾ ਦਾ ਐਲਾਨ ਕੀਤਾ ਹੈ।
ਦਰਅਸਲ, UAE ਵਿੱਚ ਇੱਕ ਅਪ੍ਰੈਲ ਨੂੰ ਲੋਕਾਂ ਨੂੰ ਪਾਗਲ ਬਣਾਉਣ ਵਾਲਿਆਂ ਖਿਲਾਫ਼ ਇੱਕ ਸਾਲ ਲਈ ਜੇਲ੍ਹ ਭੇਜਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ । ਇਸ ਮਾਮਲੇ ਵਿੱਚ UAE ਸਰਕਾਰ ਦਾ ਮੰਨਣਾ ਹੈ ਕਿ ਇਹ ਝੂਠੀਆਂ ਅਫਵਾਹਾਂ ਸਮਾਜ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ । ਪਬਲਿਕ ਪ੍ਰਾਸੀਕਿਊਸ਼ਨ ਦੇ ਦਫਤਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਯੂਜ਼ਰ ਖਿਲਾਫ ਅਪ੍ਰੈਲ ਫੂਲ ਲਈ ਚੇਤਾਵਨੀ ਜਾਰੀ ਕਰਦਿਆਂ ਕਿਹਾ ਗਿਆ ਕਿ ਅਫਵਾਹਾਂ ਸਮਾਜ ਨੂੰ ਨਕਾਰਾਤਮਕ ਢੰਗ ਨਾਲ ਪ੍ਰਭਾਵਿਤ ਕਰਦੀਆਂ ਹਨ, ਜਨਤਕ ਹਿੱਤਾਂ ਨੂੰ ਨੁਕਾਸਨ ਪਹੁੰਚਾਉਂਦੀਆਂ ਹਨ । ਅਜਿਹਾ ਕਰਨਾ ਸਜ਼ਾ ਯੋਗ ਅਪਰਾਧ ਹੈ। ਅਜਿਹਾ ਕਰਨ ਵਾਲਿਆਂ ਨੂੰ ਹੁਣ ਇੱਕ ਸਾਲ ਲਈ ਜੇਲ੍ਹ ਹੋ ਸਕਦੀ ਹੈ।
ਇਸ ਸਬੰਧੀ ਇੱਕ ਸਰਕਾਰੀ ਨਿਊਜ਼ ਏਜੰਸੀ ਨੇ ਦੱਸਿਆ ਕਿ ਇਹ ਚੇਤਾਵਨੀ ਜਾਣ-ਬੁਝ ਕੇ ਝੂਠੀਆਂ ਖਬਰਾਂ, ਡਾਟਾ ਜਾਂ ਅਫਵਾਹਾਂ ਫੈਲਾਉਣ ਵਾਲਿਆਂ ਖ਼ਿਲਾਫ਼ ਲਾਗੂ ਹੋਵੇਗੀ । ਇਸ ਏਜੇਂਸੀ ਅਨੁਸਾਰ ਝੂਠੀਆਂ ਖਬਰਾਂ ਨਿੱਜੀ ਰੂਪ ਨਾਲ ਲੋਕਾਂ ਨੂੰ ਪਰੇਸ਼ਾਨ ਕਰਦਿਆਂ ਹਨ ਅਤੇ ਲੋਕਾਂ ਵਿਚਾਲੇ ਅੱਤਵਾਦ ਦੀ ਭਾਵਨਾ ਪੈਦਾ ਕਰਦਿਆਂ ਹਨ । ਜਿਸ ਕਾਰਨ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ UAE ਦੇ ਸੰਘੀ ਪੈਨਲ ਕੋਡ ਦੀ ਧਾਰਾ 198 ਅਨੁਸਾਰ ਨਜਿੱਠਿਆ ਜਾਵੇਗਾ।