ਸ਼੍ਰੀਲੰਕਾ ਵਿੱਚ ਆਰਥਿਕ ਅਤੇ ਸਿਆਸੀ ਸੰਕਟ ਵਿਚਾਲੇ ਲੋਕਾਂ ਦੀਆਂ ਪਰੇਸ਼ਾਨੀਆਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦਰਅਸਲ, ਸ਼੍ਰੀਲੰਕਾ ਦੀ ਸਰਕਾਰੀ ਤੇਲ ਕੰਪਨੀ ਸੀਲੋਨ ਪੈਟਰੋਲੀਅਮ ਕਾਰਪੋਰੇਸ਼ਨ ਨੇ ਸੋਮਵਾਰ ਅੱਧੀ ਰਾਤ ਤੋਂ ਤੇਲ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ । CPC ਨੇ 92 ਓਕਟੇਨ ਪੈਟਰੋਲ ਦੀ ਕੀਮਤ 84 ਰੁਪਏ ਵਧਾ ਕੇ 338 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਹੈ। ਜੇਕਰ ਤੁਸੀਂ ਇਸਦੀ ਤੁਲਨਾ ਭਾਰਤੀ ਰੁਪਏ ਵਿੱਚ ਕੀਤੀ ਜਾਵੇ ਤਾਂ ਇਹ ਲਗਭਗ 80 ਰੁਪਏ ਪ੍ਰਤੀ ਲੀਟਰ ਹੈ । ਇਹ ਕੀਮਤ ਹੁਣ ਸ਼੍ਰੀਲੰਕਾਈ ਇੰਡੀਅਨ ਆਇਲ ਕੰਪਨੀ (LIOC) ਦੀ ਪ੍ਰਤੀ ਲੀਟਰ ਕੀਮਤ ਦੇ ਬਰਾਬਰ ਹੋ ਗਈ ਹੈ। ਸੀਪੀਸੀ ਨੇ ਇੱਕ ਮਹੀਨੇ ਵਿੱਚ ਦੋ ਵਾਰ ਕੀਮਤ ਵਧਾਈ ਹੈ। ਸ਼੍ਰੀਲੰਕਾ ਗੰਭੀਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ ਅਤੇ ਤਾਜ਼ਾ ਫੈਸਲੇ ਨਾਲ ਆਮ ਲੋਕਾਂ ਦੀਆਂ ਮੁਸ਼ਕਲਾਂ ਵਧ ਜਾਣਗੀਆਂ।
CPC ਅਧਿਕਾਰੀਆਂ ਨੇ ਕਿਹਾ ਹੈ ਕਿ ਤੇਲ ਦੀਆਂ ਉੱਚ ਗਲੋਬਲ ਕੀਮਤਾਂ ਅਤੇ ਡਾਲਰ ਦੇ ਮੁਕਾਬਲੇ ਡਿੱਗਦਾ ਸ੍ਰੀਲੰਕਾਈ ਰੁਪਇਆ ਇਸਦੀ ਮੁੱਖ ਵਜ੍ਹਾ ਹੈ। ਸ਼੍ਰੀਲੰਕਾ ਵਿੱਚ ਪੈਦਾ ਹੋਏ ਆਰਥਿਕ ਸੰਕਟ ਦਾ ਕਾਰਨ ਉਸਦਾ ਵਿਦੇਸ਼ੀ ਮੁਦਰਾ ਭੰਡਾਰ ਦਾ ਘਟਣਾ ਹੈ। ਇਸ ਦਾ ਸਿੱਧਾ ਮਤਲਬ ਇਹ ਹੈ ਕਿ ਭੋਜਨ ਅਤੇ ਤੇਲ ਦਾ ਬਾਹਰ ਤੋਂ ਹੋਣ ਵਾਲਾ ਆਯਾਤ ਪ੍ਰਭਾਵਿਤ ਹੋਇਆ ਹੈ। ਸ਼੍ਰੀਲੰਕਾਈ ਰੁਪਇਆ 7 ਮਾਰਚ ਤੋਂ ਲਗਾਤਾਰ ਡਿੱਗ ਰਿਹਾ ਹੈ ਅਤੇ ਹੁਣ ਤੱਕ ਇਹ 60 ਫੀਸਦੀ ਤੱਕ ਡਿੱਗ ਚੁੱਕਾ ਹੈ। ਇਸ ਕਾਰਨ ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਕੀਮਤਾਂ ਅਸਮਾਨੀ ਚੜ੍ਹ ਗਈਆਂ ਹਨ । ਤੇਲ ਦੀਆਂ ਕੀਮਤਾਂ ਅਜਿਹੇ ਸਮੇਂ ਵਿੱਚ ਵਧਾਈਆਂ ਗਈਆਂ ਹਨ ਜਦੋਂ ਦੇਸ਼ ਵਿੱਚ ਵਾਹਨਾਂ ਦੇ ਆਧਾਰ ‘ਤੇ ਤੇਲ ਖਰੀਦਣ ਦੀ ਸੀਮਾ ਤੈਅ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ: CM ਮਾਨ ਦੇ ‘ਆਪ’ MLAs ਨੂੰ ਹੁਕਮ, ‘ਜਲਦ ਸਮੱਸਿਆਵਾਂ ਦੇ ਬਲਿਊ ਪ੍ਰਿੰਟ ਤੇ ਵਿਕਾਸ ਲਈ ਯੋਜਨਾ ਤਿਆਰ ਕਰੋ’
ਭਾਰਤ ਨੇ ਸ਼੍ਰੀਲੰਕਾ ਨੂੰ ਜ਼ਰੂਰੀ ਵਸਤਾਂ ਲਈ ਦੋ ਬਿਲੀਅਨ ਡਾਲਰ ਤੋਂ ਵੱਧ ਦਾ ਕਰਜ਼ਾ ਪ੍ਰਦਾਨ ਕੀਤਾ ਹੈ। ਇਸ ਤੋਂ ਇਲਾਵਾ 500 ਮਿਲੀਅਨ ਡਾਲਰ ਦੀ ਤੇਲ ਦੀ ਸਹਾਇਤਾ ਵੀ ਦਿੱਤੀ ਹੈ। ਇਸ ਦੇ ਤਹਿਤ ਲਗਭਗ 3,00,000 ਟਨ ਤੇਲ ਦੀ ਸਪਲਾਈ ਕੀਤੀ ਗਈ ਹੈ। ਹਾਲਾਂਕਿ ਇਸ ਸਭ ਦੇ ਬਾਅਦ ਵੀ ਸ਼੍ਰੀਲੰਕਾ ਦੇ ਪੈਟਰੋਲ ਪੰਪਾਂ ਵਿੱਚ ਤੇਲ ਖਤਮ ਹੋਣ ਦੀ ਸੰਭਾਵਨਾ ਹੈ। ਤੇਲ ਦੀਆਂ ਕੀਮਤਾਂ ਵਿੱਚ ਵਾਧਾ ਅਜਿਹੇ ਸਮੇਂ ਵਿੱਚ ਹੋਇਆ ਹੈ ਜਦੋਂ ਰਾਸ਼ਟਰਪਤੀ ਗੋਟਬਾਯਾ ਮੰਗਲਵਾਰ ਨੂੰ ਜਨਤਕ ਅੰਦੋਲਨ ਦੇ 11ਵੇਂ ਦਿਨ ਵਿੱਚ ਦਾਖਲ ਹੋਏ ।
p>ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”