ਮੋਰੱਕੋ ਵਿਚ ਬੀਤੀ ਰਾਤ ਜ਼ਬਰਦਸਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ਪੈਮਾਨੇ ‘ਤੇ 6.8 ਮਾਪੀ ਗਈ ਹੈ। ਮੋਰੱਕੋ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਭੂਚਾਲ ਦੀ ਵਜ੍ਹਾ ਨਾਲ ਹੁਣ ਤੱਕ 296 ਲੋਕਾਂ ਦੀ ਮੌਤ ਹੋਈ ਹੈ, ਜਦੋਂ ਕਿ 153 ਜ਼ਖਮੀ ਹਨ।
ਰਿਪੋਰਟ ਮੁਤਾਬਕ ਭੂਚਾਲ ਨਾਲ ਮਰਨ ਵਾਲਿਆਂ ਦਾ ਅੰਕੜਾ ਅਜੇ ਵਧ ਸਕਦਾ ਹੈ। ਭੂਚਾਲ ਦੀ ਜਾਣਕਾਰੀ ਰੱਖਣਵਾਲੇ ਮੋਰੱਕੋ ਦੀ ਸੰਸਥਾ ਨੇ ਭੂਚਾਲ ਦੀ ਤੀਬਰਤਾ ਨੂੰ 7 ਦੇ ਪਾਰ ਦੱਸਿਆ ਹੈ। ਭੂਚਾਲ ਦਾ ਕੇਂਦਰ ਮਸ਼ਹੂਰ ਮਰੱਕੇਸ਼ ਸ਼ਹਿਰ ਤੋਂ 71 ਕਿਲੋਮੀਟਰ ਦੂਰ ਦੱਖਣ-ਪੱਛਮ ਵਿਚ 18.5 ਕਿਲੋਮੀਟਰ ਦੀ ਡੂੰਘਾਈ ਵਿਚ ਰਿਹਾ। ਇਥੇ ਝਟਕੇ ਸਥਾਨਕ ਸਮੇਂ ਮੁਤਾਬਕ ਦੇਰ ਰਾਤ 11.11 ਵਜੇ ਮਹਿਸੂਸ ਕੀਤੇ ਗਏ।
ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਕੇਸ ‘ਚ ਆਂਧਰਾ ਪ੍ਰਦੇਸ਼ CID ਦਾ ਵੱਡਾ ਐਕਸ਼ਨ, ਸਾਬਕਾ CM ਚੰਦਰਬਾਬੂ ਨਾਇਡੂ ਗ੍ਰਿਫਤਾਰ
ਮੋਰੱਕੋ ਦੇ ਗ੍ਰਹਿ ਮੰਤਰਾਲੇ ਮੁਤਾਬਕ ਇਸ ਭੂਚਾਲ ਨਾਲ ਸਭ ਤੋਂ ਵੱਧ ਨੁਕਸਾਨ ਸ਼ਹਿਰ ਦੇ ਬਾਹਰ ਪੁਰਾਣੀ ਬਸਤੀਆਂ ਨੂੰ ਹੋਇਆ ਹੈ। ਮੋਰੱਕੋ ਦੇ ਕਈ ਨਾਗਰਿਕਾਂ ਨੇ ਇਸ ਨਾਲ ਜੁੜੀਆਂ ਵੀਡੀਓ ਤੇ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਪਾਈਆਂ ਹਨ ਜਿਨ੍ਹਾਂ ਵਿਚ ਇਮਾਰਤਾਂ ਨੂੰ ਨਸ਼ਟ ਹੋਣ ਦੇ ਬਾਅਦ ਧੂੜ ਦੇ ਗੁਬਾਰ ਵਿਚ ਬਦਲਦੇ ਹੋਏ ਦੇਖਿਆ ਜਾ ਸਕਦਾ ਹੈ।ਖਾਸ ਕਰਕੇ ਮਰੱਕੇਸ਼ ਵਿਚ ਜਿਸ ਨੂੰ ਯੂਨੈਸਕੋ ਵੱਲੋਂ ਵਿਸ਼ਵ ਧਰਤੀ ਥਾਂ ਦਾ ਦਰਜਾ ਮਿਲਿਆ ਹੈ।
ਵੀਡੀਓ ਲਈ ਕਲਿੱਕ ਕਰੋ -: