Suez Canal Blockade: ਮਿਸਰ ਦੀ ਸਵੇਜ ਨਹਿਰ ਵਿੱਚ ਵੱਡੇ ਕੰਟੇਨਰ ਸ਼ਿਪ ਏਵਰ ਗਿਵੇਨ ਦੇ ਫਸਣ ਕਾਰਨ ਦੁਨੀਆ ਭਰ ਦੇ 300 ਤੋਂ ਵਧੇਰੇ ਮਾਲ ਢੋਹਣ ਵਾਲੇ ਜਹਾਜ਼ ਅਤੇ ਤੇਲ ਕੰਟੇਨਰ ਫਸ ਗਏ ਹਨ। ਇਸ ਭਿਆਨਕ ਜਾਮ ਦਾ ਅਸਰ ਕੁਝ ਅਜਿਹਾ ਦਿਖਾਈ ਦੇਣ ਲੱਗਿਆ ਕਿ Toilet Paper ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਸੁ਼ਜ਼ਾਨੋ ਐਸ.ਏ. ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜਹਾਜ਼ ਦੇ ਫਸਣ ਨਾਲ ਗਲੋਬਲ ਪੱਧਰ ‘ਤੇ ਟਾਇਲਟ ਪੇਪਰ ਦਾ ਸੰਕਟ ਪੈਦਾ ਹੋ ਸਕਦਾ ਹੈ।

ਇਸ ਸਬੰਧੀ ਸੁਜ਼ਾਨੋ ਐੱਸ.ਏ. ਨੇ ਕਿਹਾ ਕਿ Toilet Paper ਨੂੰ ਲਿਜਾਣ ਵਾਲੇ ਜਹਾਜ਼ਾਂ ਅਤੇ ਸ਼ਿੰਪਿਗ ਕੰਟੇਨਰ ਦੀ ਭਾਰੀ ਕਮੀ ਹੋ ਗਈ ਹੈ । ਬ੍ਰਾਜ਼ੀਲ ਦੀ ਇਸ ਕੰਪਨੀ ਦੇ ਸੀ.ਈ.ਓ. ਵਾਲਟਰ ਸਚਲਕਾ ਨੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਜਹਾਜ਼ਾਂ ਦੀ ਕਮੀ ਨਾਲ ਕੰਪਨੀ ਨੂੰ ਸਮਾਨ ਨੂੰ ਲਿਜਾਣ ਵਿੱਚ ਦੇਰੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਕੁਝ ਸਮੇਂ ਤੋਂ ਚਿੰਤਿਤ ਹਨ ਕਿਉਂਕਿ ਅਸੀਂ ਮਾਰਚ ਵਿੱਚ ਉਨ੍ਹਾਂ ਨਿਰਯਾਤ ਨਹੀਂ ਕਰ ਸਕਾਂਗੇ ਜਿੰਨੇ ਦੀ ਉਮੀਦ ਸੀ ।

ਦੱਸ ਦੇਈਏ ਕਿ ਕਾਰਗੋ ਕੰਟੇਨਰ ਬਣਾਉਣ ਵਾਲੀਆਂ ਕੰਪਨੀਆਂ ਨੇ ਡਿਮਾਂਡ ਵਿੱਚ ਆਈ ਕਮੀ ਦੇ ਮੱਦੇਨਜ਼ਰ ਆਪਣੇ ਉਤਪਾਦਨ ਨੂੰ ਘਟਾ ਦਿੱਤਾ ਸੀ । ਉਨ੍ਹਾਂ ਕਿਹਾ ਕਿ ਸਵੇਜ ਨਹਿਰ ਸੰਕਟ ਨਾਲ ਇਹ ਸੰਕਟ ਹੁਣ ਵਧੇਰੇ ਡੂੰਘਾ ਹੋ ਗਿਆ ਹੈ। ਲਗਭਗ 400 ਮੀਟਰ ਲੰਬਾ ਇਹ ਕੰਟੇਨਰਸ਼ਿਪ ਸਵੇਜ ਨਹਿਰ ਵਿੱਚ ਫਸ ਗਿਆ ਹੈ। ਜਿਸ ਕਾਰਨ ਸਮੁੰਦਰ ਵਿੱਚ ਭਿਆਨਕ ਜਾਮ ਲੱਗ ਗਿਆ ਹੈ। ਇਸ ਜਹਾਜ਼ ਨੂੰ ਕੱਢਣ ਲਈ ਬਚਾਅ ਦਲ ਵੱਲੋਂ ਰੋਜ਼ਾਨਾ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਦੇਖੋ: ਭਾਜਪਾ ਆਗੂ ਨੇ ਪੱਤਰਕਾਰ ਨੂੰ ਕਿਹਾ “ਮਾਲਵੇ ਦਾ ਪੇਂਡੂ”! ਕਹਿੰਦਾ “ਬੰਦ ਕਰਨ ਵਾਲਿਆਂ ਦੇ ਮਾਰੋ ਛਿੱਤਰ”






















