ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਤਾਲਿਬਾਨ ਨੇ ਕਿਹਾ ਹੈ ਕਿ ਅਸ਼ਰਫ ਗਨੀ ਜੋ ਕੁਝ ਵੀ ਆਪਣੇ ਨਾਲ ਲੈ ਕੇ ਗਏ ਹਨ, ਉਨ੍ਹਾਂ ਨੂੰ ਉਹ ਸਭ ਅਫਗਾਨਿਸਤਾਨ ਨੂੰ ਵਾਪਸ ਆਉਣਾ ਪਵੇਗਾ ।
ਇਸ ਸਬੰਧੀ ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਕਿ ਕਾਬੁਲ ਵਿੱਚ ਮਚੀ ਹਫੜਾ-ਦਫੜੀ ਲਈ ਸਿੱਧੇ ਤੌਰ ‘ਤੇ ਅਸ਼ਰਫ ਗਨੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸਾਬਕਾ ਰਾਸ਼ਟਰਪਤੀ ਨੇ ਅਚਾਨਕ ਸਰਕਾਰ ਛੱਡ ਕੇ ਗਲਤੀ ਕੀਤੀ ਸੀ।
ਇਹ ਵੀ ਪੜ੍ਹੋ: ਕਰਨਾਲ ‘ਚ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਕਿਸਾਨਾਂ ਨੇ ਭਾਜਪਾ ਖਿਲਾਫ ਕੀਤਾ ਇਹ ਐਲਾਨ
ਇਸ ਤੋਂ ਅੱਗੇ ਸੁਹੇਲ ਸ਼ਾਹੀਨ ਨੇ ਕਿਹਾ ਕਿ ਤਾਲਿਬਾਨ ਕਾਬੁਲ ਵਿੱਚ ਸ਼ਾਂਤੀਪੂਰਨ ਸੱਤਾ ਦੇ ਤਬਾਦਲੇ ਦੀ ਉਮੀਦ ਕਰ ਰਿਹਾ ਸੀ ਅਤੇ ਲੜਾਕੂ ਕਾਬੁਲ ਦੇ ਗੇਟ ‘ਤੇ ਇੰਤਜ਼ਾਰ ਕਰ ਰਹੇ ਸਨ, ਪਰ ਅਸ਼ਰਫ ਗਨੀ ਅਚਾਨਕ ਭੱਜ ਗਏ। ਉਨ੍ਹਾਂ ਨੇ ਸਰਕਾਰ ਛੱਡਣ ਦੀ ਗਲਤੀ ਕੀਤੀ ਹੈ ਅਤੇ ਇਸ ਕਾਰਨ ਲੁੱਟਮਾਰ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਵਾਪਰੀਆਂ ਹਨ।
ਇੱਕ ਇੰਟਰਵਿਊ ਵਿੱਚ ਅਸ਼ਰਫ ਗਨੀ ਦੀ ਵੱਡੀ ਨਕਦੀ ਲੈ ਕੇ ਭੱਜਣ ਦੀਆਂ ਰਿਪੋਰਟਾਂ ‘ਤੇ ਸੁਹੇਲ ਸ਼ਾਹੀਨ ਨੇ ਕਿਹਾ ਕਿ ਉਨ੍ਹਾਂ ਨੇ ਜੋ ਕੁਝ ਵੀ ਲਿਆ ਹੈ, ਜੇ ਉਹ ਅਫਗਾਨਿਸਤਾਨ ਨਾਲ ਸਬੰਧਿਤ ਹੈ ਤਾਂ ਉਸ ਨੂੰ ਉਹ ਸਭ ਵਾਪਸ ਕਰਨਾ ਪਵੇਗਾ । ਹਾਲਾਂਕਿ, ਬੁਲਾਰੇ ਨੇ ਕਿਹਾ ਕਿ ਤਾਲਿਬਾਨ ਵੱਲੋਂ ਅਸ਼ਰਫ ਗਨੀ ਦਾ ਪਿੱਛਾ ਕਰਨ ਦਾ ਕੋਈ ਇਰਾਦਾ ਨਹੀਂ ਹੈ, ਕਿਉਂਕਿ ਸਮੂਹ ਦਾ ਧਿਆਨ ਹੁਣ ਕਾਬੁਲ ਵਿੱਚ ਨਵੀਂ ਸਰਕਾਰ ਦੇ ਗਠਨ ‘ਤੇ ਹੈ । ਹਾਲਾਂਕਿ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਕਾਬੁਲ ਤੋਂ ਪੈਸਾ ਲੈ ਕੇ ਭੱਜਣ ਦੀਆਂ ਖਬਰਾਂ ਦਾ ਖੰਡਨ ਕਰ ਚੁੱਕੇ ਹਨ।
ਇਹ ਵੀ ਪੜ੍ਹੋ: Tokyo Paralympics: ਅਵਨੀ ਲੇਖਾਰਾ ਨੇ ਸ਼ੂਟਿੰਗ ‘ਚ ਰਚਿਆ ਇਤਿਹਾਸ, ਦੇਸ਼ ਨੂੰ ਦਿਵਾਇਆ ਪਹਿਲਾ ਗੋਲਡ ਮੈਡਲ
ਦੱਸ ਦੇਈਏ ਕਿ ਅਫ਼ਗ਼ਾਨਿਸਤਾਨ ਤੋਂ ਪੈਸੇ ਲੈ ਕੇ ਭੱਜਣ ਦੀਆਂ ਖਬਰਾਂ ਤੋਂ ਬਾਅਦ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਅਸ਼ਰਫ ਗਨੀ ਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਸੀ ਕਿ ਖੂਨ-ਖਰਾਬਾ ਰੋਕਣ ਦਾ ਇਹ ਇੱਕੋ-ਇੱਕ ਰਸਤਾ ਸੀ । ਉਨ੍ਹਾਂ ਨੇ ਤਾਜਿਕਸਤਾਨ ਵਿੱਚ ਅਫਗਾਨਿਸਤਾਨ ਦੇ ਰਾਜਦੂਤ ਦੇ ਦਾਅਵਿਆਂ ਨੂੰ ਵੀ ਰੱਦ ਕਰ ਦਿੱਤਾ ਕਿ ਉਸਨੇ ਖਜ਼ਾਨੇ ਵਿੱਚੋਂ ਲੱਖਾਂ ਡਾਲਰ ਚੋਰੀ ਕੀਤੇ ਸਨ ।
ਇਹ ਵੀ ਦੇਖੋ: ਪੁਲਿਸ ਨਾਲ ਭਿੜ ਗਈ ਖੱਟਰ ਦਾ ਵਿਰੋਧ ਕਰਨ ਆਈ ਇੱਕਲੀ ਸਿੰਘਣੀ, ਪੈ ਗਏ ਖਿਲਾਰੇ, ਦੇਖੋ Live ਤਸਵੀਰਾਂ