ਅਫਗਾਨਿਸਤਾਨ ਦੀ ਪੰਜਸ਼ੀਰ ਘਾਟੀ ਨੂੰ ਲੈ ਕੇ ਤਾਲਿਬਾਨ ਵੱਲੋਂ ਵੱਡਾ ਦਾਅਵਾ ਕੀਤਾ ਗਿਆ ਹੈ। ਇੱਕ ਰਿਪੋਰਟ ਅਨੁਸਾਰ ਤਾਲਿਬਾਨ ਦਾ ਕਹਿਣਾ ਹੈ ਕਿ ਉਸਨੇ ਪੰਜਸ਼ੀਰ ਵਿੱਚ ਪੂਰੀ ਵੀ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ।
ਇਸਦੇ ਨਾਲ-ਨਾਲ ਰਜਿਸਟੈਂਸ ਫੋਰਸ ਯਾਨੀ ਕਿ ਨਾਰਦਨ ਅਲਾਇੰਸ ਦੇ ਚੀਫ਼ ਕਮਾਂਡਰ ਸਾਲੇਹ ਮੁਹੰਮਦ ਦੀ ਵੀ ਮੌਤ ਦਾ ਵੀ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਸ ਵਿੱਚ ਗਵਰਨਰ ਹਾਊਸ ਵਿੱਚ ਤਾਲਿਬਾਨੀ ਝੰਡਾ ਤੇ ਉਸਦੇ ਬਾਹਰ ਲੜਾਕੇ ਖੜ੍ਹੇ ਦਿਖਾਈ ਦੇ ਰਹੇ ਹਨ।
ਇਸ ਬਾਰੇ ਤਾਲਿਬਾਨ ਦੇ ਮੁੱਖ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਜਿੱਤ ਨਾਲ ਸਾਡਾ ਦੇਸ਼ ਪੂਰੀ ਤਰ੍ਹਾਂ ਨਾਲ ਯੁੱਧ ਦੇ ਦਲਦਲ ਤੋਂ ਬਾਹਰ ਨਿਕਲ ਗਿਆ ਹੈ। ਤਾਲਿਬਾਨ ਦਾ ਕਹਿਣਾ ਹੈ ਕਿ ਪੰਜਸ਼ੀਰ ਨੂੰ ਜਲਦ ਹੀ ਮਸੂਦ ਪਰਿਵਾਰ ਤੋਂ ਆਜ਼ਾਦ ਐਲਾਨ ਕਰ ਦਿੱਤਾ ਜਾਵੇਗਾ।
ਹੁਣ ਘਾਟੀ ਵਿੱਚ ਵੀ ਤਾਲਿਬਾਨੀ ਪ੍ਰਸ਼ਾਸਕ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਤਾਲਿਬਾਨ ਦੇ ਦਾਅਵੇ ਬਾਅਦ ਅਫਗਾਨਿਸਤਾਨ ਦੇ ਉਪ ਰਾਸ਼ਟਰਪਤੀ ਅਮਰੁੱਲਾ ਸਾਲੇਹ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚ ਦਿੱਤਾ ਗਿਆ ਹੈ।
ਦੱਸ ਦੇਈਏ ਕਿ ਕਮਜ਼ੋਰ ਪੈਣ ਤੋਂ ਬਾਅਦ ਨੈਸ਼ਨਲ ਰਜਿਸਟੈਂਸ ਫਰੰਟ ਆਫ਼ ਅਫਗਾਨਿਸਤਾਨ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ। ਇਸ ਬਿਆਨ ਵਿੱਚ ਤਾਲਿਬਾਨ ਨਾਲ ਸੀਜ਼ਫਾਇਰ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਲੜਾਈ ਖਤਮ ਕਰ ਕੇ ਗੱਲਬਾਤ ਕਰਨ ਨੂੰ ਕਿਹਾ ਗਿਆ ਸੀ। ਹਾਲਾਂਕਿ ਤਾਲਿਬਾਨ ਵੱਲੋਂ ਸੀਜ਼ਫਾਇਰ ਦਾ ਪ੍ਰਸਤਾਵ ਠੁਕਰਾ ਦਿੱਤਾ ਗਿਆ।
ਇਹ ਵੀ ਦੇਖੋ: ਅਣਖ ਨੂੰ ਪਿੱਛੇ ਰੱਖ ਇਹ ਸਿੱਖ ਨੌਜਵਾਨ ਪਰਿਵਾਰ ਪਾਲਣ ਲਈ ਸੜਕਾਂ ‘ਤੇ ਵੇਚ ਰਿਹਾ ਕੁਲਫੀ, ਵਿਦੇਸ਼ ਜਾਣ….