ਅਫਗਾਨਿਸਤਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਤਾਲਿਬਾਨ ਇਸਲਾਮਿਕ ਕਾਨੂੰਨ ਨੂੰ ਸਖਤੀ ਨਾਲ ਲਾਗੂ ਕਰਨ ‘ਚ ਜੁਟਿਆ ਹੋਇਆ ਹੈ। ਇਸੇ ਕੜੀ ਵਿੱਚ ਬੀਤੀ ਰਾਤ ਤਾਲਿਬਾਨ ਦੇ ਖੁਫੀਆ ਏਜੰਟਾਂ ਦੀ ਇੱਕ ਟੀਮ ਨੇ ਕਾਬੁਲ ਵਿੱਚ ਹਜ਼ਾਰਾਂ ਲੀਟਰ ਸ਼ਰਾਬ ਜ਼ਬਤ ਕਰਕੇ ਨਦੀ ਵਿੱਚ ਰੋੜ ਦਿੱਤੀ।
ਤਾਲਿਬਾਨ ਨੇ ਅਫਗਾਨ ਮੁਸਲਮਾਨਾਂ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਉਹ ਸ਼ਰਾਬ ਤੋਂ ਬਚਣ ਅਤੇ ਇਸ ਨੂੰ ਬਣਾਉਣ ਤੋਂ ਗੁਰੇਜ਼ ਕਰਨ। ਜਨਰਲ ਡਾਇਰੈਕਟੋਰੇਟ ਆਫ਼ ਇੰਟੈਲੀਜੈਂਸ ਨੇ ਇੱਕ ਵੀਡੀਓ ਜਾਰੀ ਕੀਤਾ ਹੈ। ਇਸ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਰਾਜਧਾਨੀ ‘ਚ ਛਾਪੇਮਾਰੀ ਤੋਂ ਬਾਅਦ ਫੜੀ ਗਈ ਬੈਰਲ ‘ਚ ਭਰੀ ਸ਼ਰਾਬ ਨਦੀ ‘ਚ ਰੋੜੀ ਜਾ ਰਹੀ ਹੈ। ਵੀਡੀਓ ਸ਼ੇਅਰ ਕਰਦੇ ਹੋਏ ਇੱਕ ਟਵੀਟ ਵੀ ਕੀਤਾ ਗਿਆ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਮੁਸਲਮਾਨਾਂ ਨੂੰ ਸ਼ਰਾਬ ਬਣਾਉਣ ਅਤੇ ਵੇਚਣ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਟਵੀਟ ‘ਚ ਦੱਸਿਆ ਗਿਆ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਸ਼ਰਾਬ ਰਾਜਧਾਨੀ ਦੇ ਕਿਸ ਹਿੱਸੇ ਤੋਂ ਜ਼ਬਤ ਕੀਤੀ ਗਈ ਹੈ।
ਇਹ ਵੀ ਪੜ੍ਹੋ : Ind Vs Sa: ਦੂਜੇ ਟੈਸਟ ਮੈਚ ਤੋਂ ਬਾਹਰ ਹੋਏ ਵਿਰਾਟ ਕੋਹਲੀ, ਕੇਐਲ ਰਾਹੁਲ ਨੂੰ ਮਿਲੀ ਕਪਤਾਨੀ
ਹਾਲਾਂਕਿ ਏਜੰਸੀ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਪੂਰੇ ਮਾਮਲੇ ਵਿੱਚ ਤਿੰਨ ਸ਼ਰਾਬ ਕਾਰੋਬਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਰਅਸਲ ਅਫਗਾਨਿਸਤਾਨ ਦੀ ਨਾਗਰਿਕ ਸਰਕਾਰ ‘ਚ ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ ਹੈ। ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇਸ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਹੈ। ਤਾਲਿਬਾਨ ਦੇਸ਼ ਭਰ ਵਿੱਚ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਦੇ ਖਿਲਾਫ ਕਈ ਛਾਪੇਮਾਰੀ ਕਰ ਰਿਹਾ ਹੈ। ਇਹ ਛਾਪੇਮਾਰੀ ਅਫੀਮ ਦੇ ਨਿਰਮਾਣ ਅਤੇ ਹੋਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਲੈ ਕੇ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: