ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕ਼ਬਜ਼ੇ ਤੋਂ ਬਾਅਦ ਸਾਰੀਆਂ ਦੁਨੀਆ ਦੀਆ ਨਜ਼ਰਾਂ ਹੁਣ ਤਾਲਿਬਾਨ ‘ਤੇ ਟਿਕੀਆਂ ਹੋਈਆਂ ਹਨ, ਜਿੱਥੇ ਇੱਕ ਪਾਸੇ ਤਾਲਿਬਾਨ ਅਫਗਾਨਿਸਤਾਨ ਦੇ ਵਿੱਚ ਆਪਣੀ ਸਰਕਾਰ ਬਣਾਉਣ ਅਤੇ ਬਾਕੀ ਦੇਸ਼ਾ ਨਾਲ ਸਬੰਧ ਸਥਾਪਿਤ ਕਰਨ ਦੀ ਗੱਲ ਕਰ ਰਿਹਾ ਹੈ।
ਉੱਥੇ ਹੀ ਦੂਜੇ ਪਾਸੇ ਪੰਜਸ਼ੀਰ ਖੇਤਰ ‘ਤੇ ਕਬਜ਼ਾ ਕਰਨ ਤਾਲਿਬਾਨ ਵੱਲੋ ਲੜਾਈ ਵੀ ਜਾਰੀ ਹੈ। ਮੀਡੀਆ ਰਿਪੋਰਟਸ ਦੇ ਅਨੁਸਾਰ ਸੋਮਵਾਰ ਤੋਂ ਇਸ ਖੇਤਰ ਵਿੱਚ ਤਾਲਿਬਾਨੀ ਲੜਾਕਿਆਂ ਅਤੇ ਉੱਤਰੀ ਗੱਠਜੋੜ ਯਾਨੀ ਕਿ ਐਨਏ ਦੇ ਵਿਚਕਾਰ ਜੰਗ ਜਾਰੀ ਹੈ। ਇਸ ਦੌਰਾਨ ਉੱਤਰੀ ਗੱਠਜੋੜ ਨੇ ਕਿਹਾ ਹੈ ਕਿ ਇੱਥੇ 40 ਤੋਂ ਵੱਧ ਤਾਲਿਬਾਨ ਲੜਾਕਿਆਂ ਦੀਆਂ ਲਾਸ਼ਾਂ ਪਈਆਂ ਹਨ। ਜਿਨ੍ਹਾਂ ਨੂੰ ਤਾਲਿਬਾਨੀ ਛੱਡ ਕੇ ਭੱਜ ਗਏ ਸਨ।
ਇਹ ਵੀ ਪੜ੍ਹੋ : ਟੋਕੀਓ ਪੈਰਾਲੰਪਿਕ ‘ਚ ਭਾਰਤੀ ਖਿਡਾਰੀਆਂ ਦਾ ਕਮਾਲ, 18 ਸਾਲਾਂ ਪ੍ਰਵੀਨ ਕੁਮਾਰ ਨੇ ਚਾਂਦੀ ਦਾ ਤਗਮਾ ਜਿੱਤ ਭਾਰਤ ਦੀ ਝੋਲੀ ਪਾਇਆ 11 ਵਾਂ ਮੈਡਲ
ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ ਵੀਰਵਾਰ ਨੂੰ ਦੋਵਾਂ ਪਾਸਿਆਂ ਤੋਂ ਕੋਈ ਗੋਲੀਬਾਰੀ ਨਹੀਂ ਹੋਈ ਹੈ। ਉੱਥੇ ਹੀ ਉੱਤਰੀ ਗੱਠਜੋੜ ਦਾ ਕਹਿਣਾ ਹੈ ਕਿ ਅਸੀਂ ਪੰਜਸ਼ੀਰ ਦੇ ਹਰ ਪ੍ਰਵੇਸ਼ ‘ਤੇ ਨਜ਼ਰ ਰੱਖ ਰਹੇ ਹਾਂ, ਅਸੀਂ ਸ਼ੌਤੁਲ ਵਿੱਚ ਤਾਲਿਬਾਨ ਦੀ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੰਜਸ਼ੀਰ ਵਿੱਚ ਲੜਾਈ ਤੋਂ ਇਲਾਵਾ ਤਾਲਿਬਾਨ ਦੇ ਸਾਹਮਣੇ ਇੱਕ ਹੋਰ ਚੁਣੌਤੀ ਹੈ ਕਿ ਉਸ ਦੇ ਜਖਮੀ ਲੜਾਕਿਆਂ ਦਾ ਕਾਬੁਲ ਵਿੱਚ ਇਲਾਜ ਨਹੀਂ ਹੋ ਰਿਹਾ ਹੈ, ਕਿਉਂਕ ਕਾਬੁਲ ਦੇ ਬਹੁਤ ਸਾਰੇ ਹਸਪਤਾਲਾਂ ਵਿੱਚ ਸਟਾਫ ਅਜੇ ਕੰਮ ਤੇ ਵਾਪਿਸ ਨਹੀਂ ਆਇਆ ਹੈ।
ਇਹ ਵੀ ਪੜ੍ਹੋ : ਗੱਲ੍ਹ ‘ਚ ਗੈਸ ਸਿਲੰਡਰ ਪਾ ਸੜਕ ‘ਤੇ ਬੈਠ ਰੋਟੀਆਂ ਬਣਾ ਰਿਹਾ ਇਹ ਸ਼ਕਸ ਕੱਢ ਰਿਹਾ ਹੈ ਸਰਕਾਰ ਦਾ ਜਲੂਸ | Gas Cylinder