Tanzanian bulldozer President: ਤਨਜ਼ਾਨੀਆ ਦੇ ਰਾਸ਼ਟਰਪਤੀ ਜਾਨ ਮਗੁਫੁਲੀ ਦਾ 61 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਹੈ । ਮਗੁਫੁਲੀ 1995 ਵਿੱਚ ਸੰਸਦ ਮੈਂਬਰ ਚੁਣੇ ਗਏ ਸਨ। ਤਨਜ਼ਾਨੀਆ ਦੇ ਉਪ-ਰਾਸ਼ਟਰਪਤੀ ਸਾਮੀਆ ਸੁਲੁਹੁ ਨੇ ਇਸ ਦੀ ਪੁਸ਼ਟੀ ਕੀਤੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਜਾਨ ਮਗੁਫੁਲੀ ਕੋਵਿਡ-19 ਨਾਲ ਸੰਕਰਮਿਤ ਸੀ। ਹਾਲਾਂਕਿ, ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। 27 ਫਰਵਰੀ ਦੇ ਬਾਅਦ ਤੋਂ ਰਾਸ਼ਟਰਪਤੀ ਜਾਨ ਮਗੁਫੁਲੀ ਨੂੰ ਜਨਤਕ ਸਮਾਗਮ ਵਿੱਚ ਨਹੀਂ ਵੇਖਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ ਬਿਮਾਰੀ ਨੂੰ ਲੈ ਕੇ ਅਟਕਲਾਂ ਦਾ ਦੌਰ ਜਾਰੀ ਸੀ।
2010 ਵਿੱਚ ਤਨਜ਼ਾਨੀਆ ਵਿੱਚ ਟਰਾਂਸਪੋਰਟ ਮੰਤਰੀ ਵਜੋਂ ਨਿਯੁਕਤ ਹੋਣ ‘ਤੇ ਜਾਨ ਮਗੁਫੁਲੀ ਕਾਫ਼ੀ ਮਸ਼ਹੂਰ ਹੋਏ। ਭ੍ਰਿਸ਼ਟਾਚਾਰ ਵਿਰੁੱਧ ਉਨ੍ਹਾਂ ਦੀ ਲੜਾਈ ਕਾਰਨ ਉਨ੍ਹਾਂ ਨੂੰ ‘ਬੁਲਡੋਜ਼ਰ’ ਵਜੋਂ ਵੀ ਜਾਣੇ ਜਾਂਦੇ ਸਨ । ਜਾਨ ਮਗੁਫੁਲੀ ਦਾ ਨਾਮ ‘ਬੁਲਡੋਜ਼ਰ’ ਵੀ ਬਹੁਤ ਮਸ਼ਹੂਰ ਹੋਇਆ। ਜਾਨ ਮਗੁਫੁਲੀ ਨੂੰ 2015 ਵਿੱਚ ਰਾਸ਼ਟਰਪਤੀ ਦੇ ਰੂਪ ਪਹਿਲੀ ਵਾਰ ਨਿਯੁਕਤ ਕੀਤਾ ਗਿਆ ਸੀ, ਜਿਸ ਤੋਂ ਬਾਅਦ 2020 ਵਿੱਚ ਉਨ੍ਹਾਂ ਨੂੰ ਦੁਬਾਰਾ ਚੁਣਿਆ ਗਿਆ ਸੀ।
ਦੱਸ ਦੇਈਏ ਕਿ ਉਹ 2015 ਵਿੱਚ ਰਾਸ਼ਟਰਪਤੀ ਦੇ ਰੂਪ ਵਿੱਚ ਪਹਿਲੀ ਵਾਰ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਬਾਅਦ 2020 ਵਿੱਚ ਦੁਬਾਰਾ ਚੁਣਿਆ ਗਿਆ ਸੀ। ਮਗੁਫੁਲੀ ਦੇ ਦੁਬਾਰਾ ਰਾਸ਼ਟਰਪਤੀ ਚੁਣੇ ਜਾਣ ‘ਤੇ ਉਨ੍ਹਾਂ ਖਿਲਾਫ਼ ਚੋਣਾਂ ਲੜ ਰਹੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟੁੰਡੂ ਲੀਸੂ ਨੇ ਧੋਖਾਧੜੀ ਦੱਸਿਆ ਸੀ।
ਇਹ ਵੀ ਦੇਖੋ: ਖੇਤੀ ਕਨੂੰਨਾਂ ‘ਤੇ BJP ਲੀਡਰ ਦਾ ਪੱਤਰਕਾਰ ਨਾਲ ਪੈ ਗਿਆ ਪੇਚਾ, ਗੱਲ ਵੱਧਦੀ-ਵੱਧਦੀ ਪਿਓ ਤੱਕ ਜਾ ਪੁੱਜੀ