ਤਿੰਨ ਚੀਨੀ ਪੁਲਾੜ ਯਾਤਰੀ ਪੁਲਾੜ ਵਿੱਚ 90 ਦਿਨ ਬਿਤਾਉਣ ਤੋਂ ਬਾਅਦ ਧਰਤੀ ‘ਤੇ ਵਾਪਿਸ ਪਰਤ ਆਏ ਹਨ। ਤਿੰਨਾਂ ਨੇ ਆਪਣੇ ਤਿੰਨ ਮਹੀਨਿਆਂ ਦੇ ਮਿਸ਼ਨ ਨੂੰ ਪੂਰਾ ਕਰ ਅਤੇ ਦੋ ਵਾਰ ਸਪੇਸ ਵਾਕ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ।
ਉਨ੍ਹਾਂ ਨੇ ਚੀਨ ਲਈ ਸਭ ਤੋਂ ਲੰਬੇ ਚਾਲਕ ਦਲ ਵਜੋਂ ਪੁਲਾੜ ਵਿੱਚ ਤਿੰਨ ਮਹੀਨੇ ਬਿਤਾਏ ਹਨ। ਚੀਨੀ ਮਨੁੱਖੀ ਪੁਲਾੜ ਏਜੰਸੀ (ਸੀਐਮਐਸਏ) ਨੇ ਕਿਹਾ ਕਿ ਸ਼ੇਨਝੌ -12 ਮਨੁੱਖੀ ਪੁਲਾੜ ਯਾਨ, ਤਿੰਨੋਂ ਪੁਲਾੜ ਯਾਤਰੀ ਨੀ ਹੈਸ਼ੇਂਗ, ਲਿਊ ਬੌਮਿੰਗ ਅਤੇ ਤਾਂਗ ਹਾਂਗਬੋ ਨੂੰ ਲੈ ਕੇ ਉੱਤਰੀ ਚੀਨ ਦੇ ਅੰਦਰੂਨੀ ਮੰਗੋਲੀਆ ਖੁਦਮੁਖਤਿਆਰ ਖੇਤਰ ਦੇ ਡੋਂਗਫੇਂਗ ਲੈਂਡਿੰਗ ਸਾਈਟ ‘ਤੇ ਉੱਤਰਿਆ ਹੈ।
ਇਹ ਵੀ ਦੇਖੋ : ਦਿੱਲੀ ਪੁਲਿਸ ਨਾਲ ਜ਼ਬਰਦਸਤ ਝੜਪ ਤੇ ਬੈਰੀਕੇਡ ਤੋੜ੍ਹਨ ਤੋਂ ਬਾਅਦ ਦਿੱਲੀ ‘ਚ ਗਰਜੇ ਸੁਖਬੀਰ ਬਾਦਲ…