ਤਾਲਿਬਾਨ ਨੇ ਬੇਸ਼ੱਕ ਆਪਣੀ ਜਿੱਤ ਦੀ ਘੋਸ਼ਣਾ ਨਾਲ ਅਫਗਾਨਿਸਤਾਨ ਵਿੱਚ ਜੰਗ ਦੇ ਅੰਤ ਦਾ ਐਲਾਨ ਕਰ ਦਿੱਤਾ ਹੈ, ਪਰ ਫਿਰ ਵੀ ਇਸ ਦੁਖਾਂਤ ਦੀਆਂ ਭਿਆਨਕ ਤਸਵੀਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ।
ਤਾਲਿਬਾਨ ਸ਼ਾਸਨ ਦੀ ਵਾਪਸੀ ਦੇ ਡਰ ਤੋਂ, ਅਫਗਾਨਿਸਤਾਨ ਤੋਂ ਹਜ਼ਾਰਾਂ ਲੋਕ ਕਾਬੁਲ ਹਵਾਈ ਅੱਡੇ ਵੱਲ ਭੱਜ ਰਹੇ ਹਨ। ਇੱਥੋਂ ਤੱਕ ਕਿ ਕੁੱਝ ਲੋਕ ਅਫਗਾਨਿਸਤਾਨ ਤੋਂ ਭੱਜ ਕੇ ਦੂਜੇ ਦੇਸ਼ਾਂ ਵਿੱਚ ਪਨਾਹ ਲੈਣ ਲਈ ਆਪਣੀ ਜਾਨ ਜੋਖਮ ਵਿੱਚ ਵੀ ਪਾ ਰਹੇ ਹਨ। ਇਸ ਸਮੇ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਤਿੰਨ ਲੋਕ ਕਾਬੁਲ ਏਅਰਪੋਰਟ ਤੋਂ ਉਡਾਣ ਭਰਨ ਵਾਲੇ ਜਹਾਜ਼ ਦੇ ਪਹੀਏ ‘ਤੇ ਲਟਕਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਬਾਅਦ ਵੀਡੀਓ ਵਿੱਚ, ਏਅਰਕ੍ਰਾਫਟ ਸੀ -17 ਦੇ ਪਹੀਏ ਉੱਤੇ ਲਟਕੇ ਹੋਏ ਲੋਕ ਇੱਕ ਘਰ ਦੀ ਛੱਤ ਉੱਤੇ ਡਿੱਗਦੇ ਹੋਏ ਦਿਖਾਈ ਦੇ ਰਹੇ ਹਨ। ਬਹੁਤ ਸਾਰੇ ਲੋਕ ਇਸ ਕਲਿੱਪ ਨੂੰ ਸ਼ੇਅਰ ਕਰਕੇ ਅਮਰੀਕਾ ਦੀ ਨਿੰਦਾ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ : ਕਾਬੁਲ ਹਵਾਈ ਅੱਡੇ ‘ਤੇ ਲਗਾਤਾਰ ਵਿਗੜਦੇ ਜਾਂ ਰਹੇ ਨੇ ਹਲਾਤ, ਗੋਲੀਬਾਰੀ ‘ਚ ਹੁਣ ਤੱਕ 5 ਲੋਕਾਂ ਦੀ ਹੋਈ ਮੌਤ
ਇੱਕ ਯੂਜ਼ਰ ਨੇ ਲਿਖਿਆ, ਇਹ ਤਸਵੀਰਾਂ ਅਮਰੀਕਾ ਨੂੰ ਡਰਾਉਂਦੀਆਂ ਰਹਿਣਗੀਆਂ। ਅਫਗਾਨਿਸਤਾਨ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਕਾਰਨ ਤਾਲਿਬਾਨ ਨੂੰ ਵਾਪਸੀ ਕਰਨ ਦਾ ਮੌਕਾ ਮਿਲਿਆ। ਇੱਕ ਹੋਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਲੋਕ ਉਡਾਣ ਤੋਂ ਪਹਿਲਾ ਜਹਾਜ਼ ਦੇ ਨਾਲ ਦੌੜਦੇ ਹੋਏ ਦਿਖਾਈ ਦੇ ਰਹੇ ਹਨ। ਇਸ ਤੋਂ ਵੱਡੀ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ ਕਿ ਅਫਗਾਨ ਲੋਕ ਜ਼ਿੰਦਗੀ ਦੀ ਉੱਡਣ ਲਈ ਮੌਤ ਦੇ ਪਰਛਾਵੇਂ ਵਿੱਚ ਚੱਲਣ ਲਈ ਵੀ ਤਿਆਰ ਹੋ ਗਏ ਹਨ। ਹਾਦਸੇ ਦਾ ਵੀਡੀਓ ਦੇਖਣ ਲਈ ਅੱਗੇ ਦਿੱਤੇ ਲਿੰਕ ‘ਤੇ ਕਲਿੱਕ ਕਰੋ…
ਦੇਖੋ ਵੀਡੀਓ : : ਅਫਗਾਨਿਸਤਾਨ ਤੋਂ ਆ ਰਹੇ ਜਹਾਜ਼ ਤੋਂ ਡਿੱਗੇ ਪਹੀਆਂ ਨਾਲ ਲਟਕੇ ਯਾਤਰੀ