ਮੈਸੂਰ ਦੇ ਸ਼ਾਸਕ ਟੀਪੂ ਸੁਲਤਾਨ ਦੀ ਤਲਵਾਰ ਨੇ ਨੀਲਾਮੀ ਵਿੱਚ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ । ਇਸਲਾਮਿਕ ਅਤੇ ਇੰਡੀਅਨ ਆਰਟ ਸੇਲ ਵਿੱਚ ਇਸਨੂੰ 14 ਮਿਲੀਅਨ ਪੌਂਡ ਵਿੱਚ ਨਿਲਾਮ ਕੀਤਾ ਗਿਆ ਸੀ। ਯਾਨੀ ਇਹ ਤਲਵਾਰ ਕਰੀਬ 143 ਕਰੋੜ ਰੁਪਏ ਵਿੱਚ ਨਿਲਾਮ ਹੋਈ ਹੈ। ਨਿਲਾਮੀ ਦਾ ਆਯੋਜਨ ਕਰਨ ਵਾਲੇ ਬੋਨਹੈਮਸ ਨੇ ਕਿਹਾ ਕਿ ਤਲਵਾਰ ਉਮੀਦ ਤੋਂ ਕਈ ਗੁਣਾ ਵੱਧ ਕੀਮਤ ‘ਤੇ ਵਿਕ ਗਈ। ਟੀਪੂ ਸੁਲਤਾਨ ਦੀ ਤਲਵਾਰ ਨਿਲਾਮੀ ਦੇ ਸਾਰੇ ਰਿਕਾਰਡ ਤੋੜਦੇ ਹੋਏ ਹੁਣ ਤਕ ਵਿਕਣ ਵਾਲੀ ਸਭ ਤੋਂ ਮਹਿੰਗੀ ਭਾਰਤੀ ਵਸਤੂ ਬਣ ਗਈ ਹੈ।
ਜਾਣਕਾਰੀ ਅਨੁਸਾਰ ਇਸ ਤਲਵਾਰ ਨੂੰ ਪੈਲੇਸ ਦੇ ਨਿੱਜੀ ਕਮਰੇ ਤੋਂ ਬਰਾਮਦ ਕੀਤਾ ਗਿਆ ਸੀ। ਇਹ ਤਲਵਾਰ ਟੀਪੂ ਸੁਲਤਾਨ ਦਾ ਪਸੰਦੀਦਾ ਹਥਿਆਰ ਸੀ । 1782 ਤੋਂ 1799 ਤੱਕ ਰਾਜ ਕਰਨ ਵਾਲੇ ਟੀਪੂ ਸੁਲਤਾਨ ਦੀ ਤਲਵਾਰ ਨੂੰ ‘ਸੁਖੇਲਾ’ ਕਿਹਾ ਜਾਂਦਾ ਹੈ ਜਿਸ ਦਾ ਮਤਲਬ ਹੈ ਸ਼ਕਤੀ ਦਾ ਪ੍ਰਤੀਕ। ਟੀਪੂ ਸੁਲਤਾਨ ਦੀ ਤਲਵਾਰ ‘ਤੇ ਸ਼ਾਨਦਾਰ ਨੱਕਾਸ਼ੀ ਕੀਤੀ ਗਈ ਹੈ। ਇਹ ਤਲਵਾਰ ਈਸਟ ਇੰਡੀਆ ਕੰਪਨੀ ਦੁਆਰਾ ਜਨਰਲ ਡੇਵਿਡ ਬੇਅਰਡ ਨੂੰ ਹਮਲੇ ਵਿੱਚ ਉਸਦੀ ਹਿੰਮਤ ਅਤੇ ਚਾਲ-ਚਲਣ ਲਈ ਉਹਨਾਂ ਦੇ ਉੱਚ ਸਨਮਾਨ ਦੇ ਪ੍ਰਤੀਕ ਵਜੋਂ ਭੇਟ ਕੀਤੀ ਗਈ ਸੀ।
ਇਸ ਤੋਂ ਪਹਿਲਾਂ ਵੀ ਇਸ ਅੰਗਰੇਜ਼ ਨੇ ਟੀਪੂ ‘ਤੇ ਕਈ ਹਮਲੇ ਕੀਤੇ ਸਨ ਪਰ 1799 ਵਿੱਚ ਹੋਏ ਹਮਲੇ ਵਿੱਚ ਟੀਪੂ ਦੀ ਮੌ.ਤ ਹੋ ਗਈ ਸੀ। ਜਿਸਨੂੰ ‘ਟਾਈਗਰ ਆਫ ਮੈਸੂਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਟੀਪੂ ਦੇ ਨਿੱਜੀ ਹਥਿਆਰਾਂ ਵਿੱਚੋਂ ਇੱਕ, ਇਹ ਤਲਵਾਰ ਮੰਗਲਵਾਰ ਨੂੰ ਨਿਲਾਮ ਕੀਤੀ ਗਈ ਸੀ । ਨਿਲਾਮੀਕਰਤਾ ਓਲੀਵਰ ਵ੍ਹਾਈਟ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸ਼ਾਨਦਾਰ ਤਲਵਾਰ ਟੀਪੂ ਸੁਲਤਾਨ ਦੇ ਸਾਰੇ ਹਥਿਆਰਾਂ ਵਿੱਚੋਂ ਸਭ ਤੋਂ ਵਧੀਆ ਹੈ ਜੋ ਅਜੇ ਵੀ ਨਿੱਜੀ ਹੱਥਾਂ ਵਿੱਚ ਹਨ।
ਉਨ੍ਹਾਂ ਕਿਹਾ ਕਿ ਸੁਲਤਾਨ ਦਾ ਇਸ ਨਾਲ ਗੂੜ੍ਹਾ ਨਿਜੀ ਸਬੰਧ ਸੀ ਅਤੇ ਇਸ ਦੀ ਸ਼ਾਨਦਾਰ ਸ਼ਿਲਪਕਾਰੀ ਇਸ ਨੂੰ ਵਿਲੱਖਣ ਬਣਾਉਂਦੀ ਹੈ। ਤਲਵਾਰ ਦੀ ਕੀਮਤ GBP 1,500,000 ਅਤੇ 2,000,000 ਦੇ ਵਿਚਕਾਰ ਸੀ ਪਰ ਅੰਦਾਜ਼ਨ 14,080,900 ਵਿੱਚ ਵੇਚੀ ਗਈ। ਇਸਲਾਮਿਕ ਅਤੇ ਭਾਰਤੀ ਕਲਾ ਦੀ ਸਮੂਹ ਮੁਖੀ ਨੀਮਾ ਸਾਗਰਚੀ ਨੇ ਕਿਹਾ ਕਿ ਤਲਵਾਰ ਦਾ ਅਸਾਧਾਰਨ ਇਤਿਹਾਸ ਅਤੇ ਬੇਮਿਸਾਲ ਕਾਰੀਗਰੀ ਹੈ। ਗਰੁੱਪ ਦੇ ਮੁਖੀ ਨੇ ਦੱਸਿਆ ਕਿ ਦੋ ਵਿਅਕਤੀਆਂ ਨੇ ਫ਼ੋਨ ਰਾਹੀਂ ਬੋਲੀ ਲਗਾਈ, ਜਦੋਂ ਕਿ ਕਮਰੇ ਵਿੱਚ ਮੌਜੂਦ ਇੱਕ ਵਿਅਕਤੀ ਨੇ ਤਲਵਾਰ ਦੀ ਬੋਲੀ ਲਗਾਈ। ਨਿਲਾਮੀ ਦੀ ਖਰੀਦੋ ਫਰੋਖਤ ਕਰਨ ਪਹੁੰਚੇ ਲੋਕਾਂ ਵਿੱਚ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ।
ਵੀਡੀਓ ਲਈ ਕਲਿੱਕ ਕਰੋ -: