ਤੁਰਕੀ ਵਿੱਚ ਇੱਕ ਵਾਰ ਫਿਰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਹਨ । ਮੱਧ ਤੁਰਕੀ ਖੇਤਰ ਵਿੱਚ ਸ਼ਨੀਵਾਰ ਨੂੰ 5.2 ਤੀਬਰਤਾ ਦਾ ਭੂਚਾਲ ਆਇਆ ਹੈ । ਯੂਰਪੀਅਨ ਮੈਡੀਟੇਰੀਅਨ ਭੂਚਾਲ ਕੇਂਦਰ (EMSC) ਦੇ ਅਨੁਸਾਰ ਭੂਚਾਲ 10 ਕਿਲੋਮੀਟਰ (6.21 ਮੀਲ) ਦੀ ਡੂੰਘਾਈ ‘ਤੇ ਸੀ। ਹਾਲਾਂਕਿ ਭੂਚਾਲ ਤੋਂ ਬਾਅਦ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ।
ਤੁਰਕੀ ਅਤੇ ਸੀਰੀਆ ਵਿੱਚ ਹਾਲ ਹੀ ਵਿੱਚ ਆਏ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 45,000 ਨੂੰ ਪਾਰ ਕਰ ਗਈ ਹੈ । ਜਿਵੇਂ-ਜਿਵੇਂ ਬਚਾਅ ਕਾਰਜ ਚੱਲ ਰਿਹਾ ਹੈ, ਮਰਨ ਵਾਲਿਆਂ ਦੀ ਗਿਣਤੀ ਵੱਧ ਰਹੀ ਹੈ । ਤੁਰਕੀ ਵਿੱਚ ਕਰੀਬ 2,64,000 ਅਪਾਰਟਮੈਂਟ ਤਬਾਹ ਹੋ ਗਏ ਹਨ। ਇਨ੍ਹਾਂ ਵਿੱਚ ਰਹਿ ਰਹੇ ਲੱਖਾਂ ਲੋਕਾਂ ਵਿੱਚੋਂ ਬਹੁਤ ਸਾਰੇ ਮਾਰੇ ਗਏ ਹਨ ਜਾਂ ਜ਼ਖਮੀ ਹੋਏ ਹਨ ਜਾਂ ਲਾਪਤਾ ਹਨ। ਲੱਖਾਂ ਲੋਕਾਂ ਦੀਆਂ ਜਾਨਾਂ ਤਾਂ ਬਚ ਗਈਆਂ ਹਨ ਪਰ ਉਨ੍ਹਾਂ ਦਾ ਸਭ ਕੁਝ ਖਤਮ ਹੋ ਗਿਆ ਹੈ।
ਤੁਰਕੀ ਅਤੇ ਸੀਰੀਆ ਵਿੱਚ 20 ਲੱਖ ਤੋਂ ਵੱਧ ਬੇਘਰ ਲੋਕ ਅਸਥਾਈ ਘਰਾਂ ਵਿੱਚ ਰਹਿ ਰਹੇ ਹਨ। ਤੁਰਕੀ ਦੇ ਭੂਚਾਲ ਪ੍ਰਭਾਵਿਤ ਖੇਤਰਾਂ ਵਿੱਚ ਬਚਾਅ ਕਾਰਜ ਚੱਲਿਆ ਅਤੇ ਹੁਣ ਰਾਹਤ ਸਮੱਗਰੀ ਪਹੁੰਚ ਰਹੀ ਹੈ, ਪਰ ਸੀਰੀਆ ਵਿੱਚ ਸਥਿਤੀ ਬੇਹੱਦ ਖਰਾਬ ਹੈ। ਭੂਚਾਲ ਨੇ ਉਥੋਂ ਦੇ ਉੱਤਰ-ਪੱਛਮੀ ਖੇਤਰ ਵਿੱਚ ਤਬਾਹੀ ਮਚਾਈ ਹੈ।
ਵੀਡੀਓ ਲਈ ਕਲਿੱਕ ਕਰੋ -: