Turkey earthquake baby girl: ਇਜ਼ਮੀਰ : ਤੁਰਕੀ ਦੇ ਤੱਟਵਰਤੀ ਅਤੇ ਸਭ ਤੋਂ ਵੱਡੇ ਸ਼ਹਿਰ ਇਜ਼ਮੀਰ ਵਿੱਚ ਰਾਹਤ ਕਰਮਚਾਰੀਆਂ ਨੇ ਇੱਕ ਸ਼ਕਤੀਸ਼ਾਲੀ ਭੂਚਾਲ ਦੇ 4 ਦਿਨਾਂ ਬਾਅਦ ਇੱਕ ਅਪਾਰਟਮੈਂਟ ਦੇ ਮਲਬੇ ਵਿੱਚੋਂ ਇੱਕ ਬੱਚੀ ਨੂੰ ਬਚਾਇਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ ਹੀ ਇਜ਼ਮੀਰ ਵਿੱਚ ਹੀ ਡਿੱਗੀ ਹੋਈ ਇਮਾਰਤ ਵਿੱਚੋਂ ਇੱਕ ਤਿੰਨ ਸਾਲਾ ਅਤੇ ਇੱਕ 14 ਸਾਲਾ ਲੜਕੀ ਨੂੰ ਜ਼ਿੰਦਾ ਬਾਹਰ ਕੱਢਿਆ ਗਿਆ ਸੀ। ਅਯਦਾ ਗੇਜਗਿਨ ਨਾਮ ਦੀ ਇੱਕ ਲੜਕੀ ਨੂੰ ਮੰਗਲਵਾਰ ਨੂੰ ਐਂਬੂਲੈਂਸ ਰਾਹੀਂ ਲਿਜਾਂਦੇ ਹੋਏ ਦੇਖਿਆ ਗਿਆ ਸੀ। ਉਸ ਨੂੰ ਕੰਬਲ ਨਾਲ ਵੀ ਢਕਿਆ ਹੋਇਆ ਸੀ। ਰਾਹਤ ਕਰਮਚਾਰੀਆਂ ਨੇ ਬੱਚੀ ਨੂੰ ਬਚਾਏ ਜਾਣ ‘ਤੇ ਖੁਸ਼ੀ ਮਨਾਈ ਅਤੇ ਉਥੇ ਮੌਜੂਦ ਲੋਕਾਂ ਨੇ ਈਸ਼ਵਰ ਮਹਾਨ ਹੈ ਦੇ ਨਾਅਰੇ ਲਗਾਏ। ਸ਼ੁੱਕਰਵਾਰ ਨੂੰ ਆਏ ਸ਼ਕਤੀਸ਼ਾਲੀ ਭੁਚਾਲ ਤੋਂ ਬਾਅਦ ਲੜਕੀ ਨੂੰ ਤਕਰੀਬਨ 91 ਘੰਟਿਆਂ ਤੋਂ ਬਾਅਦ ਮਲਬੇ ਤੋਂ ਬਾਹਰ ਕੱਢਿਆ ਗਿਆ ਸੀ। ਮਲਬੇ ਤੋਂ ਹੁਣ ਤੱਕ 107 ਲੋਕਾਂ ਨੂੰ ਜ਼ਿੰਦਾ ਬਾਹਰ ਕੱਢਿਆ ਜਾਂ ਚੁੱਕਾ ਹੈ। ਜਦਕਿ ਅਯਦਾ ਦੀ ਮਾਂ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ। ਭੂਚਾਲ ਦੇ ਸਮੇਂ ਅਯਦਾ ਦਾ ਭਰਾ ਅਤੇ ਪਿਤਾ ਇਮਾਰਤ ਵਿੱਚ ਨਹੀਂ ਸਨ। ਬਚਾਅ ਕਾਰਜਕਰਤਾ ਨੁਸਰਤ ਅਕਸੋਏ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਉਹ ਅੱਠ ਮੰਜ਼ਿਲਾ ਇਮਾਰਤ ਦੇ ਮਲਬੇ ਨੂੰ ਸਾਫ ਕਰ ਰਿਹਾ ਸੀ ਤਾਂ ਉਸਨੇ ਲੜਕੀ ਦੇ ਰੋਣ ਦੀ ਆਵਾਜ਼ ਸੁਣੀ ਸੀ।
ਉਸ ਨੇ ਦੱਸਿਆ ਕਿ ਬਾਅਦ ਵਿੱਚ ਲੜਕੀ ਨੂੰ ਬਰਤਨ ਧੋਣ ਵਾਲੀ ਮਸ਼ੀਨ ਦੇ ਕੋਲ ਇੱਕ ਤੰਗ ਜਗ੍ਹਾ ਵਿੱਚ ਫਸੀ ਹੋਈ ਮਿਲੀ ਸੀ। ਅਕਸੋਏ ਨੇ ਦੱਸਿਆ ਕਿ ਲੜਕੀ ਠੀਕ ਹੈ ਅਤੇ ਉਸ ਨੇ ਆਪਣਾ ਨਾਮ ਵੀ ਦੱਸਿਆ ਹੈ। ਇਸ ਦਰਮਿਆਨ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 107 ਹੋ ਗਈ ਹੈ, ਜਦੋਂਕਿ 144 ਵਿਅਕਤੀ ਹਸਪਤਾਲਾਂ ਵਿੱਚ ਦਾਖਲ ਹਨ, ਜਿਨ੍ਹਾਂ ਵਿੱਚੋਂ 3 ਦੀ ਹਾਲਤ ਗੰਭੀਰ ਹੈ। ਯੂਐਸ ਦੇ ਭੂ-ਵਿਗਿਆਨਕ ਸਰਵੇਖਣ ਨੇ ਭੂਚਾਲ ਦੀ ਤੀਬਰਤਾ ਨੂੰ 7 ਮਾਪ ਨੂੰ ਦੱਸਿਆ ਹੈ, ਹਾਲਾਂਕਿ ਤੁਰਕੀ ਦੀਆਂ ਹੋਰ ਏਜੰਸੀਆਂ ਨੇ ਇਸ ਨੂੰ ਘੱਟ ਤੀਬਰਤਾ ਵਾਲਾ ਭੁਚਾਲ ਕਿਹਾ ਹੈ।