ਹਾਂਗਕਾਂਗ ਦੇ ਇੰਟਰਨੈਸ਼ਨਲ ਏਅਰਪੋਰਟ ‘ਤੇ ਅੱਜ ਸਵੇਰੇ ਇਕ ਕਾਰਗੋ ਜਹਾਜ਼ ਰਨਵੇ ਤੋਂ ਫਿਸਲ ਕੇ ਸਮੁੰਦਰ ਵਿਚ ਜਾ ਡਿੱਗਿਆ। ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ ਹੈ। ਇਹ ਪਲੇਨ ਤੁਰਕੀਏ ਦੀ ਕਾਰਗੋ ਏਅਰਲਾਈਨ ਏਅਰ ACT ਦਾ ਸੀ।
ਸਥਾਨਕ ਮੀਡੀਆ ਰਿਪੋਰਟ ਮੁਤਾਬਕ ਇਹ ਪਲੇਨ ਦੁਬਈ ਤੋਂ ਹਾਂਗਕਾਂਗ ਆ ਰਿਹਾ ਸੀ। ਸਥਾਨਕ ਸਮੇਂ ਮੁਤਾਬਕ ਸਵੇਰੇ ਲਗਭਗ 3.50 ਵਜੇ ਇਹ ਪਲੇਨ ਲੈਂਡਿੰਗ ਦੌਰਾਨ ਰਨਵੇ ‘ਤੇ ਮੌਜੂਦ ਇਕ ਵਾਹਨ ਨਾਲ ਟਕਰਾ ਗਿਆ। ਸੰਤੁਲਨ ਗੁਆਉਣ ਨਾਲ ਸਿੱਧੇ ਸਮੁੰਦਰ ਵਿਚ ਜਾ ਡਿੱਗਾ।
ਹਾਦਸੇ ਵਿਚ ਏਅਰਪੋਰਟ ਦੋ ਗਰਾਊਂਡ ਸਟਾਫ ਸਮੁੰਦਰ ਵਿਚ ਡਿੱਗ ਗਏ। ਉਨ੍ਹਾਂ ਨੂੰ ਰੈਸਕਿਊ ਕਰ ਲਿਆ ਗਿਆ ਪਰ ਬਾਅਦ ਵਿਚ ਹਸਪਤਾਲ ਵਿਚ ਉਨ੍ਹਾਂ ਦੀ ਮੌਤ ਹੋ ਗਈ। ਦੂਜੇ ਪਾਸੇ ਜਹਾਜ਼ ਵਿਚ ਮੌਜੂਦ ਚਾਰ ਕਰੂ ਮੈਂਬਰ ਸੁਰੱਖਿਅਤ ਹਨ ਤੇ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਇਹ ਵੀ ਪੜ੍ਹੋ : ਸਸਪੈਂਡ DIG ਹਰਚਰਨ ਸਿੰਘ ਭੁੱਲਰ ਦੀਆਂ ਵਧੀਆਂ ਮੁਸ਼ਕਿਲਾਂ, ਐਕਸਾਈਜ਼ ਐਕਟ ਤਹਿਤ ਦਰਜ ਕੀਤਾ ਗਿਆ ਮਾਮਲਾ
ਘਟਨਾ ਦੇ ਬਾਅਦ ਨਾਰਥ ਰਨਵੇ ਨੂੰ ਬੰਦ ਕਰ ਦਿੱਤਾ ਗਿਆ ਹੈ ਜਦੋਂ ਕਿ ਏਅਰਪੋਰਟ ਦੀਆਂ ਹੋਰ ਦੋ ਰਨਵੇ ‘ਤੇ ਉਡਾਣਾਂ ਜਾਰੀ ਹਨ। ਹਾਂਗਕਾਂਗ ਸਰਕਾਰ ਦੀ ਫਲਾਇੰਗ ਸਰਵਿਸ ਨੇ ਹੈਲਕੀਪਾਟਰ ਜ਼ਰੀਏ ਬਚਾਅ ਮੁਹਿੰਮ ਚਲਾਇਆ। ਹਾਦਸੇ ਦੀ ਜਾਂਚ ਜਾਰੀ ਹੈ।
ਵੀਡੀਓ ਲਈ ਕਲਿੱਕ ਕਰੋ -:
























